ਯੇਰੂਸ਼ੇਲਮ-ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਪ ਜ਼ੇਲੇਂਸਕੀ ਨੇ ਐਤਵਾਰ ਨੂੰ ਇਜ਼ਰਾਈਲ ਤੋਂ ਰੂਸ ਦੇ ਵਿਰੁੱਧ ਸਖ਼ਤ ਰੁਖ਼ ਵਰਤਣ ਦੀ ਅਪੀਲ ਕੀਤੀ ਅਤੇ ਆਪਣੇ ਦੇਸ਼ 'ਤੇ ਰੂਸ ਦੇ ਹਮਲੇ ਦੀ ਤੁਲਨਾ ਨਾਜ਼ੀ ਜਰਮਨੀ ਦੀ ਕਾਰਵਾਈ ਨਾ ਕੀਤੀ। ਇਜ਼ਰਾਈਲ ਦੇ ਸੰਸਦ ਮੈਂਬਰਾਂ ਨੂੰ ਸੰਬੋਧਿਤ ਕਰਦੇ ਹੋਏ ਜ਼ੇਲੇਂਸਕੀ ਨੇ ਕਿਹਾ ਕਿ ਯੂਕ੍ਰੇਨ ਅਤੇ ਰੂਸ ਦਰਮਿਆਨ ਮੁੱਖ ਵਾਰਤਾਕਾਰ ਬਣ ਕੇ ਉਭਰੇ ਇਜ਼ਰਾਈਲ ਲਈ ਇਹ ਤੈਅ ਕਰਨ ਦਾ ਸਮਾਂ ਹੈ ਕਿ ਉਹ ਕਿਸੇ ਦੇ ਨਾਲ ਹਨ।
ਇਹ ਵੀ ਪੜ੍ਹੋ : ਅਮਰੀਕਾ : ਜਨਮਦਿਨ ਦੀ ਪਾਰਟੀ ਦੌਰਾਨ ਗੋਲੀਬਾਰੀ, ਇਕ ਬਾਲਗ ਦੀ ਮੌਤ ਤੇ 3 ਜ਼ਖਮੀ
ਉਨ੍ਹਾਂ ਕਿਹਾ ਕਿ ਇਜ਼ਰਾਈਲ ਨੂੰ ਰੂਸ 'ਤੇ ਪਾਬੰਦੀ ਲਗਾ ਕੇ ਅਤੇ ਯੂਕ੍ਰੇਨ ਨੂੰ ਹਥਿਆਰਾਂ ਦੀ ਸਪਲਾਈ ਕਰਕੇ ਆਪਣੇ ਸਹਿਯੋਗੀ ਪੱਛਮੀ ਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਜ਼ੇਲੇਂਸਕੀ ਨੇ ਰੂਸ ਦੇ ਰਾਸ਼ਟਰਪਤੀ ਵਾਲਦੀਮੀਰ ਪੁਤਿਨ 'ਤੇ ਯੂਕ੍ਰੇਨ ਵਿਰੁੱਧ 'ਅੰਤਿਮ ਹੱਲ' 'ਤੇ ਕੰਮ ਕਰਨ ਦਾ ਦੋਸ਼ ਲਾਇਆ।
ਇਹ ਵੀ ਪੜ੍ਹੋ : ਬੰਗਲਾਦੇਸ਼ 'ਚ ਮਾਲਵਾਹਕ ਜਹਾਜ਼ ਨਾਲ ਟਕਰਾਈ ਕਿਸ਼ਤੀ, 6 ਦੀ ਮੌਤ
ਅੰਤਿਮ ਹੱਲ ਸ਼ਬਦ ਦੀ ਵਰਤੋਂ ਨਾਜ਼ੀ ਜਰਮਨੀ ਨੇ ਦੂਜੇ ਵਿਸ਼ਵ ਯੁੱਧ ਦੌਰਾਨ 60 ਲੱਖ ਯਹੂਦੀਆਂ ਦੇ ਯੋਜਨਾਬੱਧ ਕਤਲੇਆਮ ਲਈ ਕੀਤੀ ਗਈ ਸੀ। ਯਹੂਦੀ ਧਰਮ ਨਾਲ ਸਬੰਧ ਰੱਖਣ ਵਾਲੇ ਜ਼ੇਲੇਂਸਕੀ ਨੇ ਇਹ ਵੀ ਕਿਹਾ ਕਿ ਰੂਸ ਦੀ ਇਕ ਮਿਜ਼ਾਈਲ ਬਾਬੀ ਯਾਰ 'ਤੇ ਵੀ ਹਮਲਾ ਕਰ ਚੁੱਕੀ ਹੈ। ਬਾਬੀ ਯਾਰ 1941 'ਚ ਹੋਏ ਕਤਲੇਆਮ 'ਚ ਜਾਨ ਗੁਆਉਣ ਵਾਲੇ ਯਹੂਦੀਆਂ ਦੀ ਯਾਦ 'ਚ ਬਣੀ ਇਕ ਯਾਗਦਾਰ ਹੈ, ਜੋ ਯੂਕ੍ਰੇਨ 'ਚ ਸਥਿਤ ਹੈ।
ਇਹ ਵੀ ਪੜ੍ਹੋ : 'ਦਿ ਕਸ਼ਮੀਰ ਫਾਈਲਜ਼' ਨੂੰ ਲੈ ਕੇ ਨਿਜ਼ੀਊਲੈਂਡ 'ਚ ਖੜ੍ਹਾ ਹੋਇਆ ਵਿਵਾਦ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਅਮਰੀਕਾ : ਜਨਮਦਿਨ ਦੀ ਪਾਰਟੀ ਦੌਰਾਨ ਗੋਲੀਬਾਰੀ, ਇਕ ਬਾਲਗ ਦੀ ਮੌਤ ਤੇ 3 ਜ਼ਖਮੀ
NEXT STORY