ਨਿਊਯਾਰਕ - ਨਿਊਯਾਰਕ ਪੂਰੀ ਦੁਨੀਆ ਲਈ ਕੋਰੋਨਾਵਾਇਰਸ ਦਾ ਨਵਾਂ ਕੇਂਦਰ ਬਣ ਗਿਆ ਹੈ। ਇਥੇ ਕੋਰੋਨਾਵਾਇਰਸ ਦੇ ਮਾਮਲੇ ਲਗਾਤਾਰ ਵੱਧਦੇ ਹੀ ਜਾ ਰਹੇ ਹਨ। ਬੁੱਧਵਾਰ ਨੂੰ ਕੋਰੋਨਾਵਾਇਰਸ ਦੇ ਨਵੇਂ ਮਰੀਜ਼ਾਂ ਵਿਚ ਵਾਧਾ ਦਰਜ ਕੀਤਾ ਗਿਆ ਹੈ। ਪ੍ਰਸ਼ਾਸਨ ਹਸਪਤਾਲ ਵਿਚ ਬੈੱਡਾਂ ਦੀ ਗਿਣਤੀ ਵਧਾਉਣ ਜਾ ਰਹੇ ਹਨ। ਉਧਰ ਵਿਸ਼ਵ ਸਿਹਤ ਸੰਗਠਨ (ਡਬਲਯੂ. ਐਚ. ਓ.) ਵੱਲੋਂ ਆਖਿਆ ਗਿਆ ਹੈ ਕਿ ਅਮਰੀਕਾ ਪੂਰੀ ਦੁਨੀਆ ਲਈ ਕੋਰੋਨਾਵਾਇਰਸ ਦਾ ਨਵੇਂ ਕੇਂਦਰ ਬਣ ਗਿਆ ਹੈ।
ਨਿਊਯਾਰਕ ਦੀ ਆਬਾਦੀ ਕਰੀਬ 80 ਲੱਖ ਹੈ। ਪਿਛਲੇ ਦਿਨੀਂ ਇਥੇ ਕੋਰੋਨਾਵਾਇਰਸ ਕਾਰਨ 157 ਮੌਤਾਂ ਹੋ ਚੁੱਕੀਆਂ ਹਨ। ਇਥੇ ਪੀਡ਼ਤਾਂ ਦੇ ਕਰੀਬ 15 ਹਜ਼ਾਰ ਮਾਮਲੇ ਦਰਜ ਕੀਤੇ ਗਏ ਹਨ। ਇਹ ਪੂਰੇ ਅਮਰੀਕਾ ਵਿਚ ਹੋਏ ਕੋਰੋਨਾਵਾਇਰਸ ਦਾ ਇਕ ਤਿਹਾਈ ਹੈ। ਨਿਊਯਾਰਕ ਵਿਚ ਯਾਤਰਾ 'ਤੇ ਪਾਬੰਦੀ ਅਤੇ ਸਮਾਜਿਕ ਤੌਰ 'ਤੇ ਅਲੱਗ ਰਹਿਣ ਦੇ ਨਿਰਦੇਸ਼ ਦੇਣ ਤੋਂ ਬਾਅਦ ਵੀ ਵਾਇਰਸ ਦੇ ਮਾਮਲੇ ਵਧਦੇ ਹੀ ਜਾ ਰਹੇ ਹਨ।
ਸਿਹਤ ਦੀ ਕੀਮਤ 'ਤੇ ਅਰਥ ਵਿਵਸਥਾ ਸੰਭਾਲਣ ਦਾ ਫੈਸਲਾ ਸਹੀ ਨਹੀਂ
ਰਾਇਟਰ ਦੇ ਹਵਾਲੇ ਤੋਂ ਨਿਊਯਾਰਕ ਦੇ ਗਵਰਨਰ ਐਂਡਿ੍ਰਊ ਕਿਊਮੋ ਨੇ ਆਖਿਆ ਹੈ ਕਿ ਤੁਸੀਂ ਕਿਸੇ ਅਮਰੀਕੀ ਤੋਂ ਪੁੱਛੋਗੇ ਕਿ ਪਬਲਿਕ ਹੈਲਥ ਅਤੇ ਇਕਾਨਮੀ ਵਿਚ ਤੁਸੀਂ ਕਿਸ ਨੂੰ ਚੁਣੋਗੇ ਤਾਂ ਕੋਈ ਅਮਰੀਕੀ ਇਹ ਨਹੀਂ ਆਖੇਗਾ ਕਿ ਉਹ ਸਿਹਤ ਦੀ ਕੀਮਤ 'ਤੇ ਅਰਥ ਵਿਵਸਥਾ ਨੂੰ ਗਤੀ ਦੇਣਾ ਚਾਹੁੰਦਾ ਹੈ।
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਆਖਿਆ ਸੀ ਕਿ ਉਹ ਅਮਰੀਕਾ ਦੀ ਇਕਾਨਮੀ ਨੂੰ ਅਪ੍ਰੈਲ ਮੱਧ ਤੱਕ ਦੁਬਾਰਾ ਤੋਂ ਖੋਲ ਦੇਣਗੇ। ਉਨ੍ਹਾਂ ਦਾ ਆਖਣਾ ਸੀ ਕਿ ਲਾਕਡਾਊਨ ਕਾਰਨ ਅਮਰੀਕੀ ਅਰਥ ਵਿਵਸਥਾ ਅਤੇ ਕਾਰੋਬਾਰ ਨੂੰ ਖਾਸਾ ਨੁਕਸਾਨ ਪਹੁੰਚਿਆ ਹੈ ਅਤੇ ਇਸ ਨੂੰ ਜਲਦੀ ਇਕੱਠਾ ਕਰਨ ਦੀ ਜ਼ਰੂਰਤ ਹੈ।
