ਨਵੀਂ ਦਿੱਲੀ — ਸਾਲ 2018 ਵਿਚ ਕ੍ਰੈਡਿਟ ਕਾਰਡ ਅਤੇ ਡੈਬਿਟ ਕਾਰਡ ਫਰਾਡ ਮਾਮਲਿਆਂ ਦੀ ਸੰਖਿਆ ਵਧ ਕੇ 3,000 ਦੇ ਕਰੀਬ ਹੋ ਗਈ। ਇਸੇ ਕਾਰਨ ਭਾਰਤੀ ਰਿਜ਼ਰਵ ਬੈਂਕ ਨੇ ਜ਼ਿਆਦਾ ਤੋਂ ਜ਼ਿਆਦਾ ਵਿੱਤੀ ਸੁਰੱਖਿਆ ਲਈ ਹਰ ਤਰ੍ਹਾਂ ਦੀ ਪਲਾਸਟਿਕ ਮਨੀ ਨੂੰ EMV ਚਿਪ ਨਾਲ ਰਿਨਿਯੂ ਕਰਨਾ ਲਾਜ਼ਮੀ ਬਣਾ ਦਿੱਤਾ। ਪਰ ਬੈਂਗਲੁਰੂ 'ਚ ਇਕ ਨਵੀਂ ਕਿਸਮ ਦੀ OTP ਚੋਰੀ ਦੇ ਵਧਦੇ ਮਾਮਲੇ ਨੂੰ ਦੇਖਦੇ ਹੋਏ ਇਹ ਬਹੁਤ ਹੀ ਜ਼ਰੂਰੀ ਹੋ ਜਾਂਦਾ ਹੈ ਕਿ ਹਰੇਕ ਕਾਰਡਧਾਰਕ ਸੰਭਾਵੀ ਖਤਰਿਆਂ ਤੋਂ ਖੁਦ ਨੂੰ ਬਚਾ ਕੇ ਰੱਖੇ। ਆਪਣੇ ਪੈਸੇ ਨੂੰ ਸੁਰੱਖਿਅਤ ਰੱਖਣ ਲਈ ਕਾਰਡਧਾਰਕ ਨੂੰ ਹਰ ਤਰ੍ਹਾਂ ਦੇ ਕ੍ਰੈਡਿਟ ਕਾਰਡ ਫਰਾਡ ਦੀ ਜਾਣਕਾਰੀ ਰੱਖਣੀ ਚਾਹੀਦੀ ਹੈ। ਆਓ ਜਾਣਦੇ ਹਾਂ ਇਸ ਬਾਰੇ ਕੁਝ ਧਿਆਨ ਰੱਖਣ ਯੋਗ ਗੱਲਾਂ।
ਕਾਰਡ ਦੀ ਚੋਰੀ
ਕਿਸੇ ਵੀ ਸਮੇਂ ਯਾਤਰਾ ਕਰਦੇ ਹੋਏ, ਭੀੜ 'ਚ ਆਪਣੇ ਪਰਸ 'ਤੇ ਨਜ਼ਰ ਰੱਖੋ। ਇਸ ਤੋਂ ਇਲਾਵਾ ਕਾਰਡ ਸਵਾਈਪ ਕਰਨ ਤੋਂ ਬਾਅਦ ਆਪਣੇ ਕਾਰਡ ਨੂੰ ਵਾਪਸ ਆਪਣੇ ਪਰਸ ਵਿਚ ਰੱਖਣਾ ਨਾ ਭੁੱਲੋ। ਇਸ ਤੋਂ ਇਲਾਵਾ ਕਦੇ ਵੀ ਕਾਰਡ ਦਾ ਪਿਨ ਕਾਰਡ 'ਤੇ ਜਾਂ ਕਿਸੇ ਕਾਗਜ਼ 'ਤੇ ਲਿਖ ਕੇ ਨਾ ਰੱਖੋ। ਅਜਿਹਾ ਕਰਨ 'ਤੇ ਪਰਸ ਚੋਰੀ ਹੋਣ 'ਤੇ ਅਸਾਨੀ ਨਾਲ ਕਾਰਡ ਦਾ ਗਲਤ ਇਸਤੇਮਾਲ ਹੋ ਸਕਦਾ ਹੈ।
