ਇੰਟਰਨੈਸ਼ਨਲ ਡੈਸਕ- ਨਿਊਯਾਰਕ 'ਚ ਜਲਦ ਹੀ ਦੁਨੀਆ ਦਾ ਸਭ ਤੋਂ ਮਹਿੰਗੀ ਟਾਇਲਟ ਨੀਲਾਮੀ ਲਈ ਰੱਖਿਆ ਜਾ ਰਿਹਾ ਹੈ। ਇਹ ਟਾਇਲਟ ਕੋਈ ਆਮ ਨਹੀਂ, ਬਲਕਿ ਪੂਰੀ ਤਰ੍ਹਾਂ ਖਾਲਿਸ ਸੋਨੇ ਨਾਲ ਬਣਿਆ ਹੈ। ਇਸ ਕਲਾਕ੍ਰਿਤੀ ਦਾ ਨਾਂ ਹੈ “ਅਮਰੀਕਾ” (America) ਅਤੇ ਇਸ ਨੂੰ ਮਸ਼ਹੂਰ ਇਟਾਲਵੀ ਕਲਾਕਾਰ ਮੌਰੀਜ਼ਿਓ ਕੈਟਲਨ (Maurizio Cattelan) ਨੇ ਤਿਆਰ ਕੀਤਾ ਹੈ। ਇਹ ਉਹੀ ਕਲਾਕਾਰ ਜਿਨ੍ਹਾਂ ਨੇ ਕੇਲੇ ਨੂੰ ਟੇਪ ਨਾਲ ਕੰਧ ‘ਤੇ ਚਿਪਕਾ ਕੇ “Comedian” ਨਾਂ ਨਾਲ ਵੇਚਿਆ ਸੀ, ਜਿਸ ਦੀ 62 ਮਿਲੀਅਨ ਡਾਲਰ 'ਚ ਲੱਗੀ ਸੀ।
ਇਹ ਵੀ ਪੜ੍ਹੋ : ਇਸ ਮਹੀਨੇ ਮਾਲਾਮਾਲ ਹੋਣ ਜਾਣਗੇ ਇਨ੍ਹਾਂ ਰਾਸ਼ੀਆਂ ਵਾਲੇ ਲੋਕ, ਹੋਵੇਗਾ ਪੈਸਾ ਹੀ ਪੈਸਾ!
10 ਮਿਲੀਅਨ ਡਾਲਰ ਦਾ ਸੋਨੇ ਦਾ ਟਾਇਲਟ
ਇਹ ਖਾਸ ਟਾਇਲਟ 101.2 ਕਿਲੋਗ੍ਰਾਮ (ਲਗਭਗ 223 ਪੌਂਡ) ਖਾਲਿਸ ਸੋਨੇ ਨਾਲ ਬਣਾਈ ਗਈ ਹੈ, ਜਿਸ ਦੀ ਮੌਜੂਦਾ ਕੀਮਤ ਕਰੀਬ 10 ਮਿਲੀਅਨ ਡਾਲਰ ( 83,00,00,000) ਦੱਸੀ ਗਈ ਹੈ। ਇਸ ਦੀ ਨੀਲਾਮੀ 18 ਨਵੰਬਰ ਨੂੰ ਨਿਊਯਾਰਕ ਦੇ ਪ੍ਰਸਿੱਧ ਸੋਥਬੀ (Sotheby’s) ਆਕਸ਼ਨ ਹਾਊਸ 'ਚ ਹੋਵੇਗੀ।
"ਅਮਰੀਕਾ" ਸਾਰੇ ਲਈ ਇਕੋ ਜਿਹੀ ਹੈ
ਮੌਰੀਜ਼ਿਓ ਕੈਟਲਨ ਨੇ ਆਪਣੀ ਕਲਾ ਬਾਰੇ ਕਿਹਾ ਸੀ, “ਤੁਸੀਂ 200 ਡਾਲਰ ਦਾ ਲੰਚ ਖਾਓ ਜਾਂ 2 ਡਾਲਰ ਦਾ ਹਾਟ ਡੌਗ — ਟਾਇਲਟ ਦੇ ਨਤੀਜੇ ਇਕੋ ਜਿਹੇ ਹੁੰਦੇ ਹਨ।” ਉਸ ਨੇ 2016 'ਚ “ਅਮਰੀਕਾ” ਨਾਂ ਨਾਲ 2 ਸੋਨੇ ਦੀਆਂ ਟਾਇਲਟ ਬਣਾਈਆਂ ਸਨ। ਇਕ ਇਸ ਸਮੇਂ ਇਕ ਅਣਪਛਾਤੇ ਸੰਗ੍ਰਹਿਕਾਰ ਦੇ ਕੋਲ ਹੈ, ਜਦਕਿ ਦੂਜਾ 2016 'ਚ ਨਿਊਯਾਰਕ ਦੇ ਗੁਗੇਨਹਾਈਮ ਮਿਊਜ਼ੀਅਮ 'ਚ ਪ੍ਰਦਰਸ਼ਿਤ ਕੀਤਾ ਗਿਆ ਸੀ। ਜਿਸ ਨੂੰ ਦੇਖਣ ਲਈ 1 ਲੱਖ ਤੋਂ ਵੱਧ ਦਰਸ਼ਕ ਆਏ ਸਨ ਅਤੇ ਲਾਈਨ 'ਚ ਖੜ੍ਹੇ ਹੋ ਕੇ ਇਸ ਨੂੰ ਦੇਖਿਆ ਸੀ।
