ਕੀਵ (ਬਿਊਰੋ)– ਯੂਕ੍ਰੇਨ ਤੇ ਰੂਸ ਦੀ ਜੰਗ ਹੁਣ ਬੇਹੱਦ ਮਜ਼ੇਦਾਰ ਮੋੜ ’ਤੇ ਪਹੁੰਚ ਰਹੀ ਹੈ। ਹੁਣ ਇਹ ਜੰਗ ਦੋ ਦੇਸ਼ਾਂ ਤੋਂ ਅਲੱਗ ਪੁਤਿਨ ਤੇ ਜ਼ੇਲੇਂਸਕੀ ਦੀ ਆਪਸੀ ਲੜਾਈ ਦਾ ਰੂਪ ਲੈ ਰਹੀ ਹੈ। ਹਾਲ ਹੀ ’ਚ ਦਿੱਤਾ ਗਿਆ ਜ਼ੇਲੇਂਸਕੀ ਦਾ ਬਿਆਨ ਵੀ ਕੁਝ ਇਸੇ ਵੱਲ ਇਸ਼ਾਰਾ ਕਰਦਾ ਹੈ। ਜ਼ੇਲੇਂਸਕੀ ਨੇ ਐੱਸ. ਸੀ. ਆਈ. ਨਾਮ ਦੇ ਇਕ ਚੈਨਲ ਨੂੰ ਹਾਲ ਹੀ ’ਚ ਇੰਟਰਵਿਊ ਦਿੱਤਾ। ਇਸ ਇੰਟਰਵਿਊ ’ਚ ਯੂਕ੍ਰੇਨੀ ਰਾਸ਼ਟਰਪਤੀ ਜ਼ੇਲੇਂਸਕੀ ਨੇ ਕਿਹਾ ਕਿ ਉਨ੍ਹਾਂ ਨੂੰ ਜਦੋਂ ਮੌਕਾ ਮਿਲੇ, ਉਹ ਪੁਤਿਨ ਦੇ ਮੂੰਹ ’ਤੇ ਮੁੱਕਾ ਮਾਰਨ ਲਈ ਤਿਆਰ ਹਨ। ਫਿਰ ਭਾਵੇਂ ਇਹ ਮੌਕਾ ਕੱਲ ਹੀ ਕਿਉਂ ਨਾ ਆ ਜਾਵੇ।
ਦੱਸ ਦੇਈਏ ਕਿ ਹਾਲ ਹੀ ’ਚ ਯੂਕ੍ਰੇਨ ਦੇ ਅਧਿਕਾਰੀਆਂ ਨੇ ਕਿਹਾ ਸੀ ਕਿ ਯੁੱਧ ਦੀ ਸ਼ੁਰੂਆਤ ਤੋਂ ਬਾਅਦ ਆਪਣੇ ਸਭ ਤੋਂ ਵੱਡੇ ਹਮਲਿਆਂ ’ਚੋਂ ਇਕ ’ਚ ਰੂਸ ਨੇ ਸ਼ੁੱਕਰਵਾਰ ਨੂੰ ਯੂਕ੍ਰੇਨ ’ਤੇ 70 ਤੋਂ ਵੱਧ ਮਿਜ਼ਾਈਲਾਂ ਚਲਾਈਆਂ, ਜਿਸ ਦੇ ਚਲਦਿਆਂ ਦੇਸ਼ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਕੀਵ ’ਚ ਬਿਜਲੀ ਗੁੱਲ ਹੋ ਗਈ ਤੇ ਕੀਵ ਨੂੰ ਐਮਰਜੈਂਸੀ ਬਲੈਕਆਊਟ ਲਾਗੂ ਕਰਨ ਲਈ ਮਜਬੂਰ ਹੋਣਾ ਪਿਆ ਸੀ।
ਇਹ ਖ਼ਬਰ ਵੀ ਪੜ੍ਹੋ : ਅਮਰੀਕਾ, ਕੈਨੇਡਾ 'ਚ ਕਰੋੜਾਂ ਡਾਲਰ ਦੇ ਤਕਨੀਕੀ ਘਪਲੇ 'ਚ ਛੇ ਭਾਰਤੀਆਂ 'ਤੇ ਲੱਗੇ ਦੋਸ਼
ਕੀਵ ਨੇ ਵੀਰਵਾਰ ਨੂੰ ਚਿਤਾਵਨੀ ਦਿੱਤੀ ਸੀ ਕਿ ਮਾਸਕੋ ਨੇ ਅਗਲੇ ਸਾਲ ਦੀ ਸ਼ੁਰੂਆਤ ’ਚ 24 ਫਰਵਰੀ ਦੇ ਹੋਏ ਹਮਲੇ ਦੇ ਲਗਭਗ ਇਕ ਸਾਲ ਬਾਅਦ ਇਕ ਨਵੇਂ ਆਲ-ਆਊਟ ਹਮਲੇ ਦੀ ਯੋਜਨਾ ਬਣਾਈ ਹੈ। 24 ਜਨਵਰੀ, 2022 ਦੇ ਹਮਲੇ ’ਚ ਯੂਕ੍ਰੇਨ ਦੇ ਵੱਡੇ ਇਲਾਕਿਆਂ ਨੂੰ ਮਿਜ਼ਾਈਲਾਂ ਤੇ ਤੋਪਖਾਨੇ ਵਲੋਂ ਤਬਾਹ ਕਰ ਦਿੱਤਾ ਗਿਆ ਸੀ। ਦੱਸ ਦੇਈਏ ਕਿ ਰੂਸ ਨੇ ਅਕਤੂਬਰ ਦੀ ਸ਼ੁਰੂਆਤ ਤੋਂ ਲਗਭਗ ਹਫਤਾਵਾਰੀ ਰੂਪ ਨਾਲ ਯੂਕ੍ਰੇਨੀ ਊਰਜਾ ਬੁਨਿਆਦੀ ਢਾਂਚੇ ’ਤੇ ਮਿਜ਼ਾਈਲਾਂ ਦਾ ਮੀਂਹ ਵਰ੍ਹਾ ਦਿੱਤਾ ਹੈ।
ਯੁੱਧ ਝੱਲ ਰਿਹਾ ਯੂਕ੍ਰੇਨ ਪੂਰੀ ਦੁਨੀਆ ਤੋਂ ਆਪਣੇ ਲਈ ਹਮਦਰਦੀ ਚਾਹੁੰਦਾ ਹੈ। ਇਸ ਲਈ ਯੂਕ੍ਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨੇ ਫੀਫਾ ਵਿਸ਼ਵ ਕੱਪ ਦੇ ਫਾਈਨਲ ਮੌਕੇ ਨੂੰ ਚੁਣਿਆ। ਸੀ. ਐੱਨ. ਐੱਨ. ਦੀ ਇਕ ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਯੂਕ੍ਰੇਨ ਵਲੋਂ ਫੀਫਾ ਦੇ ਸਾਹਮਣੇ ਇਹ ਅਪੀਲ ਕੀਤੀ ਗਈ ਸੀ ਕਿ ਜ਼ੇਲੇਂਸਕੀ ਵੀਡੀਓ ਕਾਨਫਰੰਸ ਰਾਹੀਂ ਫਾਈਨਲ ਮੈਚ ’ਚ ਇਕ ਸੁਨੇਹਾ ਦੇਣਾ ਚਾਹੁੰਦੇ ਹਨ। ਰੂਸ ਨਾਲ ਯੂਕ੍ਰੇਨ ਦਾ ਯੁੱਧ ਲੰਮੇ ਸਮੇਂ ਤੋਂ ਚੱਲ ਰਿਹਾ ਹੈ, ਇਸ ਵਿਚਾਲੇ ਉਹ ਸ਼ਾਂਤੀ ਸੁਨੇਹਾ ਦੇਣ ਦੀ ਕੋਸ਼ਿਸ਼ ਕਰਨਾ ਚਾਹੁੰਦੇ ਹਨ ਪਰ ਫੀਫਾ ਨੇ ਇਸ ਅਪੀਲ ਨੂੰ ਠੁਕਰਾ ਦਿੱਤਾ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਪਰਥ 'ਚ ਜੰਗਲੀ ਅੱਗ ਦਾ ਕਹਿਰ, ਬੁਝਾਉਣ 'ਚ ਜੁਟੇ 100 ਦਮਕਲ ਕਰਮੀ
NEXT STORY