ਤੁਹਾਨੂੰ ਕਿਸੇ ਅਣਜਾਣ ਨੰਬਰ ਤੋਂ ਕਾਲ ਆਉਂਦੀ ਹੈ ਅਤੇ ਕੋਈ ਵਿਅਕਤੀ ਕਹਿੰਦਾ ਹੈ ਕਿ ਮੈਂ ਇਸ ਬੈਂਕ ਤੋਂ ਬੋਲ ਰਿਹਾ ਹਾਂ, ਤਾਂ ਤੁਸੀਂ ਉਸਨੂੰ ਅਜਿਹਾ ਜਵਾਬ ਦਿਓ ਕਿ ਉਹ ਦੁਬਾਰਾ ਤੁਹਾਨੂੰ ਕਾਲ ਕਰਨ ਤੋਂ ਪਹਿਲਾਂ ਕਈ ਵਾਰ ਸੋਚੇ।
SBI ਦੇ ਟਵੀਟ ਅਨੁਸਾਰ ਅਣਜਾਣ ਨੰਬਰ ਤੋਂ ਕਾਲ ਕਰਨ ਵਾਲਾ ਵਿਅਕਤੀ ਜੇਕਰ ਤੁਹਾਡੇ ਕੋਲੋਂ ਡੈਬਿਟ ਕਾਰਡ ਦਾ ਵੇਰਵਾ ਮੰਗਦਾ ਹੈ ਤਾਂ ਤੁਸੀਂ ਕਹੋ, ' ਸੌਰੀ ਡੈਬਿਟ ਕਾਰਡ ਮੇਰੇ ਦੋਸਤ ਕੋਲ ਹੈ ਅਤੇ ਤੁਸੀਂ ਮੇਰੇ ਦੋਸਤ ਨੂੰ ਫੋਨ ਕਰਕੇ ਉਸ ਕੋਲੋਂ ਕਾਰਡ ਦਾ ਵੇਰਵਾ ਲੈ ਸਕਦੇ ਹੋ। ਫਿਰ ਤੁਸੀਂ ਉਸਨੂੰ 100 ਨੰਬਰ 'ਤੇ ਕਾਲ ਕਰਨ ਲਈ ਕਹੋ।'
- ਕਿਸੇ ਨੂੰ ਵੀ ਆਪਣੇ ਕਾਰਡ ਦੇ ਦੋਵਾਂ ਪਾਸਿਆਂ ਦੀ ਫੋਟੋ ਕਾਪੀ ਨਾ ਦਿਓ। ਆਨ ਲਾਈਨ ਟਰਾਂਜੈਕਸ਼ਨ ਲਈ ਜ਼ਰੂਰੀ ਕਾਰਡ ਵੈਰੀਫਿਕੇਸ਼ਨ ਵੈਲਿਯੂ(ਸੀਵੀਵੀ) ਕਾਰਡ ਦੇ ਪਿੱਛੇ ਵੱਲ ਛੱਪਿਆ ਹੁੰਦਾ ਹੈ। ਇਸ ਲਈ ਕਾਰਡ ਨੰਬਰ ਦੇ ਨਾਲ ਕੋਈ ਵੀ ਇਸ ਦਾ ਗਲਤ ਇਸਤੇਮਾਲ ਕਰ ਸਕਦਾ ਹੈ।
- ਈ-ਮੇਲ ਲਿੰਕਸ 'ਤੇ ਕਲਿੱਕ ਨਾ ਕਰੋ ਜਿਨ੍ਹਾਂ 'ਚ ਤੁਹਾਡੇ ਖਾਤੇ ਦਾ ਵੇਰਵਾ ਮੰਗਿਆ ਗਿਆ ਹੋਵੇ, ਇਹ ਧੋਖੇਬਾਜ਼ਾਂ ਦੇ ਫਿਸ਼ਿੰਗ ਮੇਲ ਹੋ ਸਕਦੇ ਹਨ। ਜ਼ਿਆਦਾਤਰ ਮਸ਼ਹੂਰ ਕੰਪਨੀਆਂ ਸਿੱਧੇ ਆਪਣੀ ਵੈਬਸਾਈਟ 'ਤੇ ਜਾਣ ਲਈ ਕਹਿੰਦੀਆਂ ਹਨ। ਕਾਰਡ ਜ਼ਰੀਏ ਭੁਗਤਾਨ ਕਰਦੇ ਸਮੇਂ ਇਹ ਚੰਗੀ ਤਰ੍ਹਾਂ ਜਾਂਚ ਲਓ ਕਿ ਵੈਬਸਾਈਟ ਸੁਰੱਖਿਅਤ ਹੈ ਜਾਂ ਨਹੀਂ । ਜੇਕਰ ਤੁਹਾਨੂੰ ਜ਼ਰਾ ਜਿਹਾ ਵੀ ਸ਼ੱਕ ਹੁੰਦਾ ਹੈ ਤਾਂ ਕਿਸੇ ਮਾਹਰ ਦੀ ਸਲਾਹ ਲਓ ਜਾਂ ਫਿਰ ਵੈਬਸਾਈਟ ਬਾਰੇ ਇੰਟਰਨੈੱਟ 'ਤੇ ਸਰਚ ਕਰੋ। ਫੋਨ 'ਤੇ ਕਦੇ ਵੀ ਕਿਸੇ ਨੂੰ ਵੀ ਆਪਣੇ ਬੈਂਕ ਖਾਤੇ ਦਾ ਵੇਰਵਾ ਨਾ ਦਿਓ। ਖਾਸਤੌਰ 'ਤੇ ਟੈਲੀਮਾਰਕਿੰਟਿੰਗ ਕੰਪਨੀਆਂ ਨੂੰ।
- ਜੇਕਰ ਤੁਹਾਨੂੰ ਆਪਣੇ ਕ੍ਰੈਡਿਟ ਜਾਂ ਡੈਬਿਟ ਕਾਰਡ ਦਾ ਸਟੇਟਮੈਂਟ ਸਮੇਂ 'ਤੇ ਨਹੀਂ ਮਿਲਦਾ ਤਾਂ ਇਸ ਦੀ ਜਾਣਕਾਰੀ ਆਪਣੇ ਬੈਂਕ ਨੂੰ ਦਿਓ। ਇਸ ਦੇ ਨਾਲ ਹੀ ਜੇਕਰ ਤੁਹਾਡਾ ਕਾਰਡ ਕਿਤੇ ਗੁੰਮ ਹੋ ਜਾਂਦਾ ਹੈ ਤਾਂ ਬਿਨਾਂ ਦੇਰ ਕੀਤੇ ਬੈਂਕ ਨੂੰ ਇਸ ਦੀ ਸੂਚਨਾ ਦਿਓ ਅਤੇ ਗੁੰਮ ਹੋਏ ਕਾਰਡ ਨੂੰ ਕੈਂਸਲ ਕਰਵਾ ਦਿਓ। ਪੁਰਾਣੀ ਬੈਂਕ ਸਟੇਟਮੈਂਟ, ਕ੍ਰੈਡਿਟ ਕਾਰਡ ਐਪਲੀਕੇਸ਼ਨ, ਬਿੱਲ ਆਦਿ ਨੂੰ ਛੋਟੇ-ਛੋਟੇ ਟੁਕੜਿਆਂ 'ਚ ਫਾੜ ਕੇ ਹੀ ਸੁੱਟੋ। ਨਹੀਂ ਤਾਂ ਕਿਸੇ ਗਲਤ ਹੱਥ ਲੱਗ ਜਾਣ ਕਾਰਨ ਇਨ੍ਹਾਂ ਦਾ ਗਲਤ ਇਸਤੇਮਾਲ ਹੋ ਸਕਦਾ ਹੈ।
- ਇਸ ਦੇ ਬਾਵਜੂਦ ਜੇਕਰ ਬੈਂਕ ਧੋਖਾਧੜੀ ਹੁੰਦੀ ਹੈ ਤਾਂ ਇਸ ਦੀ ਜਾਣਕਾਰੀ ਤੁਰੰਤ ਬੈਂਕ ਨੂੰ ਦਿਓ ਅਤੇ ਬਣਦੀ ਕਾਰਵਾਈ ਕਰੋ।
