ਬੀਜ਼ਿੰਗ— ਚੀਨ ਦੀ ਫੌਜ ਵੱਡੀ ਗਿਣਤੀ ਵਿਚ ਭਰਤੀ ਲਈ ਆਏ ਨੌਜਵਾਨਾਂ ਨੂੰ ਲੈ ਕੇ ਇਸ ਚਿੰਤਾ ਵਿਚ ਹੈ ਕਿ ਇਹ ਨੌਜਵਾਨ ਉਨ੍ਹਾਂ ਦੇ ਸਖਤ ਫਿਟਨੈੱਸ ਟੈਸਟ ਨੂੰ ਪਾਸ ਕਰ ਪਾਉਣਗੇ ਜਾਂ ਨਹੀਂ। ਹਾਲਾਂਕਿ, ਹੁਣ ਫੌਜਾਂ ਨੇ ਬਿਨੈਕਾਰਾਂ ਨੂੰ ਇਸਦਾ ਜਵਾਬ ਵੀ ਦਿੱਤਾ ਹੈ। ਬਿਨੈਕਾਰਾਂ ਨੂੰ ਨਸੀਹਤ ਦਿੱਤੀ ਗਈ ਹੈ ਕਿ ਜੇਕਰ ਫਿਟਨੈੱਸ ਟੈਸਟ ਪਾਸ ਕਰਨਾ ਹੈ ਤਾਂ ਉਹ ਵੀਡੀਓ ਗੇਮਾਂ ਅਤੇ ਹੱਥਰਸੀ ਤੋਂ ਦੂਰ ਰਹਿਣ।
ਪੀਪਲਜ਼ ਲਿਬਰੇਸ਼ਨ ਆਰਮੀ ਦੇ ਉੱਚ ਅਧਿਕਾਰੀ ਚਾਹੁੰਦੇ ਹਨ ਕਿ ਬਿਨੈਕਾਰ (ਨੌਜਵਾਨ) ਫੋਰਸ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਟਿਪ-ਟਾਪ ਹਾਲਤ ਵਿਚ ਰਹਿਣ। ਚੀਨ ਦੀ ਆਧਿਕਾਰਕ ਅਖਬਾਰ ਨੇ ਸੋਸ਼ਲ ਮੀਡੀਆ 'ਤੇ ਅਜਿਹੇ 10 ਕਾਰਨ ਦੱਸੇ ਹਨ ਜਿਸ ਦੀ ਵਜ੍ਹਾ ਨਾਲ ਸਮਰੱਥਾ ਹੋਣ ਦੇ ਬਾਵਜੂਦ ਕਿਉਂ ਕਈ ਬਿਨੈਕਾਰ ਭਰਤੀ ਹੋਣ ਤੋਂ ਰਹਿ ਜਾਂਦੇ ਹਨ। ਇਨ੍ਹਾਂ 10 ਕਾਰਨਾਂ ਵਿਚ ਦੱਸਿਆ ਗਿਆ ਹੈ ਕਿ 20 ਫ਼ੀਸਦੀ ਲੋਕ ਆਪਣੇ ਜ਼ਿਆਦਾ ਭਾਰ, 8 ਫ਼ੀਸਦੀ ਲੋਕ ਵੱਡੀ ਟੈਸਟਿਕੁਲਰ ਨਸਾਂ ਦੀ ਵਜ੍ਹਾ ਨਾਲ ਛਾਂਟੇ ਗਏ ਹਨ। ਹਾਲਾਂਕਿ ਇਸ ਅਖਬਾਰ ਨੇ ਇਹ ਨਹੀਂ ਦੱਸਿਆ ਕਿ ਜਿਨ੍ਹਾਂ ਲੋਕਾਂ ਨੂੰ ਭਰਤੀ ਨਹੀਂ ਕੀਤਾ ਗਿਆ, ਉਨ੍ਹਾਂ ਨੂੰ ਇਸ ਦੀ ਵਜ੍ਹਾ ਪਤਾ ਹੈ ਜਾਂ ਨਹੀਂ ਪਰ ਅਖਬਾਰ ਨੇ ਇਹ ਦੱਸਿਆ ਹੈ ਕਿ ਇਹ ਪਰੇਸ਼ਾਨੀ ਬਹੁਤ ਜ਼ਿਆਦਾ ਹੱਥਰਸੀ ਕਰਨ, ਵੀਡੀਓ ਗੇਮ ਖੇਡਣ ਅਤੇ ਕਸਰਤ ਨਾ ਕਰਨ ਦੀ ਵਜ੍ਹਾ ਨਾਲ ਹੁੰਦੀ ਹੈ। ਇਹ ਵੀ ਦੱਸਿਆ ਗਿਆ ਹੈ ਕਿ ਜੇਕਰ ਕਿਸੇ ਦੇ ਸਰੀਰ ਉੱਤੇ ਟੈਟੂ ਬਣਿਆ ਹੈ ਤਾਂ ਉਨ੍ਹਾਂ ਨੂੰ ਵੀ ਭਰਤੀ ਨਹੀਂ ਕੀਤਾ ਜਾਵੇਗਾ।
ਆਪਣੇ ਬੱਚੇ ਨੂੰ ਗੁਆ ਦੇਣ ਵਾਲੇ ਪਿਤਾ ਨੇ ਦੋਸ਼ੀ ਦਾ ਪਤਾ ਲਾਉਣ ਲਈ ਰੱਖੀ ਇਹ ਪੇਸ਼ਕਸ਼
NEXT STORY