ਖੰਨਾ (ਬਰਮਾਲੀਪੁਰ)- ਖੰਨਾ ਦੇ ਨੌਜਵਾਨ ਵਿਸ਼ਵਰਾਜ ਸਿੰਘ ਗਿੱਲ (ਰਾਜਾ ਗਿੱਲ) ਦੀ ਕੈਨੇਡਾ ਦੇ ਸ਼ਹਿਰ ਕੈਲੇਡਨ ’ਚ 31 ਦਸੰਬਰ ਨੂੰ ਸੜਕ ਹਾਦਸੇ ਦੌਰਾਨ ਦਰਦਨਾਕ ਮੌਤ ਹੋ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ। ਇਸ ਖ਼ਬਰ ਦਾ ਪਤਾ ਲਗਦੇ ਸਾਰ ਹੀ ਮ੍ਰਿਤਕ ਦੇ ਪਿਤਾ ‘ਆਪ’ ਦੇ ਸੀਨੀਅਰ ਆਗੂ ਰਿਟਾਇਰਡ ਜੇ. ਈ. ਕੁਲਵੰਤ ਸਿੰਘ ਗਿੱਲ ਦੇ ਪਰਿਵਾਰ ਨਾਲ ਦੁੱਖ ਵੰਡਾਉਣ ਵਾਲਿਆਂ ਦਾ ਤਾਂਤਾ ਲੱਗ ਗਿਆ।
ਇਹ ਵੀ ਪੜ੍ਹੋ- ਜਾਂਦਾ ਸਾਲ ਵਿਛਾ ਗਿਆ ਘਰ 'ਚ ਸੱਥਰ, ਇੱਕੋ ਪਰਿਵਾਰ ਦੇ 5 ਜੀਆਂ ਨੇ ਫਾਹਾ ਲੈ ਕੇ ਕੀਤੀ ਜੀਵਨਲੀਲਾ ਸਮਾਪਤ
ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਵਿਸ਼ਵਰਾਜ ਸਿੰਘ ਗਿੱਲ 2018 ’ਚ ਪੜ੍ਹਾਈ ਕਰਨ ਲਈ ਕੈਨੇਡਾ ਗਿਆ ਸੀ, ਜੋ ਕਿ ਆਪਣੀ ਪੜ੍ਹਾਈ ਪੂਰੀ ਕਰਨ ਉਪਰੰਤ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਖੇ ਰਹਿ ਰਿਹਾ ਸੀ। ਉਸ ਦੀ ਮੰਗਣੀ ਵੀ ਕੈਨੇਡਾ ਰਹਿੰਦੀ ਲੜਕੀ ਨਾਲ ਹੋਈ ਸੀ, ਜੋ ਕਿ ਵਿਆਹ ਦੇ ਸਬੰਧ ’ਚ ਥੋੜ੍ਹੇ ਦਿਨ ਪਹਿਲਾਂ ਹੀ ਭਾਰਤ ਆਈ ਸੀ। ਵਿਸ਼ਵਰਾਜ ਨੂੰ ਵੀ ਭਾਰਤ ਆਉਣ ਲਈ ਕਹਿ ਦਿੱਤਾ ਗਿਆ ਸੀ ਪਰ ਉਹ ਕਹਿੰਦਾ ਕਿ ਮੇਰੀ ਪੀ.ਆਰ. ਥੋੜ੍ਹੇ ਦਿਨਾਂ ’ਚ ਆ ਜਾਣੀ ਹੈ, ਜਦੋਂ ਪੀ.ਆਰ. ਆ ਗਈ ਤਾਂ ਮੈਂ ਤੁਰੰਤ ਆ ਜਾਊਂਗਾ। ਘਰ 'ਚ ਉਨ੍ਹਾਂ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ, ਜੋ ਕਿ ਜਨਵਰੀ ਜਾਂ ਫਰਵਰੀ ਮਹੀਨੇ ’ਚ ਹੋ ਜਾਣਾ ਸੀ।
