ਵਾਸ਼ਿੰਗਟਨ (ਇੰਟ.)- ਯੂਕ੍ਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਨੇ ਟਰੰਪ ਦੇ ਅਮਰੀਕੀ ਸੰਸਦ ਮੈਂਬਰ ਲਿੰਡਸੇ ਗ੍ਰਾਹਮ ਵੱਲੋਂ ਕੀਤੀਆਂ ਟਿੱਪਣੀਆਂ ’ਤੇ ਤਿੱਖਾ ਪ੍ਰਤੀਕਰਮ ਦਿੱਤਾ ਹੈ। ਲਿੰਡਸੇ ਨੇ ਕਿਹਾ ਸੀ ਕਿ ਜ਼ੇਲੈਂਸਕੀ ਨੂੰ ਯੂਕ੍ਰੇਨ ਦੇ ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ।
ਇਸ ’ਤੇ ਜ਼ੇਲੈਂਸਕੀ ਨੇ ਖਰੀਆਂ-ਖਰੀਆਂ ਸੁਣਾਉਂਦੇ ਹੋਏ ਕਿਹਾ ਕਿ ਜੇ ਲਿੰਡਸੇ ਨੂੰ ਲੱਗਦਾ ਹੈ ਕਿ ਉਨ੍ਹਾਂ ਦੀ ਰਾਏ ਦੀ ਕਦਰ ਹੈ ਤਾਂ ਉਨ੍ਹਾਂ ਨੂੰ ਯੂਕ੍ਰੇਨ ਅਾ ਕੇ ਇਸ ਦੀ ਨਾਗਰਿਕਤਾ ਲੈ ਲੈਣੀ ਚਾਹੀਦੀ ਹੈ। ਉਸ ਤੋਂ ਬਾਅਦ ਹੀ ਉਹ ਅਾਪਣੀ ਰਾਏ ਦੇ ਸਕਦੇ ਹਨ । ਫਿਰ ਉਸ ’ਤੇ ਵਿਚਾਰ ਕੀਤਾ ਜਾਵੇਗਾ।
ਜ਼ੇਲੈਂਸਕੀ ਨੇ ਕਿਹਾ ਮੈਂ ਉਨ੍ਹਾਂ ਨੂੰ ਯੂਕ੍ਰੇਨ ਦੀ ਨਾਗਰਿਕਤਾ ਦੇ ਸਕਦਾ ਹਾਂ। ਉਹ ਸਾਡੇ ਦੇਸ਼ ਦਾ ਨਾਗਰਿਕ ਬਣ ਸਕਦੇ ਹਨ, ਫਿਰ ਉਨ੍ਹਾਂ ਦੇ ਸ਼ਬਦਾਂ ਦੀ ਮਹੱਤਤਾ ਵਧ ਜਾਵੇਗੀ। ਫਿਰ ਮੈਂ ਇਕ ਯੂਕ੍ਰੇਰੇਨੀ ਨਾਗਰਿਕ ਵਜੋਂ ਉਨ੍ਹਾਂ ਦੀ ਗੱਲ ਸੁਣਾਂਗਾ ਕਿ ਰਾਸ਼ਟਰਪਤੀ ਕੌਣ ਹੋਣਾ ਚਾਹੀਦਾ ਹੈ। ਗ੍ਰਾਹਮ, ਜੋ ਕਦੇ ਯੂਕ੍ਰੇਨ ਦੇ ਹਮਾਇਤੀ ਸਨ, ਨੇ ਕਿਹਾ ਸੀ ਕਿ ਜਦੋਂ ਤੱਕ ਚੋਣਾਂ ਨਹੀਂ ਹੁੰਦੀਆਂ, ਯੂਕ੍ਰੇਨ ’ਚ ਕਿਸੇ ਦੀ ਆਵਾਜ਼ ਨਹੀਂ ਸੁਣੀ ਜਾਵੇਗੀ।
ਟਰੰਪ ਨਾਲ ਵਿਵਾਦ ਦੇ ਬਾਵਜੂਦ ਜ਼ੇਲੈਂਸਕੀ ਸਮਝੌਤੇ ਲਈ ਤਿਆਰ
