ਰੋਮ (ਕੈਂਥ, ਟੇਕ ਚੰਦ) : ਇਟਲੀ ਦੇ ਲੰਬਾਰਦੀਆ ਸੂਬੇ ਦੇ ਜ਼ਿਲ੍ਹਾ ਬੈਰਗਾਮੋ ਅਧੀਨ ਆਉਂਦੇ ਪਿੰਡ ਕਲਸੀਨਾਤੇ ਵਿਖੇ ਪੰਜਾਬ ਰੈਸਟੋਰੈਂਟ ਵੱਲੋਂ ਤੀਆਂ ਦਾ ਤਿਉਹਾਰ ਮਨਾਇਆ ਗਿਆ, ਜਿਸ ਵਿੱਚ ਇਲਾਕੇ ਭਰ ਤੋਂ ਔਰਤਾਂ ਅਤੇ ਬੱਚਿਆਂ ਨੇ ਵੱਡੀ ਗਿਣਤੀ 'ਚ ਸ਼ਿਰਕਤ ਕੀਤੀ। ਕਰੀਬ 1 ਤੋਂ ਸ਼ਾਮ 6 ਵਜੇ ਤੱਕ ਪੰਜਾਬੀ ਮੁਟਿਆਰਾਂ ਨੇ ਬੋਲੀਆਂ, ਪੰਜਾਬੀ ਗੀਤ ਅਤੇ ਢੋਲ ਦੀ ਥਾਪ 'ਤੇ ਨੱਚ ਕੇ ਆਪਣੇ ਵਿਲੱਖਣ ਅੰਦਾਜ਼ ਨਾਲ ਪੇਸ਼ਕਾਰੀ ਕੀਤੀ। ਇਸ ਦੇ ਨਾਲ ਛੋਟੇ-ਛੋਟੇ ਬੱਚਿਆਂ ਨੇ ਵੀ ਗੀਤਾਂ 'ਤੇ ਖੂਬ ਭੰਗੜਾ ਪਾ ਕੇ ਆਪਣੇ ਫਨ ਦਾ ਮੁਜ਼ਾਹਰਾ ਕੀਤਾ।
ਇਹ ਵੀ ਪੜ੍ਹੋ : ਪਾਕਿਸਤਾਨ ’ਚ ਆਤਮਘਾਤੀ ਬੰਬ ਧਮਾਕਾ, ਘੱਟੋ-ਘੱਟ 35 ਲੋਕਾਂ ਦੀ ਮੌਤ, 200 ਤੋਂ ਵੱਧ ਜ਼ਖ਼ਮੀ
ਇਸ ਮੌਕੇ ਇਕੱਤਰ ਹੋਈਆਂ ਪੰਜਾਬੀ ਮੁਟਿਆਰਾਂ ਨੇ ਕਿਹਾ ਕਿ ਹਰ ਭਾਰਤੀ ਦੀ ਇਹ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਭਾਵੇਂ ਉਹ ਵਤਨੋਂ ਦੂਰ ਹੈ ਪਰ ਸਮੇਂ-ਸਮੇਂ 'ਤੇ ਆਪਣੇ ਧਾਰਮਿਕ ਅਤੇ ਸੱਭਿਆਚਾਰਕ ਪ੍ਰੋਗਰਾਮ ਉਲੀਕ ਕੇ ਆਪਣੇ ਬੱਚਿਆਂ ਨੂੰ ਆਪਣੇ ਮਹਾਨ ਭਾਰਤੀ ਸੱਭਿਆਚਾਰ ਨਾਲ ਜੁੜੇ ਰਹਿਣ ਲਈ ਉਪਰਾਲੇ ਕਰੇ। ਤੀਆਂ ਦਾ ਇਹ ਮੇਲਾ ਜੱਗਾ ਸੰਧਰ ਅਤੇ ਬੱਲੀ ਸੰਧਰ ਵੱਲੋਂ ਆਯੋਜਿਤ ਕੀਤਾ ਗਿਆ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇਟਲੀ : ਸ੍ਰੀ ਸਨਾਤਨ ਧਰਮ ਮੰਦਿਰ ਵਿਖੇ ਕਰਵਾਇਆ ਗਿਆ ਵਿਸ਼ਾਲ ਭਗਵਤੀ ਜਾਗਰਣ
NEXT STORY