ਕੋਲੰਬੋ— ਸ਼੍ਰੀਲੰਕਾ 'ਚ ਵੀਰਵਾਰ ਨੂੰ ਇਕ ਤੋਂ ਬਾਅਦ ਇਕ ਹੋਏ 8 ਧਮਾਕਿਆਂ ਦੀ ਦੁਨੀਆ ਭਰ ਦੇ ਨੇਤਾਵਾਂ ਨੇ ਨਿੰਦਾ ਕੀਤੀ ਹੈ। ਸ਼੍ਰੀਲੰਕਾ 'ਚ ਈਸਟਰ ਦੇ ਮੌਕੇ 'ਤੇ ਐਤਵਾਰ ਨੂੰ ਤਿੰਨ ਚਰਚਾਂ ਤੇ ਤਿੰਨ ਹੋਟਲਾਂ 'ਚ ਹੋਏ ਧਮਾਕਿਆਂ 'ਚ 160 ਤੋਂ ਵਧੇਰੇ ਲੋਕ ਮਾਰੇ ਗਏ ਤੇ 450 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਹਨ। ਦੇਸ਼ 'ਚ ਹੁਣ ਤੱਕ 8 ਧਮਾਕੇ ਹੋ ਚੁੱਕੇ ਹਨ। ਇਹ ਹਮਲਾ ਹੁਣ ਤੱਕ ਦਾ ਸਭ ਤੋਂ ਘਾਤਕ ਹਮਲਾ ਹੈ। ਜ਼ਖਮੀਆਂ 'ਚ ਅਮਰੀਕੀ, ਬ੍ਰਿਟਿਸ਼ ਤੇ ਡੱਚ ਨਾਗਰਿਕ ਸ਼ਾਮਲ ਹਨ। ਹਸਪਤਾਲ ਨਾਲ ਜੁੜੇ ਸੂਤਰ੍ਹਾਂ ਨੇ ਦੱਸਿਆ ਕਿ ਬੰਬ ਧਮਾਕਿਆਂ 'ਚ ਜ਼ਖਮੀ ਹੋਏ ਲੋਕਾਂ 'ਚ ਜਾਪਾਨੀ ਨਾਗਰਿਕ ਵੀ ਸ਼ਾਮਲ ਹਨ।
ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਮਲੇ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਭਾਰਤ ਇਸ ਸ਼੍ਰੀਲੰਕਾ ਦੀ ਜਨਤਾ ਦੇ ਨਾਲ ਹੈ। ਉਨ੍ਹਾਂ ਕਿਹਾ ਕਿ ਉਹ ਇਸ ਹਮਲੇ ਦੀ ਨਿੰਦਾ ਕਰਦੇ ਹਨ। ਸਾਡੇ ਖੇਤਰ 'ਚ ਅਜਿਹੇ ਹਮਲਿਆਂ ਲਈ ਕੋਈ ਥਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਪ੍ਰਤੀ ਸਾਡੀ ਹਮਦਰਦੀ ਹੈ ਤੇ ਜ਼ਖਮੀਆਂ ਨਾਲ ਸਾਡੀਆਂ ਪ੍ਰਾਰਥਨਾਵਾਂ ਹਨ।
ਮੁਹੰਮਦ ਫੈਸਲ (ਪਾਕਿਸਤਾਨ)
ਪਾਕਿਸਤਾਨ ਦੇ ਵਿਦੇਸ਼ੀ ਦਫਤਰ ਦੇ ਬੁਲਾਰੇ ਮੁਹੰਮਦ ਫੈਸਲ ਨੇ ਕਿਹਾ ਕਿ ਪਾਕਿਸਤਾਨ ਸ਼੍ਰੀਲੰਕਾ 'ਚ ਧਮਾਕੇ ਤੇ ਅੱਤਵਾਦੀ ਹਮਲੇ ਦੀ ਨਿੰਦਾ ਕਰਦਾ ਹੈ। ਪਾਕਿਸਤਾਨੀ ਸਰਕਾਰ ਤੇ ਪਾਕਿਸਤਾਨ ਦੇ ਲੋਕ ਇਸ ਦੁੱਖ ਦੀ ਘੜੀ 'ਚ ਸ਼੍ਰੀਲੰਕਾ ਦੇ ਨਾਲ ਖੜ੍ਹੇ ਹਨ।
ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ
ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਵੀ ਇਸ ਹਮਲੇ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਨਿਊਜ਼ੀਲੈਂਡ ਹਰ ਤਰ੍ਹਾਂ ਦੀ ਅੱਤਵਾਦੀ ਕਾਰਵਾਈ ਦੀ ਨਿੰਦਾ ਕਰਦਾ ਹੈ ਤੇ ਸਾਡੀ ਧਰਤੀ 'ਤੇ ਹੋਏ ਹਮਲੇ ਤੋਂ ਬਾਅਦ ਸਾਡਾ ਇਹ ਸੰਕਲਪ ਹੋਰ ਵੀ ਮਜ਼ਬੂਤ ਹੋ ਗਿਆ ਹੈ।
ਬਿਟ੍ਰਿਸ਼ ਪ੍ਰਧਾਨ ਮੰਤਰੀ ਥੇਰੇਸਾ ਮੇਅ
ਬਿਟ੍ਰਿਸ਼ ਪ੍ਰਧਾਨ ਮੰਤਰੀ ਥੇਰੇਸਾ ਮੇਅ ਨੇ ਇਸ ਨੂੰ ਭਿਆਨਕ ਕਰਾਰ ਦਿੱਤਾ। ਉਨ੍ਹਾਂ ਨੇ ਟਵੀਟ ਕੀਤਾ ਕਿ ਸ਼੍ਰੀਲੰਕਾ 'ਚ ਚਰਚਾਂ ਤੇ ਹੋਟਲਾਂ ਨੂੰ ਨਿਸ਼ਾਨਾ ਬਣਾਉਣ ਵਾਲੀ ਹਿੰਸਕ ਕਾਰਵਾਈ ਅਸਲ 'ਚ ਭਿਆਨਕ ਹੈ ਤੇ ਇਸ ਨਾਲ ਪ੍ਰਭਾਵਿਤ ਸਾਰੇ ਲੋਕਾਂ ਨਾਲ ਮੇਰੀ ਹਮਦਰਦੀ ਹੈ। ਉਨ੍ਹਾਂ ਲਿੱਖਿਆ ਕਿ ਸਾਨੂੰ ਇਹ ਪੁਖਤਾ ਕਰਨ ਲਈ ਇਕੱਠੇ ਆਉਣਾ ਚਾਹੀਦਾ ਹੈ ਕਿ ਕਿਸੇ ਨੂੰ ਵੀ ਆਪਣੇ ਧਰਮ ਦਾ ਪਾਲਣ ਡਰ ਦੇ ਸਾਏ 'ਚ ਨਾ ਕਰਨਾ ਪਵੇ।
ਡੱਚ ਪ੍ਰਧਾਨ ਮੰਤਰੀ ਮਾਰਕ ਰੂਟੇ
ਡੱਚ ਪ੍ਰਧਾਨ ਮੰਤਰੀ ਮਾਰਕ ਰੂਟੇ ਨੇ ਕਿਹਾ ਕਿ ਸ਼੍ਰੀਲੰਕਾ ਤੋਂ ਚਰਚਾਂ ਤੇ ਹੋਟਲਾਂ 'ਤੇ ਖੂਨੀ ਹਮਲੇ ਦੀਆਂ ਭਿਆਨਕ ਖਬਰਾਂ ਆ ਰਹੀਆਂ ਹਨ। ਅਸੀਂ ਇਸ ਹਮਲੇ ਦੀ ਨਿੰਦਾ ਕਰਦੇ ਹਾਂ।
ਯੇਰੂਸ਼ਲਮ
ਯੇਰੂਸ਼ਲਮ 'ਚ ਜਾਰੀ ਇਕ ਬਿਆਨ 'ਚ ਕਿਹਾ ਗਿਆ ਹੈ ਕਿ ਧਮਾਕੇ ਦੁਖੀ ਕਰਨ ਵਾਲੇ ਹਨ ਕਿਉਂਕਿ ਉਨ੍ਹਾਂ ਨੂੰ ਅਜਿਹੇ ਵੇਲੇ 'ਚ ਅੰਜਾਮ ਦਿੱਤਾ ਗਿਆ ਹੈ ਜਦੋਂ ਈਸਾਈ ਲੋਕ ਈਸਟਰ ਮਨਾ ਰਹੇ ਸਨ। ਬਿਆਨ 'ਚ ਕਿਹਾ ਗਿਆ ਕਿ ਅਸੀਂ ਹਮਲੇ 'ਚ ਮਾਰੇ ਗਏ ਲੋਕਾਂ ਦੀ ਆਤਮਾ ਦੀ ਸ਼ਾਂਤੀ ਤੇ ਜ਼ਖਮੀਆਂ ਦੇ ਜਲਦੀ ਸਿਹਤਮੰਦ ਹੋਣ ਦੀ ਕਾਮਨਾ ਕਰਦੇ ਹਾਂ।
