ਕੀਵ (ਏਪੀ)- ਰੂਸ ਨਾਲ ਚੱਲ ਰਹੀ ਜੰਗ ਵਿਚਕਾਰ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਐਂਡਰੀ ਹਨਾਟੋਵ ਨੂੰ ਯੂਕ੍ਰੇਨੀ ਹਥਿਆਰਬੰਦ ਸੈਨਾਵਾਂ ਦਾ ਨਵਾਂ 'ਚੀਫ਼ ਆਫ਼ ਜਨਰਲ ਸਟਾਫ਼' ਨਿਯੁਕਤ ਕੀਤਾ ਹੈ। ਇਹ ਕਦਮ ਅਜਿਹੇ ਸਮੇਂ ਵਿੱਚ ਚੁੱਕਿਆ ਗਿਆ ਹੈ ਜਦੋਂ ਯੂਕ੍ਰੇਨ ਕੁਰਸਕ ਖੇਤਰ ਵਿੱਚ ਰੂਸ ਦੇ ਕਬਜ਼ੇ ਅਤੇ ਡੋਨੇਟਸਕ ਵਿੱਚ ਵਧ ਰਹੇ ਦਬਾਅ ਦਾ ਮੁਕਾਬਲਾ ਕਰਨ ਲਈ ਆਪਣੀ ਫੌਜ ਨੂੰ ਪੁਨਰਗਠਿਤ ਅਤੇ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਪੜ੍ਹੋ ਇਹ ਅਹਿਮ ਖ਼ਬਰ-Trump ਭਲਕੇ ਕਰਨਗੇ Putin ਨਾਲ ਗੱਲਬਾਤ
ਹਨਾਟੋਵ ਅਨਾਤੋਲੀ ਬਾਰਹਿਲੇਵਿਚ ਦੀ ਥਾਂ ਲੈਣਗੇ, ਜੋ ਫਰਵਰੀ 2024 ਤੋਂ ਇਸ ਅਹੁਦੇ 'ਤੇ ਹਨ। 'ਜਨਰਲ ਸਟਾਫ' ਨੇ ਐਤਵਾਰ ਨੂੰ ਆਪਣੇ 'ਟੈਲੀਗ੍ਰਾਮ' ਚੈਨਲ ਰਾਹੀਂ ਨਿਯੁਕਤੀ ਦਾ ਐਲਾਨ ਕੀਤਾ। ਯੂਕ੍ਰੇਨ ਦੇ ਰੱਖਿਆ ਮੰਤਰੀ ਰੁਸਤਮ ਉਮਰੋਵ ਨੇ ਕਿਹਾ,"ਅਸੀਂ ਯੂਕ੍ਰੇਨ ਦੇ ਹਥਿਆਰਬੰਦ ਬਲਾਂ ਦੀ ਲੜਾਈ ਪ੍ਰਭਾਵਸ਼ੀਲਤਾ ਨੂੰ ਵਧਾਉਣ ਲਈ ਯੋਜਨਾਬੱਧ ਢੰਗ ਨਾਲ ਸੁਧਾਰ ਕਰ ਰਹੇ ਹਾਂ।" ਬਾਰਹਿਲੇਵਿਚ ਹੁਣ ਯੂਕ੍ਰੇਨ ਦੇ ਰੱਖਿਆ ਮੰਤਰਾਲੇ ਵਿੱਚ 'ਜਨਰਲ ਇੰਸਪੈਕਟਰ' ਵਜੋਂ ਸੇਵਾ ਨਿਭਾਏਗਾ। ਉਮਰੋਵ ਨੇ ਜ਼ੋਰ ਦੇ ਕੇ ਕਿਹਾ ਕਿ ਬਾਰਹੀਲੇਵਿਚ "ਟੀਮ ਦਾ ਹਿੱਸਾ ਬਣੇ ਰਹਿਣਗੇ", ਫੌਜੀ ਮਿਆਰਾਂ ਦੀ ਨਿਗਰਾਨੀ ਕਰਨਗੇ ਅਤੇ ਫੌਜ ਵਿੱਚ ਅਨੁਸ਼ਾਸਨ ਨੂੰ ਮਜ਼ਬੂਤ ਕਰਨਗੇ। ਓਲੇਕਸੈਂਡਰ ਸਿਰਸਕੀ ਯੂਕ੍ਰੇਨ ਦੀਆਂ ਹਥਿਆਰਬੰਦ ਸੈਨਾਵਾਂ ਦੇ 'ਕਮਾਂਡਰ-ਇਨ-ਚੀਫ਼' ਬਣੇ ਰਹਿਣਗੇ। 2022 ਵਿੱਚ ਰੂਸ ਵੱਲੋਂ ਹਮਲਾ ਸ਼ੁਰੂ ਕਰਨ ਤੋਂ ਬਾਅਦ ਜ਼ੇਲੇਂਸਕੀ ਨੇ ਯੂਕ੍ਰੇਨ ਦੀ ਸਰਕਾਰ ਅਤੇ ਫੌਜ ਵਿੱਚ ਕਈ ਬਦਲਾਅ ਕੀਤੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਹੂਤੀ ਬਾਗੀਆਂ 'ਤੇ ਅਮਰੀਕੀ ਹਵਾਈ ਹਮਲਿਆਂ 'ਚ 53 ਲੋਕਾਂ ਦੀ ਮੌਤ
NEXT STORY