ਬੀਜਿੰਗ : ਪੁਰੀ ਦੁਨੀਆ 'ਚ ਕੋਰੋਨਾ ਫੈਲਾਉਣ ਵਾਲੇ ਚੀਨ ਵਿਚ ਕੋਰੋਨਾ ਦੇ ਮਾਮਲਿਆਂ 'ਚ ਕਮੀ ਆ ਰਹੀ ਹੈ, ਜਿਸ ਨੂੰ ਦੇਖਦੇ ਹੋਏ ਕਈ ਮਾਹਰਾਂ ਨੇ ਚੀਨ 'ਤੇ ਦੋਸ਼ ਲਗਾਇਆ ਸੀ ਕਿ ਉਸ ਨੇ ਕੋਰੋਨਾ ਦੀ ਵੈਕਸੀਨ ਬਣਾ ਲਈ ਅਤੇ ਆਪਣੇ ਲੋਕਾਂ ਨੂੰ ਦੇ ਦਿੱਤੀ ਹੈ। ਉਥੇ ਹੀ ਵਿਸ਼ਵ ਸਿਹਤ ਸੰਗਠਨ ਨੇ ਚੀਨ ਦੇ ਕੋਰੋਨਾ ਵਾਇਰਸ ਮਹਾਮਾਰੀ 'ਤੇ ਕਾਬੂ ਪਾਏ ਜਾਣ ਨੂੰ ਲੈ ਕੇ ਸੱਚਾਈ ਨੂੰ ਦੁਨੀਆ ਦੇ ਸਾਹਮਣੇ ਰੱਖਿਆ ਹੈ।
ਇਹ ਵੀ ਪੜ੍ਹੋ: ਦਰੋਣਾਚਾਰੀਆ ਪੁਰਸਕਾਰ ਜੇਤੂ ਐਥਲੇਟਿਕ ਕੋਚ ਵੀਰੇਂਦਰ ਪੂਨੀਆ ਨੂੰ ਹੋਇਆ ਕੋਰੋਨਾ
ਡਬਲਯੂ.ਐਚ.ਓ. ਦੇ ਸੀਨੀਅਰ ਸਲਾਹਕਾਰ ਬਰੂਸ ਆਇਲਵਰਡ ਨੇ 7 ਸਤੰਬਰ ਨੂੰ ਆਯੋਜਿਤ ਨਿਊਜ਼ ਬਰੀਫਿੰਗ ਵਿਚ ਕਿਹਾ ਕਿ ਚੀਨ ਵਿਚ 20 ਤੋਂ ਜ਼ਿਆਦਾ ਦਿਨਾਂ ਤੋਂ ਕੋਵਿਡ-19 ਦਾ ਕੋਈ ਘਰੇਲੂ ਮਾਮਲਾ ਸਾਹਮਣੇ ਨਹੀਂ ਆਇਆ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਮਹਾਮਾਰੀ ਦੌਰਾਨ ਉਨ੍ਹਾਂ ਨੇ ਅੰਤਰਰਾਸ਼ਟਰੀ ਮਾਹਰ ਦਲ ਨਾਲ ਚੀਨ ਦੀ ਯਾਤਰਾ ਕੀਤੀ ਸੀ। ਉਨ੍ਹਾਂ ਨੇ ਦਾਅਵਾ ਕੀਤਾ ਕਿ 3 ਕਾਰਕਾਂ ਨਾਲ ਚੀਨ ਨੂੰ ਮਹਾਮਾਰੀ ਨੂੰ ਰੋਕਣ ਦੀ ਲੜਾਈ ਵਿਚ ਸਫ਼ਲਤਾ ਮਿਲੀ। ਪਹਿਲਾ ਹੈ ਜਨਤਕ ਸਿਹਤ ਨੂੰ ਬਿਹਤਰ ਬਣਾਉਣ ਵਿਚ ਚੀਨ ਦਾ ਨਿਵੇਸ਼, ਦੂਜਾ ਹੈ ਚੀਨੀ ਲੋਕਾਂ ਦੀ ਵਿਅਕਤੀਗਤ ਜ਼ਿੰਮੇਦਾਰੀ ਦੀ ਭਾਵਨਾ, ਤੀਜਾ ਹੈ ਮਹਾਮਾਰੀ ਦੀ ਰੋਕਥਾਮ ਦੇ ਕੰਮ 'ਤੇ ਚੀਨ ਦੇ ਵੱਖ-ਵੱਖ ਪੱਧਰ ਦੇ ਅਧਿਕਾਰੀਆਂ ਦਾ ਧਿਆਨ। ਬਰੂਸ ਨੇ ਕਿਹਾ ਕਿ ਚੀਨ ਨੇ ਰਾਸ਼ਟਰੀ ਪੱਧਰ ਨਾਲ ਸੂਬਿਆਂ ਅਤੇ ਸ਼ਹਿਰਾਂ ਦੇ ਭਾਈਚਾਰੇ ਤੱਕ ਇਕ ਜਨਤਕ ਸਿਹਤ ਪ੍ਰਣਾਲੀ ਸਥਾਪਤ ਕੀਤੀ ਹੈ, ਜਿਸ ਨਾਲ ਜਾਣਕਾਰੀ ਅਤੇ ਅਨੁਭਵ ਨੂੰ ਪ੍ਰਵਾਹਿਤ ਕਰਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਇਸ ਨੇ ਮਹਾਮਾਰੀ ਖ਼ਿਲਾਫ ਲੜਾਈ ਵਿਚ ਮਹੱਤਵਪੂਰਣ ਭੂਮਿਕਾ ਨਿਭਾਈ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਗੋਲੀਬਾਰੀ 'ਚ 8 ਸਾਲਾ ਬੱਚੀ ਸਮੇਤ 10 ਲੋਕਾਂ ਦੀ ਮੌਤ
ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਦਾਅਵਾ ਕੀਤਾ ਹੈ ਕਿ ਚੀਨ ਨੇ ਠੋਸ ਕਦਮ ਚੁੱਕੇ ਜਿਸ ਨਾਲ ਦੁਨੀਆਭਰ ਵਿਚ ਕਰੋੜਾਂ ਲੋਕਾਂ ਦੀ ਜਾਨ ਬਚਾਈ ਜਾ ਸਕੀ। ਜਿਨਪਿੰਗ ਨੇ ਕੋਰੋਨਾ ਵਾਇਰਸ ਮਹਾਮਾਰੀ ਨਾਲ ਲੜਨ ਵਿਚ ਚੀਨ ਦੀ ਭੂਮਿਕਾ ਦੀ ਤਾਰੀਫ਼ ਕੀਤੀ ਅਤੇ ਅਮਰੀਕਾ ਦੀ ਆਲੋਚਨਾ ਦੇ ਜਵਾਬ ਵਿਚ ਵਿਸ਼ਵ ਸਿਹਤ ਸੰਗਠਨ (ਡਬਲਯੂ.ਐਚ.ਓ.) ਦੇ ਪ੍ਰਤੀ ਸਮਰਥਨ ਜਤਾਇਆ।
ਕੈਨੇਡਾ : ਲੋਂਗੂਇਲ ਦੇ ਮੇਅਰ ਦੀ ਰਿਪੋਰਟ ਆਈ ਕੋਰੋਨਾ ਪਾਜ਼ੀਟਿਵ, ਕਈ ਮੰਤਰੀ ਹੋਏ ਇਕਾਂਤਵਾਸ
NEXT STORY