ਯੂਕ੍ਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਨੇ ਕਿਹਾ ਹੈ ਕਿ ਉਹ ਅਮਰੀਕਾ-ਯੂਕ੍ਰੇਨ ਖਣਿਜ ਸਮਝੌਤੇ ’ਤੇ ਦਸਤਖਤ ਕਰਨ ਲਈ ਤਿਆਰ ਹਨ। ਉਨ੍ਹਾਂ ਲੰਡਨ ’ਚ ਕਿਹਾ ਕਿ ਉਹ ਪਿਛਲੇ ਹਫ਼ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਗਰਮਾ-ਗਰਮ ਬਹਿਸ ਦੇ ਬਾਵਜੂਦ ਅਮਰੀਕਾ ਨਾਲ ਗੱਲਬਾਤ ਕਰਨ ਲਈ ਤਿਆਰ ਹਨ। ਵ੍ਹਾਈਟ ਹਾਊਸ ’ਚ ਵਾਪਰੀ ਘਟਨਾ ਦਾ ਅਮਰੀਕਾ ਜਾਂ ਯੂਕ੍ਰੇਨ ਨੂੰ ਕੋਈ ਫਾਇਦਾ ਨਹੀਂ ਹੋਇਆ। ਉਲਟਾ ਰੂਸੀ ਰਾਸ਼ਟਰਪਤੀ ਪੁਤਿਨ ਨੂੰ ਫਾਇਦਾ ਹੋਇਆ। ਜੇ ਮੈਨੂੰ ਖਣਿਜ ਸੌਦੇ ਲਈ ਦੁਬਾਰਾ ਬੁਲਾਇਆ ਜਾਂਦਾ ਹੈ ਤਾਂ ਮੈਂ ਵ੍ਹਾਈਟ ਹਾਊਸ ਜਾਵਾਂਗਾ। ਮੈਨੂੰ ਉਮੀਦ ਹੈ ਕਿ ਸੁਰੱਖਿਆ ਗਾਰੰਟੀਆਂ ਲਈ ਯੂਕ੍ਰੇਨ ਦੀਆਂ ਮੰਗਾਂ ਸੁਣੀਆਂ ਜਾਣਗੀਆਂ।
ਯੂਕ੍ਰੇਨ ਨੂੰ ਮਿਜ਼ਾਈਲਾਂ ਲਈ 14000 ਕਰੋੜ ਰੁਪਏ ਦੇਵੇਗਾ ਬ੍ਰਿਟੇਨ
ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਯੂਕ੍ਰੇਨ ਨੂੰ 14000 ਕਰੋੜ ਰੁਪਏ ਦੀ ਮਦਦ ਦੇਵੇਗਾ, ਜਿਸ ਰਾਹੀਂ ਯੂਕ੍ਰੇਨ 5000 ਹਵਾਈ ਰੱਖਿਆ ਮਿਜ਼ਾਈਲਾਂ ਖਰੀਦੇਗਾ। ਸਟਾਰਮਰ ਨੇ ਕਿਹਾ ਕਿ ਇਹ ਮਿਜ਼ਾਈਲਾਂ ਬ੍ਰਿਟੇਨ ਦੇ ਬੇਬੇਫਾਸਟ ’ਚ ਬਣਾਈਆਂ ਜਾਣਗੀਆਂ, ਜਿਸ ਨਾਲ ਸਾਡੇ ਰੱਖਿਆ ਖੇਤਰ ’ਚ ਨੌਕਰੀਆਂ ਵਧਣਗੀਆਂ। ਇਕ ਦਿਨ ਪਹਿਲਾਂ ਉਨ੍ਹਾਂ ਜ਼ੇਲੇਂਸਕੀ ਨੂੰ 24000 ਕਰੋੜ ਰੁਪਏ ਦਾ ਕਰਜ਼ਾ ਦੇਣ ਦੀ ਗੱਲ ਕੀਤੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਟਰੰਪ ਨੇ ਰੂਸ ਦੀ ਜੰਗ ਦਾ ਅੰਤ ਬਹੁਤ ਦੂਰ ਹੋਣ ਦੇ ਬਿਆਨ ਨੂੰ ਲੈ ਕੇ ਜ਼ੇਲੈਂਸਕੀ ਦੀ ਕੀਤੀ ਨਿੰਦਾ
NEXT STORY