ਬੀਜਿੰਗ - ਕੋਰੋਨਾਵਾਇਰਸ ਦੇ ਕਹਿਰ ਨਾਲ ਨਜਿੱਠ ਰਹੇ ਚੀਨ ਵਿਚ ਲੋਕ ਤਣਾਅ ਵਿਚਾਲੇ ਕੁਝ ਪਲ ਹੱਸਣ ਦੇ ਵੀ ਕੱਢ ਰਹੇ ਹਨ। ਕੋਰੋਨਾਵਾਇਰਸ ਕਾਰਨ ਜਿਥੇ ਹੱਥ ਮਿਲਾਉਣ 'ਤੇ ਪਾਬੰਦੀ ਹੈ ਤਾਂ ਉਥੇ ਲੋਕ ਹੱਥ ਮਿਲਾਉਣ ਦੀ ਬਜਾਏ 'ਲੈੱਗਸ਼ੇਕ' ਕਰ ਰਹੇ ਹਨ। ਆਪਸ ਵਿਚ ਇਕ ਦੂਜੇ ਨੂੰ ਬੁਲਾਉਣ ਲਈ ਇਸ ਲੈੱਗਸ਼ੇਕ ਨੂੰ 'ਵੁਹਾਨ ਸ਼ੇਕ' ਦਾ ਨਾਂ ਦਿੱਤਾ ਗਿਆ ਹੈ। ਵੁਹਾਨ ਸ਼ੇਕ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿਚ ਲੋਕ ਹੱਥ ਮਿਲਾਉਣ ਦੀ ਬਜਾਏ ਲੈੱਗਸ਼ੇਕ ਕਰਦੇ ਹੋਏ ਦਿੱਖ ਰਹੇ ਹਨ। ਇਹ ਵੀਡੀਓ ਟਵਿੱਟਰ 'ਤੇ ਬਡ਼ੀ ਤੇਜ਼ੀ ਨਾਲ ਟ੍ਰੇਂਡ ਕਰ ਰਹੀ ਹੈ।
ਇਸ ਵੀਡੀਓ ਵਿਚ 4 ਨੌਜਵਾਨਾਂ ਨੇ ਆਪਣੇ ਚਿਹਰਿਆਂ 'ਤੇ ਮਾਸਕ ਬੰਨ੍ਹੇ ਹੋਏ ਹਨ। ਸਾਫ ਹੈ ਕਿ ਉਹ ਕੋਰੋਨਾਵਾਇਰਸ ਨੂੰ ਲੈ ਕੇ ਜਾਰੀ ਹੋਈਆਂ ਗਾਇਡਲਾਇੰਸ ਨੂੰ ਫਾਲੋਅ ਕਰ ਰਹੇ ਹਨ। ਇਸ ਦੇ ਨਾਲ ਹੀ ਇਹ ਆਪਸ ਵਿਚ ਮਿਲਦੇ ਸਮੇਂ ਇਕ ਦੂਜੇ ਨਾਲ ਹੈਲੋ ਬੋਲ ਕੇ ਹੱਥ ਮਿਲਾਉਣ ਦੀ ਬਜਾਏ ਇਕ ਨਵਾਂ ਤਰੀਕਾ ਅਪਣਾਉਂਦੇ ਹਨ। ਕਿਸੇ ਫੁੱਟਬਾਲ ਖਿਡਾਰੀ ਦੀ ਤਰ੍ਹਾਂ ਇਹ ਆਪਸ ਵਿਚ ਲੈੱਗਸ਼ੇਕ ਕਰਦੇ ਹਨ। ਕੋਰੋਨਾਵਾਇਰਸ ਦੀਆਂ ਤਮਾਮ ਪਾਬੰਦੀਆਂ ਵਿਚਾਲੇ ਮਸਤੀ ਲਈ ਬਣਾਈ ਗਈ ਇਹ ਵੀਡੀਓ ਬਡ਼ੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਇਸ ਤਰ੍ਹਾਂ ਦੀ ਮਜ਼ੇਦਾਰ ਵੀਡੀਓ ਬਣਾ ਕੇ ਕੋਰੋਨਾਵਾਇਰਸ ਦੀ ਚਿੰਤਾ ਵਿਚ ਘੁਲਦੇ ਚੀਨ ਦੇ ਲੋਕਾਂ ਨੂੰ ਥੋਡ਼ਾ ਹੱਸਣ ਦਾ ਮੌਕਾ ਮਿਲਿਆ ਹੈ। ਵੁਹਾਨ ਸ਼ੇਕ ਨਾਂ ਦੀ ਇਹ ਵੀਡੀਓ ਵਾਇਰਲ ਹੋ ਰਹੀ ਹੈ ਅਤੇ ਟਵਿੱਟਰ 'ਤੇ ਟ੍ਰੇਂਡ ਕਰ ਰਹੀ ਹੈ। ਚੀਨ ਦੇ ਹੁਬੇਈ ਸੂਬੇ ਦੇ ਵੁਹਾਨ ਤੋਂ ਹੀ ਕੋਰੋਨਾਵਾਇਰਸ ਫੈਲਿਆ। ਇਹ ਹੁਣ ਤੱਕ ਦੁਨੀਆ ਦੇ 70 ਦੇਸ਼ਾਂ ਵਿਚ ਫੈਲ ਚੁੱਕਿਆ ਹੈ। ਇਕੱਲੇ ਚੀਨ ਵਿਚ ਹੀ ਕੋਰੋਨਾਵਾਇਰਸ ਦੇ ਕਹਿਰ ਨਾਲ ਹੁਣ ਤੱਕ ਕਰੀਬ 2900 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 80 ਹਜ਼ਾਰ ਤੋਂ ਜ਼ਿਆਦਾ ਲੋਕ ਇਸ ਤੋਂ ਪ੍ਰਭਾਵਿਤ ਪਾਏ ਗਏ ਹਨ। ਵੁਹਾਨ ਤੋਂ ਨਿਕਲੇ ਵਾਇਰਸ ਤੋਂ ਬਚਣ ਲਈ ਕਾਫੀ ਗਾਇਡਲਾਇੰਸ ਜਾਰੀ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿਚ ਆਪਸ ਵਿਚ ਹੱਥ ਨਾ ਮਿਲਾਉਣਾ ਸਭ ਤੋਂ ਖਾਸ ਹੈ।
ਪਰ ਕ੍ਰਿਏਟਿਵ ਆਈਡੀਆ ਨਾਲ ਭਰੇ ਲੋਕਾਂ ਨੇ ਕੋਰੋਨਾਵਾਇਰਸ ਦੇ ਕਹਿਰ ਨਾਲ ਫੈਲੇ ਤਣਾਅ ਵਿਚਾਲੇ ਮਾਹੌਲ ਨੂੰ ਹਲਕਾ-ਫੁਲਕਾ ਕਰਨ ਦਾ ਵੀ ਰਾਹ ਲੱਭਿਆ। ਇਸ ਵੀਡੀਓ ਨੂੰ ਲੈ ਕੇ ਲੋਕਾਂ ਦੇ ਲਗਾਤਾਰ ਕੁਮੈਂਟ ਆ ਰਹੇ ਹਨ। ਇਕ ਸ਼ਖਸ ਨੇ ਟਵਿੱਟਰ 'ਤੇ ਲਿੱਖਿਆ ਹੈ ਕਿ ਚੀਨ ਦੇ ਲੋਕਾਂ ਨੇ ਇਕ ਦੂਜੇ ਨੂੰ ਬੁਲਾਉਣ ਦਾ ਨਵਾਂ ਤਰੀਕਾ ਲੱਭਿਆ ਹੈ ਕਿਉਂਕਿ ਉਹ ਲੋਕ ਹੱਥ ਨਹੀਂ ਮਿਲਾ ਸਕਦੇ। ਵੁਹਾਨ ਸ਼ੇਕ, ਮੈਂ ਪਿਆਰ ਕਰਦਾ ਹਾਂ ਕਿ ਲੋਕ ਕਿਵੇਂ ਤਣਾਅਪੂਰਣ ਹਾਲਾਤਾਂ ਦੇ ਬਾਰੇ ਵਿਚ ਸਮਝ ਸਕਦੇ ਹਨ ਅਤੇ ਹੱਸਣ ਦੀ ਭਾਵਨਾ ਰੱਖ ਸਕਦੇ ਹਨ।
ਇਹ ਵੀ ਪਡ਼ੋ੍ਹ : ਕੋਰੋਨਾ ਵਾਇਰਸ ਸਬੰਧਤ ਕਿਸੇ ਵੀ ਸਹਾਇਤਾ ਲਈ ਇਸ ਨੰਬਰ 'ਤੇ ਕਰੋ ਸੰਪਰਕ
ਯੂਕੇ ਦੀ ਸਰਕਾਰ ਨੂੰ ਡਰ, ਦੇਸ਼ ਦੀ ਇਕੋਨਮੀ ਨੂੰ ਖਾ ਜਾਵੇਗਾ ਕੋਰੋਨਾਵਾਇਰਸ
NEXT STORY