ਲੰਡਨ (ਭਾਸ਼ਾ) : ਪ੍ਰਸਿੱਧ ਅਧਿਕਾਰ ਕਾਰਕੁਨ ਮਲਾਲਾ ਯੂਸਫਜ਼ਈ ਨੇ ਅਫਗਾਨਿਸਤਾਨ ’ਤੇ ਤਾਲਿਬਾਨ ਦੇ ਕਬਜ਼ੇ ’ਤੇ ਹੈਰਾਨੀ ਜਤਾਈ ਹੈ। ਨਾਲ ਹੀ ਮਲਾਲਾ ਨੇ ਕਿਹਾ ਕਿ ਉਹ ਸੰਕਟਗ੍ਰਸਤ ਦੇਸ਼ ਵਿਚ ਰਹਿ ਰਹੀਆਂ ਬੀਬੀਆਂ, ਘੱਟ ਗਿਣਤੀਆਂ ਅਤੇ ਮਨੁੱਖੀ ਅਧਿਕਾਰ ਕਾਰਕੁਨਾਂ ਲਈ ਚਿੰਤਤ ਹੈ। ਪਾਕਿਸਤਾਨ ਦੀ ਮਲਾਲਾ ਨੂੰ ਕੁੜੀਆਂ ਦੀ ਸਿੱਖਿਆ ਲਈ ਆਵਾਜ਼ ਚੁੱਕਣ ’ਤੇ ਤਾਲਿਬਾਨੀ ਅੱਤਵਾਦੀਆਂ ਨੇ ਸਵਾਤ ਇਲਾਕੇ ਵਿਚ ਸਿਰ ’ਤੇ ਗੋਲੀ ਮਾਰੀ ਸੀ। ਗੰਭੀਰ ਰੂਪ ਨਾਲ ਜ਼ਖ਼ਮੀ ਮਲਾਲਾ ਦਾ ਪਹਿਲਾਂ ਪਾਕਿਸਤਾਨ ਵਿਚ ਇਲਾਜ ਹੋਇਆ, ਫਿਰ ਬਿਹਤਰ ਇਲਾਜ ਲਈ ਉਸ ਨੂੰ ਬ੍ਰਿਟੇਨ ਲਿਜਾਇਆ ਗਿਆ। ਹਮਲੇ ਦੇ ਬਾਅਦ ਤਾਲਿਬਾਨ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਜੇਕਰ ਮਲਾਲਾ ਬੱਚ ਜਾਂਦੀ ਹੈ ਤਾਂ ਉਹ ਉਸ ’ਤੇ ਫਿਰ ਤੋਂ ਹਮਲਾ ਕਰੇਗਾ। ਮਲਾਲਾ ਨੇ ਗਲੋਬਲ ਅਤੇ ਖੇਤਰੀ ਸ਼ਕਤੀਆਂ ਨੂੰ ਤੁਰੰਤ ਜੰਗਬੰਦੀ ਦੀ ਮੰਗ ਕੀਤੀ ਅਤੇ ਅਫਗਾਨਿਸਤਾਨ ਵਿਚ ਨਾਗਰਿਕਾਂ ਨੂੰ ਮਦਦ ਕਰਨ ਦੀ ਅਪੀਲ ਕੀਤੀ।
ਇਹ ਵੀ ਪੜ੍ਹੋ: ਤਾਲਿਬਾਨ ਵਲੋਂ ਅਫਗਾਨਿਸਤਾਨ 'ਚ ਤਖ਼ਤਾ ਪਲਟ, ਪਾਕਿਸਤਾਨ ਮੀਡੀਆ 'ਚ ਖੁਸ਼ੀ ਦੀ ਲਹਿਰ