ਇਹ ਵੀ ਪੜ੍ਹੋ : ਹੁਣ ਮਹੀਨੇ ਬਾਅਦ ਰਿਚਾਰਜ ਦੀ ਟੈਨਸ਼ਨ ਹੋਈ ਖਤਮ, ਆ ਗਿਆ 72 ਦਿਨ ਵਾਲਾ ਸਭ ਤੋਂ ਜੁਗਾੜੂ ਪਲਾਨ
ਚੋਰੀ ਹੋ ਗਿਆ ਸੀ ਇਕ ਟਾਇਲਟ
2019 'ਚ ਜਦੋਂ ਇਹ ਟਾਇਲਟ ਇੰਗਲੈਂਡ ਦੇ ਬਲੇਨਹਾਈਮ ਪੈਲੇਸ (ਜਿੱਥੇ ਵਿਂਸਟਨ ਚਰਚਿਲ ਦਾ ਜਨਮ ਹੋਇਆ ਸੀ) 'ਚ ਪ੍ਰਦਰਸ਼ਿਤ ਕੀਤਾ ਗਿਆ, ਉਦੋਂ ਕੁਝ ਦਿਨਾਂ ਬਾਅਦ ਹੀ ਚੋਰਾਂ ਨੇ ਇਸ ਨੂੰ ਪਾਈਪਾਂ ਤੋਂ ਉਖਾੜ ਕੇ ਚੋਰੀ ਕਰ ਲਿਆ ਸੀ। ਬਾਅਦ 'ਚ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜਿਆ ਗਿਆ, ਪਰ ਟਾਇਲਟ ਕਦੇ ਮਿਲ ਨਹੀਂ ਸਕਿਆ। ਜਾਂਚਕਰਤਿਆਂ ਦਾ ਮੰਨਣਾ ਹੈ ਕਿ ਉਹ ਸ਼ਾਇਦ ਤੋੜ ਕੇ ਪਿਘਲਾ ਦਿੱਤਾ ਗਿਆ ਹੋਵੇਗਾ।
ਹੁਣ ਲੋਕ ਸਿਰਫ਼ ਦੇਖ ਸਕਣਗੇ “ਅਮਰੀਕਾ” ਨੂੰ
83 ਕਰੋੜ ਰੁਪਏ ਦਾ ਇਹ ਟਾਇਲਟ 18 ਨਵੰਬਰ ਤੱਕ ਨਿਊਯਾਰਕ ਦੇ ਸੋਥਬੀ ਦੇ ਨਵੇਂ ਮੁੱਖ ਦਫ਼ਤਰ “ਬ੍ਰੇਉਰ ਬਿਲਡਿੰਗ” 'ਚ ਪ੍ਰਦਰਸ਼ਿਤ ਰਹੇਗਾ। ਹਾਲਾਂਕਿ ਇਸ ਵਾਰ ਲੋਕ ਇਸ ਦਾ ਇਸਤੇਮਾਲ ਨਹੀਂ ਕਰ ਸਕਣਗੇ — ਕੇਵਲ ਨੇੜੇ ਜਾ ਕੇ ਇਸ ਦੀ ਸ਼ਾਨ ਦੇਖ ਸਕਣਗੇ, ਪਰ “ਫਲਸ਼” ਨਹੀਂ ਕਰ ਸਕਣਗੇ। ਇਹ ਨੀਲਾਮੀ ਨਾ ਸਿਰਫ਼ ਕਲਾ ਦੀ ਮਹੱਤਤਾ ਨੂੰ ਦਰਸਾਉਂਦੀ ਹੈ, ਬਲਕਿ ਇਹ ਵੀ ਦਿਖਾਉਂਦੀ ਹੈ ਕਿ ਕਿਵੇਂ ਕਈ ਵਾਰ ਆਮ ਜ਼ਿੰਦਗੀ ਦੀਆਂ ਚੀਜ਼ਾਂ ਵੀ ਕਲਾ ਦੇ ਰੂਪ 'ਚ ਦੁਨੀਆ ਦਾ ਧਿਆਨ ਖਿੱਚ ਸਕਦੀਆਂ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਾਊਦੀ ਅਰਬ 'ਚ ਮਾਰ'ਤਾ 26 ਸਾਲ ਦਾ ਨੌਜਵਾਨ ! ਪਰਿਵਾਰ ਨੂੰ ਮਿਲੇ ਵੌਇਸ ਨੋਟ 'ਚ...
NEXT STORY