ਵਾਂਸਿੰਗਟਨ (ਰਾਜ ਗੋਗਨਾ): ਬੀਤੇ ਦਿਨ ਅਮਰੀਕਾ ਵਿਚ ਪਹਿਲੇ ਸਿੱਖ ਸਿਪਾਹੀ ਸੁਖਬੀਰ ਸਿੰਘ ਤੂਰ ਨੂੰ ਤਰੱਕੀ ਦਿੱਤੀ ਗਈ। ਉਸ ਨੂੰ ਲੈਫਟੀਨੈਂਟ ਦੇ ਅਹੁਦੇ ਤੋਂ ਕੈਪਟਨ ਦਾ ਅਹੁਦਾ ਮਿਲ ਗਿਆ ਹੈ। ਉਸ ਨੇ 2017 ਤੋਂ ਅਮਰੀਕਾ ਦੀ ਮਰੀਨ ਕੌਰਪਸ (ਯੂ.ਐਸ਼.ਐਨ.ਸੀ) ਵਿੱਚ ਸੇਵਾ ਕੀਤੀ ਹੈ ਅਤੇ ਨੌਕਰੀ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕੀਤਾ। ਮਾਰਚ 2021 ਵਿੱਚ ਸਿੱਖ ਕੁਲੀਸ਼ਨ ਦੀ ਸਹਾਇਤਾ ਨਾਲ ਪਹਿਲੇ ਲੈਫਟੀਨੈਂਟ ਬਣੇ ਅਤੇ ਸੁਖਬੀਰ ਸਿੰਘ ਤੂਰ ਨੇ ਆਪਣੇ ਵਿਸ਼ਵਾਸ ਦੇ ਲੇਖਾਂ ਨਾਲ ਕੈਪਟਨ ਦੇ ਅਹੁਦੇ ਦੀ ਸੇਵਾ ਕਰਨ ਲਈ ਸਿੱਖ ਕੌਮ ਦਾ ਨਾਂ ਚਮਕਾਇਆ ਹੈ।

ਤੂਰ ਦਾ ਜਨਮ ਵਾਸ਼ਿੰਗਟਨ ਵਿੱਚ ਹੋਇਆ ਸੀ ਅਤੇ ਉਹ ਸੰਯੁਕਤ ਰਾਜ ਅਤੇ ਕੈਨੇਡਾ ਵਿੱਚ ਵੱਡਾ ਹੋਇਆ ਸੀ। ਉਸਨੇ ਹਾਈ ਸਕੂਲ ਵਿੱਚ ਪੜ੍ਹਦਿਆਂ ਹੀ ਯੂਐਸਐਮਸੀ ਵਿੱਚ ਸ਼ਾਮਲ ਹੋਣ ਦਾ ਆਪਣਾ ਮਨ ਬਣਾ ਲਿਆ ਅਤੇ ਬ੍ਰਿਟਿਸ਼ ਕੋਲੰਬੀਆ, ਕੈਨੇਡਾ ਵਿੱਚ ਕਵਾਂਟਲਨ ਪੌਲੀਟੈਕਨਿਕ ਯੂਨੀਵਰਸਿਟੀ ਤੋਂ ਫ਼ੌਜੀ ਇਤਿਹਾਸ ਵਿੱਚ ਡਿਗਰੀ ਪ੍ਰਾਪਤ ਕੀਤੀ। ਪਹਿਲੇ ਲੈਫ: ਤੂਰ ਨੇ ਅਗਸਤ 2016 ਵਿੱਚ ਅਫਸਰ ਉਮੀਦਵਾਰ ਸਕੂਲ ਗ੍ਰੈਜੂਏਟ ਕੀਤਾ ਅਤੇ ਅਕਤੂਬਰ 2017 ਵਿੱਚ ਕਮਿਸ਼ਨ ਕੀਤਾ। ਉਹ ਕੁਆਂਟਿਕੋ, ਵਰਜੀਨੀਆ ਅਮਰੀਕਾ ਦੇ ਬੇਸਿਕ ਸਕੂਲ ਵਿੱਚ ਪੜ੍ਹਿਆ, ਜਿੱਥੇ ਉਸਨੇ ਆਪਣੀ ਕਲਾਸ ਦੇ ਸਿਖਰਲੇ ਤੀਜੇ ਸਥਾਨ ਵਿੱਚ ਵੀ ਪ੍ਰਦਰਸ਼ਨ ਕੀਤਾ ਅਤੇ ਫਿਰ ਫੋਰਟ ਸਿਲ, ਓਕਲਾਹੋਮਾ ਵਿਖੇ ਫੀਲਡ ਆਰਟਿਲਰੀ ਸਕੂਲ ਤੋਂ ਪੜ੍ਹਿਆ ਅਤੇ ਗ੍ਰੈਜੂਏਟ ਹੋਇਆ।

ਪੜ੍ਹੋ ਇਹ ਅਹਿਮ ਖ਼ਬਰ -ਮਾਣ ਦੀ ਗੱਲ, ਕਈ ਭਾਰਤੀ-ਅਮਰੀਕੀ ਔਰਤਾਂ ਨੂੰ ਕੀਤਾ ਗਿਆ ਸਨਮਾਨਿਤ
2019 ਤੋਂ ਉਹ ਟਵੇਂਟਾਈਨ ਪਾਮਸ, ਕੈਲੀਫੋਰਨੀਆ ਵਿਖੇ ਨਿਯੁਕਤ ਹੈ, ਜਿੱਥੇ ਉਹ ਵਰਤਮਾਨ ਵਿੱਚ ਤੀਜੀ ਬਟਾਲੀਅਨ, 11ਵੀਂ ਮਰੀਨ ਲਈ ਫਾਇਰ ਸਪੋਰਟ ਅਫਸਰ ਵਜੋਂ ਵੀ ਉਸ ਨੇ ਕੰਮ ਕੀਤਾ।ਸ਼ੁਰੂ ਵਿਚ ਤੂਰ ਨੂੰ 'ਸਿੱਖ' ਹੋਣ ਦੀ ਕੁਰਬਾਨੀ ਵੀ ਦੇਣੀ ਪਈ ਸੀ ਅਤੇ ਆਪਣੇ ਇਸ ਅਧਿਕਾਰ ਲਈ ਉਸ ਨੇ ਪਿਛਲੇ ਪੰਜ ਸਾਲਾਂ ਤੋਂ ਸੰਘਰਸ ਵੀ ਕੀਤਾ ਸੀ। ਇੱਥੇ ਪਹਿਲੀ ਵਾਰ ਹੋਇਆ ਸੀ ਜਦੋਂ ਕਿਸੇ ਨੂੰ ਦਸਤਾਰ ਸਜਾਉਣ ਦੀ ਪ੍ਰਵਾਨਗੀ ਮਿਲੀ ਸੀ ਅਤੇ 2019 ਵਿੱਚ, ਲੈਫ: ਹੁੰਦੇ ਉਸ ਨੇ ਆਪਣੇ ਸਿੱਖੀ ਕਕਾਰਾਂ ਪਹਿਨਣ ਲਈ ਅਰਜ਼ੀ ਦਿੱਤੀ ਸੀ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਬੰਗਲਾਦੇਸ਼ 'ਚ ISKCON ਮੰਦਰ 'ਤੇ ਹਮਲਾ, ਭੀੜ ਨੇ ਕੀਤੀ ਭੰਨਤੋੜ ਅਤੇ ਲੁੱਟਖੋਹ
NEXT STORY