ਸਰੀ— ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ 'ਚ ਇਕ ਲਾਸ਼ ਮਿਲੀ ਸੀ ਜਿਸ ਕਾਰਨ ਇਲਾਕੇ 'ਚ ਸਨਸਨੀ ਫੈਲ ਗਈ ਸੀ। ਇਹ ਲਾਸ਼ 19 ਸਾਲਾ ਪੰਜਾਬੀ ਮੂਲ ਦੀ ਕੁੜੀ ਭਵਕਿਰਨ ਢੇਸੀ (ਕਿਰਨ) ਦੀ ਹੈ। ਝੁਲਸੀ ਹੋਈ ਕਾਰ 'ਚ ਜਦ ਲਾਸ਼ ਮਿਲੀ ਤਾਂ ਸਭ ਪ੍ਰੇਸ਼ਾਨ ਸਨ, ਕਿਉਂਕਿ ਇੱਥੇ ਵਧੇਰੇ ਪੰਜਾਬੀ ਰਹਿੰਦੇ ਹਨ। ਕਿਰਨ ਦੀ ਲਾਸ਼ 24ਵੇਂ ਅਵੈਨਿਊ 'ਚ ਗਲੀ ਨੰਬਰ 184 ਅਤੇ 188 ਦੇ ਨੇੜਿਓਂ ਮਿਲੀ । ਪੁਲਸ ਨੇ ਦੱਸਿਆ ਕਿ ਜਾਂਚ ਮਗਰੋਂ ਪਤਾ ਲੱਗਾ ਕਿ ਕਿਰਨ ਆਪਣੇ ਪਰਿਵਾਰ ਨੂੰ ਮੰਗਲਵਾਰ ਦੀ ਰਾਤ 9 ਵਜੇ ਆਖਰੀ ਵਾਰ ਮਿਲੀ ਸੀ। ਉਸ ਦਾ ਪਰਿਵਾਰ ਉਸ ਦੀ ਮੌਤ ਕਾਰਨ ਸਦਮੇ 'ਚ ਹੈ।

ਉਸ ਦੀ ਮੌਤ ਦੇ ਕਾਰਨਾਂ ਬਾਰੇ ਅਜੇ ਕੋਈ ਸਬੂਤ ਨਹੀਂ ਮਿਲਿਆ। ਪੁਲਸ ਨੇ ਕਿਹਾ ਕਿ ਇਸ ਦਾ ਕੋਈ ਅਪਰਾਧਕ ਰਿਕਾਰਡ ਵੀ ਨਹੀਂ ਹੈ ਅਤੇ ਨਾ ਹੀ ਇਹ ਗੈਂਗ ਨਾਲ ਸੰਬੰਧਤ ਮਾਮਲਾ ਲੱਗ ਰਿਹਾ ਹੈ। ਉਹ ਅਜੇ ਕਾਲਜ 'ਚ ਹੀ ਪੜ੍ਹ ਰਹੀ ਸੀ। ਉਸ ਦੀ ਕਿਡਨੀ 'ਚ ਖਰਾਬੀ ਸੀ ਅਤੇ ਉਸ ਦਾ ਸਫਲ ਆਪਰੇਸ਼ਨ ਵੀ ਹੋ ਚੁੱਕਾ ਸੀ। ਪੁਲਸ ਨੇ ਕਿਹਾ ਕਿ ਹੋ ਸਕਦਾ ਹੈ ਕਿ ਉਸ ਦੇ ਦੋਸਤਾਂ ਨੂੰ ਇਸ ਸੰਬੰਧੀ ਕੋਈ ਜਾਣਕਾਰੀ ਹੋਵੇ। ਅਜੇ ਤਕ ਕਿਸੇ ਵਿਅਕਤੀ ਨੂੰ ਹਿਰਾਸਤ 'ਚ ਨਹੀਂ ਲਿਆ ਗਿਆ ਅਤੇ ਪੁਲਸ ਜਾਂਚ ਕਰ ਰਹੀ ਹੈ। ਸਰੀ 'ਚ ਲਗਾਤਾਰ ਹੋ ਰਹੀਆਂ ਹਿੰਸਕ ਵਾਰਦਾਤਾਂ ਮਗਰੋਂ ਲੋਕਾਂ 'ਚ ਡਰ ਦਾ ਮਾਹੌਲ ਹੈ। ਪੰਜਾਬੀ ਭਾਈਚਾਰੇ ਨੇ ਕਿਰਨ ਦੀ ਮੌਤ ਦਾ ਦੁੱਖ ਪ੍ਰਗਟ ਕੀਤਾ ਹੈ।
ਰਣਵੇਅ 'ਤੇ ਆਪਸ ਵਿਚ ਟਕਰਾਏ 2 ਯਾਤਰੀ ਜਹਾਜ਼, ਵੱਡਾ ਹਾਦਸਾ ਹੋਣ ਤੋਂ ਟਲਿਆ
NEXT STORY