ਕੀਵ (ਏ.ਪੀ.): ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਸਿੱਧਾ ਸੰਬੋਧਿਤ ਕਰਦੇ ਹੋਏ ਇੱਕ ਇਤਿਹਾਸਕ ਜਨਤਕ ਚਿੱਠੀ ਲਿਖੀ ਹੈ। 2022 ਵਿੱਚ ਰੂਸ ਵੱਲੋਂ ਯੂਕਰੇਨ 'ਤੇ ਕੀਤੇ ਗਏ ਹਮਲੇ ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਜ਼ੇਲੇਂਸਕੀ ਨੇ ਪੁਤਿਨ ਨੂੰ ਅਜਿਹੀ ਕੋਈ ਚਿੱਠੀ ਲਿਖ ਕੇ ਆਹਮੋ-ਸਾਹਮਣੇ ਬੈਠ ਕੇ ਗੱਲਬਾਤ ਕਰਨ ਦਾ ਸੱਦਾ ਦਿੱਤਾ ਹੋਵੇ।
ਜ਼ੇਲੇਂਸਕੀ ਨੇ ਜੰਗ ਨੂੰ ਖਤਮ ਕਰਨ ਲਈ ਕਿਸੇ ਤੀਜੇ ਤਟਸਥ ਦੇਸ਼ ਵਿੱਚ ਬੈਠਕ ਕਰਨ ਦਾ ਪ੍ਰਸਤਾਵ ਰੱਖਿਆ ਹੈ। ਉਨ੍ਹਾਂ ਨੇ ਗੱਲਬਾਤ ਲਈ ਮਾਸਕੋ ਅਤੇ ਕੀਵ, ਦੋਵਾਂ ਥਾਵਾਂ ਨੂੰ ਰੱਦ ਕਰਦਿਆਂ ਸਵਿਟਜ਼ਰਲੈਂਡ, ਤੁਰਕੀ ਜਾਂ ਕਿਸੇ ਅਰਬ ਦੇਸ਼ ਦਾ ਨਾਂ ਸੁਝਾਇਆ ਹੈ। ਚਿੱਠੀ ਵਿੱਚ ਜ਼ੇਲੇਂਸਕੀ ਨੇ ਪੁਤਿਨ ਦੇ 26 ਸਾਲਾਂ ਦੇ ਸ਼ਾਸਨ ਦੀ ਸਖ਼ਤ ਆਲੋਚਨਾ ਵੀ ਕੀਤੀ ਹੈ।
ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ ਦੇ ਸੁਪਰ ਵੀਜ਼ਾ ਅਤੇ ਵਿਜ਼ਟਰ ਵੀਜ਼ਾ ਦੀ ਉਡੀਕ ਕਰ ਰਹੇ ਪੰਜਾਬੀਆਂ ਲਈ ਖੁਸ਼ਖ਼ਬਰੀ
ਯੂਕਰੇਨੀ ਰਾਸ਼ਟਰਪਤੀ ਨੇ ਬਦਲਦੇ ਕੌਮਾਂਤਰੀ ਹਾਲਾਤਾਂ ਦਾ ਹਵਾਲਾ ਦਿੰਦਿਆਂ ਲਿਖਿਆ ਕਿ ਅਮਰੀਕਾ ਵਿੱਚ ਡੋਨਾਲਡ ਟਰੰਪ ਦਾ ਪ੍ਰਸ਼ਾਸਨ ਇਸ ਵੇਲੇ ਈਰਾਨ ਨਾਲ ਜੰਗ 'ਤੇ ਵਧੇਰੇ ਧਿਆਨ ਕੇਂਦਰਿਤ ਕਰ ਰਿਹਾ ਹੈ। ਅਜਿਹੇ ਸਮੇਂ ਵਿੱਚ ਯੂਕਰੇਨ ਸਿਰਫ਼ ਇਸ ਗੱਲ ਦਾ ਇੰਤਜ਼ਾਰ ਨਹੀਂ ਕਰ ਸਕਦਾ ਕਿ ਅਮਰੀਕਾ ਕਦੋਂ ਆਪਣਾ ਧਿਆਨ ਵਾਪਸ ਯੂਕਰੇਨ ਜੰਗ ਵੱਲ ਮੋੜੇਗਾ। ਉਨ੍ਹਾਂ ਕਿਹਾ ਕਿ ਵੱਡੇ ਮੁੱਦਿਆਂ ਦਾ ਹੱਲ ਨੇਤਾਵਾਂ ਦੀ ਸਿੱਧੀ ਗੱਲਬਾਤ ਨਾਲ ਹੀ ਹੁੰਦਾ ਹੈ।
ਜ਼ੇਲੇਂਸਕੀ ਨੇ ਦਾਅਵਾ ਕੀਤਾ ਕਿ ਯੂਕਰੇਨ ਦੀ ਖੁਫੀਆ ਜਾਣਕਾਰੀ ਅਨੁਸਾਰ ਰੂਸ ਇਸ ਜੰਗ ਨੂੰ 2027 ਜਾਂ 2028 ਤੱਕ ਖਿੱਚਣ ਦੀ ਯੋਜਨਾ ਬਣਾ ਰਿਹਾ ਹੈ। ਉਨ੍ਹਾਂ ਕਿਹਾ ਕਿ ਰੂਸ ਹੁਣ ਬੈਲਿਸਟਿਕ ਮਿਜ਼ਾਈਲਾਂ ਦਾ ਸਹਾਰਾ ਲੈ ਰਿਹਾ ਹੈ ਅਤੇ ਬੇਲਾਰੂਸ ਨੂੰ ਵੀ ਜੰਗ ਵਿੱਚ ਧੱਕਣ ਦੀ ਕੋਸ਼ਿਸ਼ ਕਰ ਰਿਹਾ ਹੈ। ਜ਼ੇਲੇਂਸਕੀ ਅਨੁਸਾਰ ਰੂਸ ਦੇ ਅੰਦਰ ਡਰੋਨ ਹਮਲੇ, ਤੇਲ ਦੀ ਕਮੀ ਅਤੇ ਵਧਦੀਆਂ ਕੀਮਤਾਂ ਕਾਰਨ ਰੂਸ ਵੀ ਇਸ ਜੰਗ ਦੀ ਭਾਰੀ ਕੀਮਤ ਚੁਕਾ ਰਿਹਾ ਹੈ। ਚਿੱਠੀ ਵਿੱਚ ਜ਼ੇਲੇਂਸਕੀ ਨੇ ਦਾਅਵਾ ਕੀਤਾ ਕਿ ਸਿਰਫ਼ ਮਈ ਮਹੀਨੇ ਵਿੱਚ ਹੀ ਰੂਸ ਦੇ 30,000 ਤੋਂ ਵੱਧ ਸੈਨਿਕ ਮਾਰੇ ਗਏ ਜਾਂ ਗੰਭੀਰ ਜ਼ਖਮੀ ਹੋਏ ਹਨ। ਉਨ੍ਹਾਂ ਮੰਨਿਆ ਕਿ ਯੂਕਰੇਨ ਨੂੰ ਵੀ ਦਰਦਨਾਕ ਨੁਕਸਾਨ ਝੱਲਣਾ ਪੈ ਰਿਹਾ ਹੈ, ਪਰ ਰੂਸ ਦੀ ਸਥਿਤੀ ਜ਼ਿਆਦਾ ਖ਼ਰਾਬ ਹੈ। ਯੂਕਰੇਨ ਨੇ ਜੰਗਬੰਦੀ, ਕੈਦੀਆਂ ਦੀ ਅਦਲਾ-ਬਦਲੀ ਅਤੇ ਰੂਸ ਵੱਲੋਂ ਲਿਜਾਏ ਗਏ ਯੂਕਰੇਨੀ ਬੱਚਿਆਂ ਦੀ ਵਾਪਸੀ ਦੀ ਮੰਗ ਵੀ ਰੱਖੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕੈਨੇਡਾ ਦੇ ਸੁਪਰ ਵੀਜ਼ਾ ਅਤੇ ਵਿਜ਼ਟਰ ਵੀਜ਼ਾ ਦੀ ਉਡੀਕ ਕਰ ਰਹੇ ਪੰਜਾਬੀਆਂ ਲਈ ਖੁਸ਼ਖ਼ਬਰੀ
NEXT STORY