ਬੀਜਿੰਗ- ਤਾਈਵਾਨ ਅਤੇ ਦੱਖਣੀ ਚੀਨ ਸਾਗਰ ਨੂੰ ਲੈ ਕੇ ਵਧਦੇ ਤਣਾਅ ਦੇ ਵਿਚਾਲੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਬੁੱਧਵਾਰ ਨੂੰ ਫੌਜ ਤੋਂ ਦੇਸ਼ ਦੀ ਸੰਪ੍ਰਭੁਤਾ ਅਤੇ ਸਮੁੰਦਰੀ ਅਧਿਕਾਰਾਂ ਅਤੇ ਹਿੱਤਾਂ ਦੀ ਦ੍ਰਿੜਤਾ ਨਾਲ ਰੱਖਿਆ ਕਰਨ ਅਤੇ ਆਲੇ-ਦੁਆਲੇ ਦੇ ਖੇਤਰਾਂ ਦੀ ਸਮੁੱਚੀ ਸਥਿਰਤਾ ਬਣਾਏ ਰੱਖਣ ਦੀ ਕੋਸ਼ਿਸ਼ ਕਰਨ ਨੂੰ ਕਿਹਾ ਸੀ। ਚੀਨੀ ਫੌਜ ਦੇ ਉੱਚ ਕਮਾਨ 'ਕੇਂਦਰੀ ਫੌਜ ਕਮਿਸ਼ਨ' ਦੇ ਪ੍ਰਧਾਨ ਵੀ ਸਨ।
ਇਹ ਵੀ ਪੜ੍ਹੋ- ਮਹਿੰਦਰਾ ਗਰੁੱਪ ਦੇ ਸਾਬਕਾ ਚੇਅਰਮੈਨ ਕੇਸ਼ਬ ਮਹਿੰਦਰਾ ਦਾ ਦਿਹਾਂਤ
ਉਨ੍ਹਾਂ ਨੇ ਦੱਖਣੀ ਥਿਏਟਰ ਕਮਾਂਡਰ 'ਚ ਫੌਜੀਆਂ ਦਾ ਨਿਰੀਖਣ ਕੀਤਾ, ਸਿਖਲਾਈ ਨੂੰ ਮਜ਼ਬੂਤ ਕਰਨ ਅਤੇ ਸਭ ਮੋਰਚਿਆਂ 'ਤੇ ਸੁਰੱਖਿਆ ਬਲਾਂ ਦੇ ਆਧੁਨਿਕੀਕਰਣ ਦੇ ਪੱਧਰ ਨੂੰ ਵਾਧਾ ਦੇਣ ਦੇ ਉਪਾਵਾਂ 'ਚ ਤੇਜ਼ੀ ਲਿਆਉਣ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਸੁਰੱਖਿਆ ਬਲਾਂ ਤੋਂ ਸੱਤਾਧਾਰੀ ਕਮਿਊਨਿਟੀ ਪਾਰਟੀ ਅਤੇ ਲੋਕਾਂ ਵਲੋਂ ਸੌਂਪੇ ਗਏ ਕੰਮਾਂ ਨੂੰ ਦ੍ਰਿੜਤਾ ਨਾਲ ਪੂਰਾ ਕਰਨ ਦੀ ਅਪੀਲ ਕੀਤੀ।
ਦੱਖਣੀ ਥਿਏਟਰ ਕਮਾਂਡ ਦੇ ਜਲ ਸੈਨਾ ਦਫ਼ਤਰ 'ਚ ਸ਼ੀ ਨੇ ਕਿਹਾ ਕਿ ਸੁਰੱਖਿਆ ਬਲਾਂ ਨੂੰ ਰਾਜਨੀਤਿਕ ਦ੍ਰਿਸ਼ਟੀਕੋਣਲ ਨਾਲ ਫੌਜ ਮੁਖੀ ਦਾ ਵਿਸ਼ਲੇਸ਼ਨ ਅਤੇ ਹੱਲ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਜਟਿਲ ਹਾਲਾਤਾਂ 'ਚ ਸਮੇਂ 'ਤੇ ਅਤੇ ਉਚਿਤ ਪ੍ਰਤੀਕਿਰਿਆ ਯਕੀਨੀ ਕਰਨ ਦੀ ਸਮੱਰਥਾ ਨੂੰ ਵਧਾਉਣਾ ਚਾਹੀਦਾ ਹੈ।
ਇਹ ਵੀ ਪੜ੍ਹੋ-ਫਿਊਚਰ ਰਿਟੇਲ ਨੂੰ ਖਰੀਦਣ ਦੀ ਦੌੜ ’ਚ ਅੰਬਾਨੀ-ਅਡਾਨੀ, ਇਸ ਵਾਰ ਮੁਕਾਬਲੇ ’ਚ ਹੋਣਗੇ 47 ਹੋਰ ਨਵੇਂ ਖਿਡਾਰੀ
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਪੁਤਿਨ ਵੱਲੋਂ ਫ਼ੌਜ 'ਚ ਵੱਡੀ ਭਰਤੀ ਦੀ ਤਿਆਰੀ, ਨੌਜਵਾਨਾਂ ਦੇ ਦੇਸ਼ ਛੱਡਣ 'ਤੇ ਲੱਗੇਗੀ ਪਾਬੰਦੀ
NEXT STORY