ਇਸਲਾਮਾਬਾਦ (ਭਾਸ਼ਾ)- ਰੱਖਿਆ ਫੋਰਸਾਂ ਦੇ ਮੁਖੀ ਅਤੇ ਫੌਜ ਮੁਖੀ ਫੀਲਡ ਮਾਰਸ਼ਲ ਆਸਿਮ ਮੁਨੀਰ ਨੇ ਵੀਰਵਾਰ ਨੂੰ ਕਿਹਾ ਕਿ ਫੌਜ ਰਾਸ਼ਟਰੀ ਸੁਰੱਖਿਆ ਲਈ ਕਿਸੇ ਵੀ ਤਰ੍ਹਾਂ ਦੇ ਖਤਰੇ ਨੂੰ ਲੈ ਕੇ ‘ਨਰਮੀ ਨਹੀਂ ਵਰਤਣ’ ਦੀ ਨੀਤੀ ਦੀ ਪਾਲਣਾ ਕਰਦੀ ਆ ਰਹੀ ਹੈ। ਫੌਜ ਵੱਲੋਂ ਜਾਰੀ ਇਕ ਬਿਆਨ ਅਨੁਸਾਰ ਮੁਨੀਰ ਨੇ ਲਾਹੌਰ ਗੈਰੀਸਨ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੂੰ ਫੌਜ ਦੀ ਟੁਕੜੀ ਦੀ ਆਪ੍ਰੇਸ਼ਨਲ ਤਿਆਰੀ, ਟ੍ਰੇਨਿੰਗ ਮਿਆਰਾਂ ਅਤੇ ਜੰਗੀ ਸਮਰੱਥਾ ਵਧਾਉਣ ਲਈ ਮੁੱਖ ਪਹਿਲਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।
ਫੌਜ ਨੇ ਦੱਸਿਆ ਕਿ ਅਧਿਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਰੱਖਿਆ ਫੋਰਸਾਂ ਦੇ ਮੁਖੀ ਅਤੇ ਫੌਜ ਮੁਖੀ (ਸੀ. ਡੀ. ਐੱਫ. ਅਤੇ ਸੀ. ਓ. ਏ. ਐੱਸ.) ਨੇ ‘ਰਾਸ਼ਟਰੀ ਸੁਰੱਖਿਆ ਲਈ ਕਿਸੇ ਵੀ ਖਤਰੇ ਨੂੰ ਲੈ ਕੇ ਪਾਕਿਸਤਾਨ ਦੀ ਫੌਜ ਨੂੰ ਨਰਮੀ ਨਹੀਂ ਵਰਤਣ ਦੀ ਨੀਤੀ ’ਤੇ ਜ਼ੋਰ ਦਿੱਤਾ ਅਤੇ ਬਹੁ-ਪੱਖੀ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਅਟੁੱਟ ਸੰਕਲਪ ਦੀ ਪੁਸ਼ਟੀ ਕੀਤੀ।’
'ਮੁਸਲਿਮ ਬ੍ਰਦਰਹੁਡ' ਕਾਰਨ ਚਿੰਤਾ 'ਚ UAE! ਬ੍ਰਿਟਿਸ਼ ਯੂਨੀਵਰਸਿਟੀਆਂ ਲਈ ਵਿਦਿਆਰਥੀ ਫੰਡਿੰਗ 'ਤੇ ਲਾਈ ਰੋਕ
NEXT STORY