ਬੇਰੂਤ- ਉੱਤਰ-ਪੱਛਮੀ ਸੀਰੀਆ ਵਿਚ ਰੂਸ ਦੇ ਹਵਾਈ ਹਮਲੇ ਵਿਚ ਮੰਗਲਵਾਰ ਨੂੰ 12 ਨਾਗਰਿਕਾਂ ਦੀ ਮੌਤ ਹੋ ਗਈ। ਇਹ ਖੇਤਰ ਵਿਧਰੋਹੀਆਂ ਦੇ ਕਬਜ਼ੇ ਵਾਲਾ ਹੈ ਤੇ ਹਵਾਈ ਹਮਲੇ ਤੋਂ ਬਾਅਦ ਮਨੁੱਖੀ ਸੰਕਟ ਇਥੇ ਹੋਰ ਵੀ ਵਧ ਗਿਆ ਹੈ। ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਨੇ ਦੱਸਿਆ ਕਿ ਦੋ ਨਾਗਰਿਕਾਂ ਦੀ ਮੌਤ ਇਦਲਿਬ ਦੇ ਦੱਖਣੀ ਖੇਤਰ ਵਿਚ ਹੋਈ ਜਦਕਿ 10 ਲੋਕਾਂ ਦੀ ਮੌਤ ਅਲੇਪੋ ਸੂਬੇ ਦੇ ਪੱਛਮੀ ਹਿੱਸੇ ਵਿਚ ਹੋਈ। ਅਲੇਪੋ ਵਿਚ ਹਵਾਈ ਹਮਲੇ ਵਿਚ ਇਕੋ ਪਰਿਵਾਰ ਦੇ 8 ਲੋਕਾਂ ਦੀ ਮੌਤ ਹੋ ਗਈ ਹੈ। ਇਸ ਪਰਿਵਾਰ ਨੇ ਇਕ ਘਰ ਵਿਚ ਸ਼ਰਣ ਲਈ ਹੋਈ ਸੀ। ਇਥੇ ਇਕ ਦਿਨ ਪਹਿਲਾਂ ਹੋਏ ਹਵਾਈ ਹਮਲੇ ਵਿਚ ਤਿੰਨ ਲੜਕਿਆਂ ਦੀ ਮੌਤ ਹੋ ਗਈ ਸੀ। ਇਦਲਿਬ ਸੂਬੇ ਦੇ ਜ਼ਿਆਦਾਤਰ ਹਿੱਸੇ ਤੇ ਅਲੇਪੋ ਸੂਬੇ ਦੇ ਕੁਝ ਹਿੱਸੇ ਹੁਣ ਵੀ ਰਾਸ਼ਟਰਪਤੀ ਬਸ਼ਰ-ਅਲ-ਅਸਦ ਦਾ ਵਿਰੋਧ ਕਰਨ ਵਾਲੇ ਵਿਧਰੋਹੀਆਂ ਦੇ ਕਬਜ਼ੇ ਵਿਚ ਹਨ।
ਚੀਨ: ਪਜਾਮਾ ਪਾਉਣ ਵਾਲੇ ਲੋਕਾਂ ਨੂੰ ਅਧਿਕਾਰੀਆਂ ਨੇ ਕੀਤਾ ਸ਼ਰਮਸਾਰ, ਮੁੜ ਮੰਗੀ ਮੁਆਫੀ
NEXT STORY