ਸਿਡਨੀ (ਬਿਊਰੋ)— ਆਸਟ੍ਰੇਲੀਆ ਵਿਚ ਬ੍ਰਿਸਬੇਨ ਦੇ ਬੇਸਾਈਡ ਵਿਚ ਅਧਿਕਾਰੀਆਂ ਨੇ ਗੋਲਡ ਕੋਸਟ ਦੇ ਇਕ 31 ਸਾਲਾ ਵਿਅਕਤੀ ਨੂੰ ਗੋਲੀਆਂ ਮਾਰੀਆਂ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲਸ ਨੂੰ ਐਤਵਾਰ ਸਵੇਰੇ 9:50 ਵਜੇ ਵੇਕਰਲੇ ਵਿਖੇ ਗੌਲਬਰਨ ਸਟ੍ਰੀਟ ਦੇ ਇਕ ਘਰ ਵਿਚ ਘਰੇਲੂ ਹਿੰਸਾ ਹੋਣ ਕਾਰਨ ਬੁਲਾਇਆ ਗਿਆ ਸੀ। ਇਹ ਮੰਨਿਆ ਜਾਂਦਾ ਹੈ ਕਿ ਵਿਅਕਤੀ ਨੂੰ ਗੋਲੀ ਮਾਰਨ ਤੋਂ ਪਹਿਲਾਂ ਪੁਲਸ ਨੇ ਉਸ ਦਾ ਪਿੱਛਾ ਕੀਤਾ ਸੀ। ਗੰਭੀਰ ਹਾਲਤ ਵਿਚ ਵਿਅਕਤੀ ਨੂੰ ਪ੍ਰਿੰਸੈੱਸ ਅਲੈਗਜੈਂਡਰਾ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ ਗਿਆ। ਪੁਲਸ ਪੂਰੇ ਮਾਮਲੇ ਦੀ ਜਾਂਚ ਵਿਚ ਜੁੱਟ ਗਈ ਹੈ।
ਪਾਕਿ ਗ੍ਰਹਿ ਮੰਤਰੀ 'ਤੇ ਸੰਮੇਲਨ ਦੌਰਾਨ ਸੁੱਟਿਆ ਗਿਆ ਬੂਟ
NEXT STORY