ਨਿਊਯਾਰਕ— ਆਲਸ ਮਨੁੱਖ ਦੀ ਸਭ ਤੋਂ ਵੱਡੀ ਕਮੀ ਹੈ। ਆਲਸੀ ਮਨੁੱਖ ਆਪਣੇ ਮੰਜ਼ਲ ਤੱਕ ਪਹੁੰਚਣ ਲਈ ਬਹੁਤ ਸਮਾਂ ਲਾਉਂਦਾ ਹੈ। ਬਹੁਤ ਸਾਰੇ ਦੇਸ਼ਾਂ ਵਿਚ ਮਨੁੱਖ ਆਲਸੀ ਹੁੰਦੇ ਹਨ ਅਤੇ ਦੋ ਕਦਮ ਪੁੱਟਣੇ ਵੀ ਉਨ੍ਹਾਂ ਨੂੰ ਭਾਰੀ ਲੱਗਦੇ ਹਨ। ਇਸੇ ਕੜੀ ਤਹਿਤ ਦੁਨੀਆ ਦਾ ਸਭ ਤੋਂ ਆਲਸੀ ਦੇਸ਼ ਲੱਭ ਲਿਆ ਗਿਆ ਹੈ, ਇਹ ਦੇਸ਼ ਹੈ ਇੰਡੋਨੇਸ਼ੀਆ। ਇਹ ਗੱਲ ਇਕ ਸਟੱਡੀ ਵਿਚ ਸਾਹਮਣੇ ਆਈ ਹੈ। ਅਮਰੀਕਾ ਦੀ ਸਟੇਨਫੋਰਡ ਯੂਨੀਵਰਸਿਟੀ ਦੇ ਸ਼ੋਧਕਰਤਾਵਾਂ ਨੇ ਇਕ ਸਟੱਡੀ ਜ਼ਰੀਏ ਇਹ ਗੱਲ ਸਾਬਤ ਕੀਤੀ ਹੈ।
ਖੋਜਕਰਤਾਵਾਂ ਦਾ ਕਹਿਣਾ ਹੈ ਕਿ ਹਾਂਗਕਾਂਗ ਦੁਨੀਆ ਦਾ ਸਭ ਤੋਂ ਐਕਟਿਵ (ਸਰਗਰਮ) ਦੇਸ਼ ਹੈ। ਹਾਂਗਕਾਂਗ ਦੇ ਲੋਕ ਜਿੱਥੇ ਹਰ ਰੋਜ਼ ਔਸਤਨ 6,880 ਕਦਮ ਤੁਰਦੇ ਹਨ, ਉੱਥੇ ਹੀ ਇੰਡੋਨੇਸ਼ੀਆ ਦੇ ਲੋਕ ਮਹਿਜ 3,513 ਕਦਮ ਹੀ ਤੁਰਦੇ ਹਨ। ਸ਼ੋਧਕਰਤਾਵਾਂ ਨੇ 111 ਦੇਸ਼ਾਂ ਵਿਚ ਮੌਜੂਦ 7.17 ਲੱਖ ਮੋਬਾਈਲ ਫੋਨਾਂ ਨੂੰ ਟਰੈਕ ਕਰਦੇ ਹੋਏ ਲੋਕਾਂ ਦੇ ਤੁਰਨ-ਫਿਰਨ ਦਾ ਡਾਟਾ ਇਕੱਠਾ ਕਰ ਕੇ ਇਹ ਸਟੱਡੀ ਕੀਤੀ ਹੈ। ਇਸ ਸਟੱਡੀ ਮੁਤਾਬਕ ਦੂਜੇ ਦੇਸ਼ਾਂ ਦੇ ਮੁਕਾਬਲੇ ਬ੍ਰਿਟੇਨ ਦੇ ਲੋਕ ਜਿੱਥੇ ਕਾਫੀ ਐਕਟਿਵ ਨਜ਼ਰ ਆਏ, ਇੱਥੋਂ ਦੇ ਲੋਕ ਰੋਜ਼ਾਨਾ ਔਸਤਨ 5,444 ਕਦਮ ਤੁਰਦੇ ਹਨ, ਜੋ ਕਿ 5 ਕਿਲੋਮੀਟਰ ਦੇ ਬਰਾਬਰ ਹੈ।
ਜੇਕਰ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਦੇ ਲੋਕ ਵੀ ਜ਼ਿਆਦਾ ਐਕਟਿਵ ਨਜ਼ਰ ਨਹੀਂ ਆਏ। ਸਟੱਡੀ ਮੁਤਾਬਕ ਭਾਰਤੀ 4,297 ਕਦਮ ਰੋਜ਼ ਤੁਰਦੇ ਹਨ। ਭਾਰਤ ਦੇ ਮੁਕਾਬਲੇ ਚੀਨ ਅਤੇ ਜਾਪਾਨ ਦੇ ਲੋਕ ਜ਼ਿਆਦਾ ਐਕਟਿਵ ਨਜ਼ਰ ਆਏ। ਸ਼ੋਧਕਰਤਾਵਾਂ ਨੇ ਇਸ ਸਟੱਡੀ ਜ਼ਰੀਏ ਮੋਟਾਪੋ ਤੋਂ ਨਿਜਾਤ ਪਾਉਣ ਲਈ ਮਦਦ ਉਪਲੱਬਧ ਕਰਵਾਈ ਹੈ। ਡਾਟਾ ਤੋਂ ਪਤਾ ਲੱਗਦਾ ਹੈ ਕਿ ਜਿਨ੍ਹਾਂ ਦੇਸ਼ਾਂ ਵਿਚ ਲੋਕ ਜ਼ਿਆਦਾ ਤੁਰਦੇ ਹਨ, ਉਹ ਮੋਟਾਪੇ ਦੇ ਘੱਟ ਸ਼ਿਕਾਰ ਹੁੰਦੇ ਹਨ।
ਕੈਮਰੂਨ 'ਚ ਆਤਮਘਾਤੀ ਬੰਬ ਹਮਲਾ, 12 ਮਰੇ, 40 ਜ਼ਖਮੀ
NEXT STORY