ਬ੍ਰਸੇਲਸ-ਵਿਸ਼ਵ ਵਪਾਰ ਸੰਗਠਨ (ਡਬਲਯੂ.ਟੀ.ਓ.) ਦੀ ਮੁਖੀ ਨਗੋਜੀ ਓਕੋਂਜੋ ਇਵਿਆਲਾ ਨੇ ਵੀਰਵਾਰ ਨੂੰ ਕਿਹਾ ਕਿ ਮਹਾਮਾਰੀ ਨੂੰ ਕੰਟਰੋਲ 'ਚ ਲਿਆਉਣ ਲਈ ਟੀਕੇ ਦੇ ਉਤਪਾਦਨ 'ਚ ਕਿਸਮਾਂ ਲਿਆਉਣ ਅਤੇ ਅਫਰੀਕਾ ਤੇ ਲਾਤਿਨ ਅਮਰੀਕਾ 'ਚ ਵਧੇਰੇ ਟੀਕਿਆਂ ਦਾ ਉਤਪਾਦਨ ਦਾ ਅਹਿਮ ਹੈ। ਰੋਮ 'ਚ ਆਯੋਜਿਤ ਹੋ ਰਹੇ ਗਲੋਬਲੀ ਸਿਹਤ ਸੰਮੇਲਨ ਦੀ ਪਹਿਲੀ ਸ਼ਾਮ ਡਬਲਯੂ.ਟੀ.ਓ. ਦੀ ਡਾਇਰੈਕਟਰ ਜਨਰਲ ਇਵਿਆਲਾ ਨੇ ਯੂਰਪੀਨ ਯੂਨੀਅਨ ਦੇ ਸੰਸਦ ਮੈਂਬਰਾਂ ਨੂੰ ਕਿਹਾ ਕਿ ਜਦ ਕੋਵਿਡ-19 ਟੀਕਿਆਂ ਨਾਲ ਜ਼ਿੰਦਗੀ ਅਤੇ ਮੌਤ ਦਾ ਸਵਾਲ ਆਉਂਦਾ ਹੈ ਤਾਂ ਆਯਾਤ ਅਤੇ ਨਿਰਯਾਤ ਲਈ ਆਮ ਬਾਜ਼ਾਰ ਸਿਧਾਂਤ ਨੂੰ ਲਾਗੂ ਨਹੀਂ ਕੀਤਾ ਜਾ ਸਕਦਾ ਕਿਉਂਕਿ ਅਮੀਰ ਦੇਸ਼ਾਂ 'ਤੇ ਜਦ ਮਹਾਮਾਰੀ ਨੇ ਦਸਤਕ ਦਿੱਤੀ ਤਾਂ ਉਨ੍ਹਾਂ ਨੇ ਟੀਕਿਆਂ ਦੀ ਖੁਰਾਕ ਆਪਣੀ ਆਬਾਦੀ ਲਈ ਸਟੋਰ ਕੀਤੀ।
ਇਹ ਵੀ ਪੜ੍ਹੋ-ਪ੍ਰਮਾਣੂ ਸਮਝੌਤੇ 'ਤੇ ਅਹਿਮ ਸਹਿਮਤੀ ਬਣੀ : ਰੂਹਾਨੀ
ਉਨ੍ਹਾਂ ਨੇ ਕਿਹਾ ਕਿ ਵਿਸ਼ਵ 'ਚ ਪੰਜ ਅਰਬ ਟੀਕਿਆਂ ਦੀ ਖੁਰਾਕ ਬਣਾਉਣ ਦੀ ਸਮਰੱਥਾ ਹੈ ਪਰ ਵਾਇਰਸ ਦੇ ਇਨਫੈਕਸ਼ਨ ਕਾਰਣ ਸਾਨੂੰ ਇਸ ਤੋਂ ਦੋ ਤੋਂ ਤਿੰਨ ਗੁਣਾ ਵਧੇਰੇ ਖੁਰਾਕ ਚਾਹੀਦੀ ਹੈ ਜੋ ਸਮਰੱਥਾ ਅਜੇ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਟੀਕਾ ਉਤਪਾਦਨ 'ਚ ਕਿਸਮਾਂ ਲਿਆਉਣ ਦੀ ਜ਼ਰੂਰਤ ਹੈ ਕਿਉਂਕਿ ਅਜੇ 80 ਫੀਸਦੀ ਟੀਕੇ ਦਾ ਉਤਪਾਦਨ ਯੂਰਪੀਨ, ਉੱਤਰੀ ਅਮਰੀਕਾ ਅਤੇ ਦੱਖਣੀ ਏਸ਼ੀਆਈ ਦੇਸ਼ਾਂ 'ਚ ਸੀਮਿਤ ਹੈ।
ਇਹ ਵੀ ਪੜ੍ਹੋ-ਕੋਰੋਨਾ ਦੇ ਇਸ ਵੈਰੀਐਂਟ ਕਾਰਣ ਸਿੰਗਾਪੁਰ 'ਚ ਬੰਦ ਕੀਤੇ ਗਏ ਸਕੂਲ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਪ੍ਰਮਾਣੂ ਸਮਝੌਤੇ 'ਤੇ ਅਹਿਮ ਸਹਿਮਤੀ ਬਣੀ : ਰੂਹਾਨੀ
NEXT STORY