ਅਣਅਧਿਕਾਰਤ ਵੈਬਸਾਈਟ ਰਾਹੀਂ ਭੁਗਤਾਨ
ਆਨਲਾਈਨ ਖਰੀਦਦਾਰੀ ਇੰਨੀ ਸਹੂਲਤ ਵਾਲੀ ਹੈ ਕਿ ਇਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਅਤੇ ਨਾ ਹੀ ਇਸ ਤੋਂ ਬਚਿਆ ਜਾ ਸਕਦਾ ਹੈ। ਪਰ ਸਕੈਮਰਸ ਅਜਿਹੀ ਵੈੱਬਸਾਈਟ ਤਿਆਰ ਕਰ ਲੈਂਦੇ ਹਨ ਜਿਹੜੀ ਕਿ ਦੇਖਣ 'ਚ ਅਸਲੀ ਵੈੱਬਸਾਈਟ ਦੀ ਤਰ੍ਹਾਂ ਹੀ ਲਗਦੀ ਹੈ। ਜਦੋਂ ਵੀ ਤੁਸੀਂ ਅਜਿਹੀ ਵੈੱਬਸਾਈਟ 'ਤੇ ਆਪਣੇ ਕ੍ਰੈਡਿਟ ਕਾਰਡ ਦੀ ਜਾਣਕਾਰੀ ਦਰਜ ਕਰਵਾਉਂਦੇ ਹੋ ਤਾਂ ਇਸ ਦਾ ਗਲਤ ਇਸਤੇਮਾਲ ਹੋ ਸਕਦਾ ਹੈ। ਇਸ ਲਈ ਇਸ ਮਾਮਲੇ ਵਿਚ ਕਿਸੇ ਵੀ ਪੜਤਾਲ ਤੋਂ ਬਾਅਦ ਹੀ ਵੈੱਬਸਾਈਟ 'ਤੇ ਜਾਣਕਾਰੀ ਦਿਓ। ਇਸ ਲਈ ਕਿਸੇ ਵੀ ਵੈੱਬਸਾਈਟ ਦਾ ਇਸਤੇਮਾਲ ਕਰਦੇ ਸਮੇਂ ਇਸ ਗੱਲ ਦੀ ਜਾਂਚ ਕਰੋ ਕਿ ਉਸਦੇ ਪਤੇ ਵਿਚ ਕੋਈ ਵੀ ਵਾਧੂ ਅੱਖਰ ਜਾਂ ਸਪੈਲਿੰਗ ਵਿਚ ਕੋਈ ਗਲਤੀ ਤਾਂ ਨਹੀਂ। ਜੇਕਰ ਉਹ COD ਦਾ ਵਿਕਲਪ ਦਿੰਦੇ ਹਨ ਤਾਂ ਉਸ ਵਿਚ ਵਾਧੂ ਚਾਰਜ ਲੱਗਣ ਦੇ ਬਾਵਜੂਦ COD ਵਿਕਲਪ ਹੀ ਚੁਣੋ।
ਇੰਟਰਨੈੱਟ ਦੀ ਵਰਤੋਂ ਕਰਕੇ ਕਾਰਡ ਡਿਟੇਲ ਦੀ ਚੋਰੀ
