ਓਸਲੋ (ਵਾਰਤਾ): ਕਈ ਮੌਜੂਦਾ ਅਤੇ ਸਾਬਕਾ ਯੂਰਪੀਅਨ ਸਿਆਸਤਦਾਨਾਂ ਨੇ ਨਾਰਵੇਈ ਨੋਬਲ ਕਮੇਟੀ ਨੂੰ ਸੰਬੋਧਿਤ ਕਰਦੇ ਹੋਏ 2022 ਵਿੱਚ ਨੋਬਲ ਸ਼ਾਂਤੀ ਪੁਰਸਕਾਰ ਲਈ ਯੂਕ੍ਰੇਨ ਦੇ ਵੋਲੋਡੀਮਿਰ ਜ਼ੇਲੇਂਸਕੀ ਨੂੰ ਨਾਮਜ਼ਦ ਕਰਨ ਦੀ ਬੇਨਤੀ ਕੀਤੀ ਅਤੇ ਇਸ ਕਾਰਨ ਨਾਮਜ਼ਦਗੀ ਪ੍ਰਕਿਰਿਆ ਨੂੰ 31 ਮਾਰਚ ਤੱਕ ਵਧਾ ਦਿੱਤਾ। 11 ਮਾਰਚ ਨੂੰ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਇਸ ਲਈ ਅਸੀਂ ਨਿਮਰਤਾ ਨਾਲ ਤੁਹਾਨੂੰ, ਕਮੇਟੀ ਨੂੰ ਇਸ 'ਤੇ ਵਿਚਾਰ ਕਰਨ ਲਈ ਕਹਿੰਦੇ ਹਾਂ।
ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆ ਦਾ ਨਵਾਂ ਕਦਮ, ਰੂਸ ਦੇ 11 ਬੈਂਕਾਂ 'ਤੇ ਲਗਾਈ ਪਾਬੰਦੀ
ਬਿਆਨ ਮੁਤਾਬਕ ਰਾਸ਼ਟਰਪਤੀ ਜ਼ੇਲੇਂਸਕੀ ਅਤੇ ਯੂਕ੍ਰੇਨ ਦੇ ਲੋਕਾਂ ਲਈ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦਗੀ ਦੀ ਇਜਾਜ਼ਤ ਦੇਣ ਲਈ 31 ਮਾਰਚ, 2022 ਤੱਕ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦਗੀ ਪ੍ਰਕਿਰਿਆ ਨੂੰ ਵਧਾਉਣਾ ਅਤੇ ਦੁਬਾਰਾ ਖੋਲ੍ਹਣ ਲਈ ਕਿਹਾ ਗਿਆ ਹੈ। ਬਿਆਨ ਦੇ ਅਨੁਸਾਰ, ਸਿਆਸਤਦਾਨਾਂ ਨੇ ਕਮੇਟੀ ਨੂੰ "ਨੋਬਲ ਸ਼ਾਂਤੀ ਪੁਰਸਕਾਰ ਲਈ 2022 ਦੀ ਨਾਮਜ਼ਦਗੀ ਪ੍ਰਕਿਰਿਆ ਨੂੰ ਮੁੜ ਖੋਲ੍ਹਣ ਅਤੇ ਮੁੜ ਵਿਚਾਰ ਕਰਨ ਲਈ ਵੀ ਕਿਹਾ ਹੈ। ਇੱਥੇ ਦੱਸ ਦਈਏ ਕਿ ਇਸ ਸਾਲ ਦੇ ਨੋਬਲ ਪੁਰਸਕਾਰਾਂ ਦੀ ਘੋਸ਼ਣਾ 3 ਤੋਂ 10 ਅਕਤੂਬਰ ਤੱਕ ਹੋਵੇਗੀ। 251 ਵਿਅਕਤੀਆਂ ਅਤੇ 92 ਸੰਸਥਾਵਾਂ ਨੇ 2022 ਦੇ ਨੋਬਲ ਸ਼ਾਂਤੀ ਪੁਰਸਕਾਰ ਲਈ ਅਰਜ਼ੀ ਦਿੱਤੀ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਟ ਕਰ ਦਿਓ ਰਾਏ।
ਮਾਣ ਦੀ ਗੱਲ, ਯੂਐਸ ਮਿਲਟਰੀ 'ਚ ਪਹਿਲੇ ਸਿੱਖ ਲੈਫਟੀਨੈਂਟ ਸੁਖਬੀਰ ਸਿੰਘ ਤੂਰ ਨੂੰ ਮਿਲੀ ਤਰੱਕੀ
NEXT STORY