ਔਕਲੈਂਡ— ਕਹਿੰਦੇ ਨੇ ਜਿਸ ਨੂੰ ਖੇਡਣ ਜਾਂ ਖਿਡਾਉਣ ਦੀ ਤਰਲੋਮੱਛੀ ਲੱਗ ਜਾਵੇ ਫਿਰ ਉਹ ਨਾ ਆਪ ਬੈਠਦਾ ਤੇ ਨਾ ਹੀ ਖਿਡਾਰੀਆਂ ਨੂੰ ਬੈਠਣ ਦਿੰਦਾ। ਇਨ੍ਹਾਂ ਨੇ ਪਹਿਲਾਂ ਨਿਊਜ਼ੀਲੈਂਡ 'ਚ ਕੁੜੀਆਂ ਦੀ ਕਬੱਡੀ ਟੀਮ ਨੂੰ ਤਿੰਨ 'ਭਾਰਤੀ ਵਿਸ਼ਵ ਕੱਪਾਂ' 'ਚ ਲਜਾ ਕੇ ਪੂਰੇ ਨਿਊਜ਼ੀਲੈਂਡ ਵਸਦੇ ਭਾਈਚਾਰੇ ਤੇ ਦੇਸ਼ ਦਾ ਝੰਡਾ ਬੁਲੰਦ ਕੀਤਾ ਫਿਰ ਵਿਸ਼ਵ ਕੱਪ ਪੱਧਰ 'ਤੇ ਹਰਮਨ ਪਿਆਰੀ ਹੋ ਰਹੀ ਖੇਡ 'ਨੈਸ਼ਨਲ ਕਬੱਡੀ' 'ਤੇ ਵੀ ਅਜਿਹੀ ਨਿਗ੍ਹਾ ਰੱਖੀ ਕਿ ਨਿਊਜ਼ੀਲੈਂਡ ਦੇ ਮੂਲ ਮਾਓਰੀ ਮੁੰਡਿਆਂ ਤੇ ਕੁੜੀਆਂ ਦੇ ਵਿਚੋਂ ਇਹ ਪ੍ਰਤੀਭਾ ਖੋਜਣ ਦੀ ਕਾਰਵਾਈ ਸ਼ੁਰੂ ਕੀਤੀ। ਇੱਥੇ ਆਸਟਰੇਲੀਆ ਤੋਂ ਟੀਮ ਵੀ ਖੇਡਣ ਪਹੁੰਚੀ ਤੇ ਕੁੱਲ 6 ਟੀਮਾਂ ਸਨ। 23 ਫਰਵਰੀ ਨੂੰ ਉਬ ਮਲੇਸ਼ੀਆ 'ਚ ਹੋਏ ਡਰਾਅ ਸਮਾਗਮ 'ਚ ਪਹੁੰਚੇ ਤੇ ਆਪਣੀਆਂ ਦੋਵਾਂ ਟੀਮਾਂ ਦੀ ਐਂਟਰੀ ਵਾਪਿਸ ਲੈ ਕੇ ਪਰਤੇ। ਨਿਊਜ਼ੀਲੈਂਡ ਟੀਮ ਰਜਿਸਟਰ ਕਰਵਾ ਲੈਣੀ ਇਕ ਵੱਡੀ ਪ੍ਰਾਪਤੀ ਹੈ, ਆਉਣ ਵਾਲੇ ਸਮੇਂ 'ਚ ਸਰਕਾਰਾਂ ਨੂੰ ਮਾਨਤਾ ਦੇਣੀ ਸੌਖੀ ਹੋ ਸਕੇਗੀ। ਮੀਲਾਕਾ ਰਾਜ ਦੇ ਮੁੱਖ ਮੰਤਰੀ ਨੇ ਇਸ ਸਮਾਗਮ ਦੀ ਪ੍ਰਧਾਨਗੀ ਕੀਤੀ ਸੀ ਤੇ ਤਾਰਾ ਸਿੰਘ ਬੈਂਸ ਇਸ ਮੌਕੇ ਵਿਸ਼ਵ ਕਬੱਡੀ ਓਸ਼ੀਆਨਾ ਦੇ ਤਰਫੋਂ ਹਾਜ਼ਰ ਹੋਏ ਤੇ ਆਪਣੀ ਟੀਮ ਦਾ ਸਰਪ੍ਰਸਤੀ ਕੀਤੀ।
ਕੈਨੇਡਾ : ਨਸ਼ੇ 'ਚ ਡਰਾਈਵਿੰਗ ਕਰਨ ਤੇ ਹਥਿਆਰ ਰੱਖਣ ਦੇ ਮਾਮਲੇ 'ਚ ਪੰਜਾਬੀ ਗ੍ਰਿਫਤਾਰ
NEXT STORY