ਇਹ ਵੀ ਪੜ੍ਹੋ- ਅੰਤਰਰਾਸ਼ਟਰੀ ਡਰੱਗ ਤੇ ਹਥਿਆਰ ਸਮੱਗਲਿੰਗ ਰੈਕੇਟ ਦਾ ਪਰਦਾਫਾਸ਼, 19 ਕਿੱਲੋ ਹੈਰੋਇਨ ਡਰੱਗ ਮਨੀ ਸਣੇ 2 ਗ੍ਰਿਫ਼ਤਾਰ
ਕੁਲਵੰਤ ਸਿੰਘ ਨੇ ਅੱਗੇ ਦੱਸਿਆ ਕਿ ਅਜੇ ਕੁਝ ਘੰਟੇ ਪਹਿਲਾਂ ਹੀ ਮੇਰੀ ਵਿਸ਼ਵਰਾਜ ਨਾਲ ਗੱਲ ਹੋਈ ਸੀ, ਜਿਸ ਵਿਚ ਉਹ ਕਹਿ ਰਿਹਾ ਸੀ ਕਿ ਮੈਂ ਜਲਦੀ ਘਰ ਆ ਜਾਵਾਂਗਾ ਅਤੇ ਉਸਨੇ ਘਰ ਆ ਕੇ ਆਪਣੀ ਫੋਟੋ ਵੀ ਮੈਨੂੰ ਭੇਜੀ ਸੀ। ਉਹ ਫਿਰ ਆਪਣੇ ਪਾਲਤੂ ਕੁੱਤੇ ਨੂੰ ਘੁਮਾਉਣ ਕਾਰ ਲੈ ਕੇ ਨਿਕਲ ਗਿਆ। ਅਚਾਨਕ ਉਸਦੀ ਕਾਰ ਬਰਫ ਤੋਂ ਤਿਲਕ ਕੇ ਪਲਟੀਆਂ ਖਾਂਦੀ ਹੋਈ ਦੂਜੀ ਸਾਈਡ ਕਿਸੇ ਹੋਰ ਗੱਡੀ ਨਾਲ ਟਕਰਾ ਗਈ। ਜਿਸ ਕਾਰਨ ਕਾਰ ਨੂੰ ਅੱਗ ਲੱਗ ਗਈ। ਸੀਟ ਬੈਲਟ ਲੱਗੀ ਹੋਣ ਕਾਰਨ ਉਹ ਕਾਰ ਤੋਂ ਬਾਹਰ ਨਹੀਂ ਆ ਸਕਿਆ ਕਿ ਇਹ ਭਾਣਾ ਵਰਤ ਗਿਆ। ਜਿਸ ਵਿਚ ਵਿਸ਼ਵਰਾਜ ਗਿੱਲ ਸਾਨੂੰ ਹਮੇਸ਼ਾ ਲਈ ਛੱਡ ਕੇ ਚਲਾ ਗਿਆ।
ਇਹ ਵੀ ਪੜ੍ਹੋ- ਸਾਲ 2023 'ਚ BSF ਨੇ ਬਰਾਮਦ ਕੀਤੀ 442 ਕਿੱਲੋ ਹੈਰੋਇਨ, 3 ਘੁਸਪੈਠੀਆਂ ਨੂੰ ਕੀਤਾ ਢੇਰ
ਇਸ ਮੌਕੇ ਪਰਿਵਾਰ ਨਾਲ ਦੁੱਖ ਵੰਡਾਉਣ ਲਈ ਐੱਮ.ਐੱਲ.ਏ. ਖੰਨਾ ਦੇ ਪਿਤਾ ਭੁਪਿੰਦਰ ਸਿੰਘ ਸੌਂਦ, ‘ਆਪ’ ਆਗੂ ਮਲਕੀਤ ਸਿੰਘ ਮੀਤਾ, ਜਸਵਿੰਦਰ ਸਿੰਘ ਬਿਲਿੰਗ, ਗੁਰਜੀਤ ਸਿੰਘ ਗਿੱਲ, ਸੁਖਜੀਤ ਸਿੰਘ, ਸੁਰਜੀਤ ਸਿੰਘ ਮਹਿੰਦੀ, ਮਨਦੀਪ ਸਿੰਘ, ਸਨੀ, ਮਨਵੀਰ ਸਿੰਘ, ਜਗਦੀਪ ਸਿੰਘ, ਹਰਬੰਸ ਸਿੰਘ, ਜਰਨੈਲ ਸਿੰਘ, ਹੁਕਮ ਚੰਦ ਤੇ ਅਵਤਾਰ ਸਿੰਘ ਸ਼ੇਰ ਗਿੱਲ ਆਦਿ ਹਾਜ਼ਰ ਸਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Breaking:ਪਾਕਿਸਤਾਨ 'ਚ ਮਾਰਿਆ ਗਿਆ ਭਾਰਤ ਦਾ ਮੋਸਟ ਵਾਂਟੇਡ ਅੱਤਵਾਦੀ ਮਸੂਦ ਅਜ਼ਹਰ! ਇੰਝ ਹੋਈ ਮੌਤ
NEXT STORY