ਰੋਮ (ਕੈਂਥ, ਸਾਬੀ ਚੀਨੀਆ)- ਇਟਲੀ ਦੀ ਰਾਜਧਾਨੀ ਰੋਮ ਵਿਖੇ 29 ਅਤੇ 30 ਜੁਲਾਈ ਨੂੰ ਹੋਣ ਜਾ ਰਹੀ "ਵਰਲਡ ਰੈਂਸਲਿਗ ਚੈਂਪੀਅਨਸ਼ਿਪ (ਅੰਡਰ-17 ਸਾਲ) ਵਿੱਚ ਭਾਗ ਲੈਣ ਲਈ ਪੰਜਾਬ ਤੋਂ ਪਹਿਲਵਾਨ ਜਸਪੂਰਨ ਸਿੰਘ ਰੋਮ ਪਹੁੰਚਿਆ ਗਿਆ ਹੈ। ਭਾਰਤ ਤੋਂ ਰੋਮ ਪਹੁੰਚੀ 10 ਮੈਂਬਰੀ ਭਾਰਤੀ ਟੀਮ ਵਿੱਚ ਇਕੱਲਾ ਜਸਪੂਰਨ ਸਿੰਘ ਹੀ ਪੰਜਾਬ ਨਾਲ ਸਬੰਧਿਤ ਹੈ ਅਤੇ ਉਹ 110 ਕਿਲੋ ਭਾਰ ਵਰਗ ਵਿੱਚ ਆਪਣੀ ਕੁਸ਼ਤੀ ਦਾ ਜੌਹਰ ਦਿਖਾਵੇਗਾ।
ਜਸਪੂਰਨ ਸਿੰਘ ਮੁਲਾਂਪੁਰ ਅਖਾੜੇ ਵਿੱਚ ਕੁਸ਼ਤੀ ਖੇਡ ਦੀ ਸਿਖਲਾਈ ਪ੍ਰਾਪਤ ਕਰ ਰਿਹਾ ਹੈ ਅਤੇ ਛੋਟੀ ਉਮਰ ਵਿੱਚ ਹੀ ਕੁਸ਼ਤੀ ਦੇ ਖੇਤਰ ਵਿਚ ਅਨੇਕਾਂ ਵਾਕਾਰੀ ਖਿਤਾਬ ਆਪਣੇ ਨਾਂ ਦਰਜ ਕਰ ਚੁੱਕਾ ਹੈ। ਉਹ ਪੰਜਾਬ ਦੇ ਸ੍ਰੀ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਬਹਿਰਾਮਪੁਰ ਦਾ ਜੰਮਪਲ ਹੈ। ਪ੍ਰੈੱਸ ਨਾਲ ਗੱਲਬਾਤ ਕਰਦਿਆਂ ਜਸਪੂਰਨ ਸਿੰਘ ਦੇ ਪਿਤਾ ਅਤੇ ਪ੍ਰਸਿੱਧ ਪਹਿਲਵਾਨ ਕੁਲਤਾਰ ਸਿੰਘ ਡੂਮਛੇੜੀ ਨੇ ਦੱਸਿਆ ਕਿ ਜਸਪੂਰਨ ਨੇ ਇਰਾਨ ਦੇ ਪਹਿਲਵਾਨ ਰਾਜਾ ਕੋਚ ਤੋਂ ਸਿਖਲਾਈ ਹਾਸਲ ਕੀਤੀ ਹੈ ਅਤੇ ਰੋਮ ਵਿਖੇ ਹੋਣ ਵਾਲੀ ਇਸ "ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ" ਵਿੱਚ ਚੰਗੇ ਪ੍ਰਦਰਸ਼ਨ ਲਈ ਉਹ ਬਿਲਕੁੱਲ ਤਿਆਰ-ਬਰ-ਤਿਆਰ ਹੈ। ਉਨ੍ਹਾਂ ਕਿਹਾ ਕਿ ਸਾਨੂੰ ਬਹੁਤ ਉਮੀਦਾਂ ਹਨ ਕਿ ਉਹ ਇਸ ਵਿਸ਼ਵ ਪੱਧਰੀ ਮੁਕਾਬਲੇ ਵਿੱਚ ਪੰਜਾਬ ਦਾ ਨਾਮ ਜ਼ਰੂਰ ਰੌਸ਼ਨ ਕਰ ਕੇ ਆਵੇਗਾ।
ਪਾਕਿਸਤਾਨ 'ਚ ਹੈਪੇਟਾਈਟਸ 'ਬੀ' ਅਤੇ 'ਸੀ' ਦੇ ਮਾਮਲੇ ਵਧੇ
NEXT STORY