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਸ਼੍ਰੀਲੰਕਾ ਦੇ ਆਪਣੇ ਹਮਰੁਤਬਾ ਨੂੰ ਭੇਜੇ ਸੰਦੇਸ਼ 'ਚ ਕਿਹਾ ਕਿ ਅੱਤਵਾਦ ਦੇ ਖਿਲਾਫ ਲੜਾਈ 'ਚ ਉਹ ਸ਼੍ਰੀਲੰਕਾ ਦਾ ਭਰੋਸੇਮੰਦ ਸਾਥੀ ਬਣਿਆ ਰਹੇਗਾ। ਉਨ੍ਹਾਂ ਨੇ ਕਿਹਾ ਕਿ ਰੂਸ ਦੇ ਲੋਕ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਦੇ ਦੁੱਖ 'ਚ ਸ਼ਾਮਲ ਹਨ ਤੇ ਜ਼ਖਮੀਆਂ ਦੇ ਜਲਦੀ ਸਿਹਤਮੰਦ ਹੋਣ ਦੀ ਕਾਮਨਾ ਕਰਦੇ ਹਨ।
ਯੂਰਪੀ ਯੂਨੀਅਨ
ਯੂਰਪੀ ਯੂਨੀਅਨ ਦੇ ਕਾਰਜਕਾਰੀ ਕਮਿਸ਼ਨ ਦੇ ਮੁਖੀ ਜਿਆਂ-ਕਲਾਊਡ ਜੰਕਰ ਨੇ ਕਿਹਾ ਕਿ ਉਨ੍ਹਾਂ ਨੂੰ ਭਿਆਨਕ ਧਮਾਕਿਆਂ ਦੀ ਸੂਚਨਾ ਮਿਲੀ ਹੈ।
ਤੁਰਕੀ, ਕਤਰ ਤੇ ਸੰਯੁਕਤ ਅਰਬ ਅਮੀਰਾਤ
ਤਿੰਨ ਖਾੜੀ ਰਾਸ਼ਟਰਾਂ ਨੇ ਵੀ ਹਮਲੇ ਦੀ ਨਿੰਦਾ ਕੀਤੀ ਹੈ। ਤੁਰਕੀ, ਕਤਰ ਤੇ ਸੰਯੁਕਤ ਅਰਬ ਅਮੀਰਾਤ ਸਾਰਿਆਂ ਨੇ ਆਪਣੇ ਵਿਦੇਸ਼ ਮੰਤਰਾਲਿਆਂ ਦੇ ਰਾਹੀਂ ਬਿਆਨ ਜਾਰੀ ਕਰਕੇ ਹਮਲੇ ਦੀ ਨਿੰਦਾ ਕੀਤੀ ਹੈ। ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਯਬ ਏਦ੍ਰੋਆਨ ਨੇ ਸ਼੍ਰੀਲੰਕਾ 'ਚ ਹੋਏ ਹਮਲਿਆਂ ਦੀ ਨਿੰਦਾ ਕਰਦਿਆਂ ਇਸ ਨੂੰ ਸਮੁੱਚੀ ਮਨੁੱਖਤਾ 'ਤੇ ਹਮਲਾ ਕਰਾਰ ਦਿੱਤਾ ਹੈ।
ਪੋਪ ਫ੍ਰਾਂਸਿਸ
ਪੋਪ ਫ੍ਰਾਂਸਿਸ ਨੇ ਇਨ੍ਹਾਂ ਹਮਲਿਆਂ ਨੂੰ 'ਵੈਹਸ਼ੀ ਹਿੰਸਾ' ਕਰਾਰ ਦਿੱਤਾ ਹੈ ਤੇ ਪ੍ਰਭਾਵਿਤ ਲੋਕਾਂ ਲਈ ਪ੍ਰਾਰਥਨਾ ਕੀਤੀ। ਫ੍ਰਾਂਸਿਸ ਨੇ ਆਪਣੇ ਰਸਮੀ ਈਸਟਰ ਸੰਡੇ ਭਾਸ਼ਣ 'ਚ ਇਸ ਹਮਲੇ ਨੂੰ ਲੈ ਕੇ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਕਿ ਪ੍ਰਾਰਥਨਾ ਲਈ ਇਕੱਠੇ ਹੋਏ ਲੋਕਾਂ ਤੇ ਨਿਸ਼ਾਨਾ ਬਣਾਏ ਗਏ ਈਸਾਈ ਭਾਈਚਾਰੇ ਤੇ ਅਜਿਹੀ ਹਿੰਸਾ ਦੇ ਸ਼ਿਕਾਰ ਸਾਰੇ ਲੋਕਾਂ ਲਈ ਮੈਂ ਹਮਦਰਦੀ ਵਿਅਕਤ ਕਰਦਾ ਹਾਂ। ਮੈਂ ਜ਼ਖਮੀਆਂ ਤੇ ਇਸ ਹਮਲੇ ਕਾਰਨ ਪੀੜਤ ਸਾਰੇ ਲੋਕਾਂ ਲਈ ਪ੍ਰਾਰਥਨਾ ਕਰਦਾ ਹਾਂ।
ਸ਼੍ਰੀਲੰਕਾ ਬੰਬ ਧਮਾਕੇ : ਸੋਸ਼ਲ ਮੀਡੀਆ 'ਤੇ ਬੈਨ, ਲੱਗਾ ਕਰਫਿਊ
NEXT STORY