ਨਿਊਯਾਰਕ ਵਿਚ ਘੱਟ ਪੈਣ ਵਾਲੇ ਹਨ ਹਸਪਤਾਲ ਦੇ ਬੈੱਡ
ਵਿਸ਼ਵ ਸਿਹਤ ਸੰਗਠਨ ਵੱਲੋਂ ਆਖਿਆ ਗਿਆ ਹੈ ਕਿ ਅਮਰੀਕਾ ਪੂਰੀ ਦੁਨੀਆ ਲਈ ਕੋਰੋਨਾਵਾਇਰਸ ਦਾ ਨਵਾਂ ਕੇਂਦਰ ਬਣ ਗਿਆ ਹੈ। ਉਥੇ ਵਾਇਰਸ ਦੇ ਮਾਮਲੇ ਵਧਦੇ ਹੀ ਜਾ ਰਹੇ ਹਨ ਅਤੇ ਉਸ 'ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਜ਼ਿਕਰਯੋਗ ਹੈ ਕਿ ਨਿਊਯਾਰਕ ਵਿਚ ਕੋਰੋਨਾਵਾਇਰਸ ਦਾ ਕਹਿਰ ਵੱਧਣ ਤੋਂ ਬਾਅਦ ਘਟੋਂ-ਘੱਟ 1 ਲੱਖ 40 ਹਜ਼ਾਰ ਹਸਪਤਾਲ ਬੈੱਡ ਦੀ ਜ਼ਰੂਰਤ ਪਵੇਗੀ। ਪਿਛਲੇ ਦਿਨੀਂ ਇਕ ਲੱਖ 10 ਹਜ਼ਾਰ ਬੈੱਡ ਦੀ ਜ਼ਰੂਰਤ ਦੱਸੀ ਗਈ ਸੀ। ਮੌਜੂਦਾ ਸਮੇਂ ਵਿਚ ਨਿਊਯਾਰਕ ਵਿਚ ਹਸਪਾਤਲ ਦੇ ਸਿਰਫ 53 ਹਜ਼ਾਰ ਬੈੱਡ ਉਪਲੱਬਧ ਹਨ।
ਨਿਊਯਾਰਕ ਵਿਚ ਹਰ ਤੀਜੇ ਦਿਨ ਵਾਇਰਸ ਤੋਂ ਪ੍ਰਭਾਵਿਤਾਂ ਦੀ ਗਿਣਤੀ ਦੁਗਣੀ ਹੋ ਰਹੀ ਹੈ। ਇਹ ਕੋਰੋਨਾਵਾਇਰਸ ਫੈਲਣ ਤੋਂ ਬਾਅਦ ਸਭ ਤੋਂ ਖਰਾਬ ਦੌਰ ਹੈ। ਨਿਊਯਾਰਕ ਦੇ ਗਵਰਨਰ ਵੱਲੋਂ ਆਖਿਆ ਗਿਆ ਹੈ ਕਿ 14 ਤੋਂ 21 ਦਿਨਾਂ ਵਿਚ ਹਾਲਾਤ ਬੇਕਾਬੂ ਹੋਣ ਵਾਲੇ ਹਨ। ਹੈਲਥ ਸਰਵਿਸ 'ਤੇ ਜ਼ਿਆਦਾ ਦਬਾਅ ਹੋਵੇਗਾ। ਅਮਰੀਕਾ ਵਿਚ ਕੋਰੋਨਾਵਾਇਰਸ ਦੇ ਫੈਲਣ ਤੋਂ ਬਾਅਦ ਹੁਣ ਤੱਕ 50 ਹਜ਼ਾਰ ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਚੁੱਕੇ ਹਨ। ਵਾਇਰਸ ਕਾਰਨ 900 ਤੋਂ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਟਲੀ 'ਚ ਕੋਰੋਨਾ ਟੈਸਟ ਪਾਜੇਟਿਵ ਆਉਣ 'ਤੇ ਨਰਸ ਨੇ ਕੀਤੀ ਆਤਮ-ਹੱਤਿਆ
NEXT STORY