ਉਨ੍ਹਾਂ ਨੇ ਐਤਵਾਰ ਨੂੰ ਟਵੀਟ ਕੀਤਾ, ‘ਤਾਲਿਬਾਨ ਨੇ ਅਫਗਾਨਿਸਤਾਨ ਨੂੰ ਕਬਜ਼ੇ ਵਿਚ ਲਿਆ ਹੈ ਅਤੇ ਅਸੀਂ ਇਹ ਹੈਰਾਨ ਹੋ ਕੇ ਦੇਖ ਰਹੇ ਹਾਂ। ਮੈਂ ਬੀਬੀਆਂ, ਘੱਟ ਗਿਣਤੀਆਂ ਅਤੇ ਮਨੁੱਖੀ ਅਧਿਕਾਰ ਕਾਰਕੁਨਾਂ ਲਈ ਚਿੰਤਤ ਹਾਂ।’ ਮਲਾਲਾ ਨੇ ਲਿਖਿਆ, ‘ਗਲੋਬਲ ਅਤੇ ਖੇਤਰੀ ਤਾਕਤਾਂ ਨੂੰ ਤੁਰੰਤ ਜੰਗਬੰਦੀ ਦੀ ਮੰਗ ਕਰਨੀ ਚਾਹੀਦੀ ਹੈ। ਤੁਰੰਤ ਮਨੁੱਖੀ ਮਦਦ ਮੁਹੱਈਆ ਕਰਾਓ, ਸ਼ਰਨਾਰਥੀਆਂ ਅਤੇ ਨਾਗਰਿਕਾਂ ਦੀ ਰੱਖਿਆ ਕਰੋ।’
ਇਹ ਵੀ ਪੜ੍ਹੋ: ਨੋਟਾਂ ਨਾਲ ਭਰੇ ਹੈਲੀਕਾਪਟਰ ’ਚ ਦੇਸ਼ ਛੱਡ ਦੌੜੇ ਅਫਗਾਨ ਰਾਸ਼ਟਰਪਤੀ ਗਨੀ, ਰਨਵੇ ’ਤੇ ਛੱਡ ਗਏ ਵਾਧੂ ਨੋਟ
ਜ਼ਿਕਰਯੋਗ ਹੈ ਕਿ ਵਿਦੇਸ਼ੀ ਫ਼ੌਜੀਆਂ ਦੀ ਵਾਪਸੀ ਦੌਰਾਨ ਤਾਲਿਬਾਨ ਨੇ ਦੇਸ਼ ’ਤੇ ਕਬਜ਼ਾ ਕਰ ਲਿਆ ਅਤੇ ਐਤਵਾਰ ਨੂੰ ਉਹ ਰਾਜਧਾਨੀ ਕਾਬੁਲ ਪਹੁੰਚ ਗਏ ਅਤੇ ਉਨ੍ਹਾਂ ਨੇ ਰਾਸ਼ਟਰਪਤੀ ਭਵਨ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ। ਰਾਸ਼ਟਰਪਤੀ ਅਸ਼ਰਫ ਗਨੀ ਦੇਸ਼ ਛੱਡ ਕੇ ਚਲੇ ਗਏ ਹਨ ਅਤੇ ਹੁਣ ਹਰ ਪਾਸੇ ਹਫੜਾ-ਦਫੜੀ ਦਾ ਮਾਹੌਲ ਹੈ।
ਇਹ ਵੀ ਪੜ੍ਹੋ: ਅਫਗਾਨਿਸਤਾਨ ’ਤੇ 2 ਹਿੱਸਿਆਂ 'ਚ ਵੰਡੀ ਗਈ ਦੁਨੀਆ, ਇਨ੍ਹਾਂ ਦੇਸ਼ਾਂ ਨੇ ਤਾਲਿਬਾਨੀ ਸਰਕਾਰ ਦੀ ਕੀਤੀ ਹਮਾਇਤ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਅਫਗਾਨਿਸਤਾਨ 'ਚ ਅਸ਼ਰਫ ਗਨੀ ਤੋਂ ਬਿਹਤਰ ਹੈ ਤਾਲਿਬਾਨ ਦਾ ਰਾਜ : ਰੂਸ
NEXT STORY