ਅੱਜ ਦੇ ਸਮੇਂ 'ਚ ਤੁਹਾਡੇ ਕਾਰਡ ਦਾ ਵੇਰਵਾ ਚੋਰੀ ਕਰਨ ਲਈ ਕਾਰਡ ਦੀ ਚੋਰੀ ਕਰਨਾ ਜ਼ਰੂਰੀ ਨਹੀਂ ਰਿਹਾ। ਕਦੇ-ਕਦੇ ਪਬਲਿਕ ਵਾਈ-ਫਾਈ ਦੀ ਵਰਤੋਂ ਕਰਕੇ ਵੀ ਕਾਰਡ ਦੀ ਡਿਟੇਲਸ ਚੋਰੀ ਹੋ ਸਕਦੀਆਂ ਹਨ। ਇਸ ਲਈ ਤੁਹਾਡਾ ਫੋਨ ਤੁਹਾਨੂੰ ਹਮੇਸ਼ਾ ਇਕ ਸੁਰੱਖਿਅਤ ਵਾਈ-ਫਾਈ ਦਾ ਇਸਤੇਮਾਲ ਕਰਨ ਲਈ ਕਹਿੰਦਾ ਹੈ। ਜ਼ਰੂਰਤ ਪੈਣ 'ਤੇ ਪਬਲਿਕ ਵਾਈ-ਫਾਈ ਦਾ ਇਸਤੇਮਾਲ ਕਰੋ ਵੀ ਤਾਂ ਉਸ ਦੇ ਜ਼ਰੀਏ ਕੋਈ ਵਿੱਤੀ ਲੈਣ-ਦੇਣ ਨਾ ਕਰੋ।
ਤੁਹਾਡੇ ਕਾਰਡ ਦਾ ਵੇਰਵਾ ਚੋਰੀ ਕਰਨ ਦਾ ਇਕ ਤਰੀਕਾ ਇਹ ਵੀ ਹੈ ਕਿ ਇਸ ਤਰ੍ਹਾਂ ਦੇ ਵਾਈ-ਫਾਈ ਸੇਵਾ ਦਾ ਇਸਤੇਮਾਲ ਕਰਦੇ ਸਮੇਂ ਤੁਸੀਂ ਅਜਿਹੇ ਸਾਫਟਵੇਅਰ ਡਾਊਨਲੋਡ ਕਰ ਲੈਂਦੇ ਹੋ ਜਿਨ੍ਹਾਂ ਦਾ ਇਸਤੇਮਾਲ ਬਾਅਦ ਵਿਚ ਧੋਖਾਧੜੀ ਲਈ ਕੀਤਾ ਜਾ ਸਕਦਾ ਹੈ। ਇਸ ਨੂੰ ਕੀਸਟ੍ਰੋਕ ਲਾਗਿੰਗ ਵੀ ਕਿਹਾ ਜਾਂਦਾ ਹੈ।
ਪਛਾਣ ਦੀ ਚੋਰੀ
ਕੀ ਤੁਹਾਨੂੰ ਪਤਾ ਹੈ ਕਿ ਕੁਝ ਧੋਖੇਬਾਜ਼ ਤੁਹਾਡੀ ਪਛਾਣ ਚੋਰੀ ਕਰਕੇ ਤੁਹਾਡੇ ਨਾਮ ਤੋਂ ਕ੍ਰੈਡਿਟ ਕਾਰਡ ਲਈ ਅਪਲਾਈ ਕਰ ਲੈਂਦੇ ਹਨ ਅਤੇ ਪਤਾ ਬਦਲਣ ਦੀ ਅਰਜ਼ੀ ਦੇ ਦਿੰਦੇ ਹਨ। ਇਸ ਤਰ੍ਹਾਂ ਨਾਲ ਉਨ੍ਹਾਂ ਨੂੰ ਕਾਰਡ ਦਾ ਅਸੈੱਸ ਮਿਲ ਜਾਂਦਾ ਹੈ ਜਿਸ ਨਾਲ ਉਹ ਅਸਾਨੀ ਨਾਲ ਕਾਰਡ ਦਾ ਗਲਤ ਇਸਤੇਮਾਲ ਕਰ ਲੈਂਦੇ ਹਨ। ਇਸ ਲਈ ਆਪਣੇ ਬੈਂਕ ਸਟੇਟਮੈਂਟ ਅਤੇ ਯੂਟਿਲਿਟੀ ਬਿੱਲ ਸੰਭਾਲ ਕੇ ਰੱਖੋ।
ਜਾਣੋ ਸਾਲ 2019 'ਚ ਕਿਸ SIP 'ਤੇ ਮਿਲੇਗਾ ਸ਼ਾਨਦਾਰ ਰਿਟਰਨ
NEXT STORY