ਨਵੀਂ ਦਿੱਲੀ — ਪਬਲਿਕ ਪ੍ਰਾਵੀਡੈਂਟ ਫੰਡ ਭਾਰਤ ਵਿਚ ਨਿਵੇਸ਼ ਕਰਨ ਲਈ ਇਕ ਵਧੀਆ ਚੋਣ ਸਾਬਤ ਹੋ ਸਕਦੀ ਹੈ। ਇਹ ਨਿਵੇਸ਼ ਜੋਖ਼ਮ ਮੁਕਤ ਹੈ ਅਤੇ ਇਸ 'ਤੇ 8 ਫੀਸਦੀ ਸਾਲਾਨਾ ਦਰ 'ਤੇ ਵਿਆਜ ਮਿਲ ਜਾਂਦਾ ਹੈ। ਪਰ ਇਹ ਪਤਾ ਹੋਣਾ ਜ਼ਰੂਰੀ ਹੈ ਕਿ ਜੇਕਰ ਕੋਈ NRI ਹੈ ਤਾਂ ਉਹ ਆਪਣਾ ਨਵਾਂ PPF ਖਾਤਾ ਨਹੀਂ ਖੁੱਲ੍ਹਵਾ ਸਕਦਾ ਹੈ। ਜੇਕਰ ਤੁਸੀਂ ਅਮਰੀਕਾ ਜਾਂ ਯੂ.ਕੇ. ਵਿਚ ਰਹਿ ਰਹੇ ਹੋ ਤਾਂ PPF ਖਾਤੇ ਤੋਂ ਹੋਣ ਵਾਲੇ ਲਾਭ 'ਤੇ ਤੁਹਾਨੂੰ ਟੈਕਸ ਦੇਣਾ ਹੋਵੇਗਾ।
ਜੇਕਰ ਤੁਸੀਂ ਦੇਸ਼ ਤੋਂ ਬਾਹਰ ਰਹਿੰਦੇ ਹੋ ਤਾਂ ਭਾਰਤ ਵਿਚ ਨਵਾਂ PPF ਖਾਤਾ ਨਹੀਂ ਖੁਲ੍ਹਵਾ ਸਕਦੇ ਹੋ। 2003 ਤੋਂ ਪਹਿਲਾਂ NRI ਪਹਿਲਾਂ ਤੋਂ ਮੌਜੂਦ PPF ਖਾਤੇ 'ਚ ਯੋਗਦਾਨ ਵੀ ਨਹੀਂ ਦੇ ਸਕਦੇ ਸਨ। ਹਾਲਾਂਕਿ 2003 'ਚ ਜਾਰੀ ਨੋਟੀਫਿਕੇਸ਼ਨ (MOF (DEA) No GSR 585 (E) dated 25.7.2003) 'ਚ ਮੈਚਿਊਰਿਟੀ ਤੱਕ PPF ਖਾਤੇ 'ਚ ਨਿਵੇਸ਼ ਦੀ ਮਨਜ਼ੂਰੀ ਦਿੱਤੀ ਗਈ। ਜ਼ਰੂਰੀ ਹੈ ਕਿ ਇਹ ਖਾਤਾ NRI ਹੋਣ ਤੋਂ ਪਹਿਲਾਂ ਖੋਲ੍ਹਿਆ ਗਿਆ ਹੋਵੇ।
ਕਿਸ ਖਾਤੇ ਤੋਂ PPF ਖਾਤੇ ਵਿਚ ਕਰ ਸਕਦੇ ਹੋ ਯੋਗਦਾਨ
PPF ਖਾਤੇ ਵਿਚ ਨਿਵੇਸ਼(ਯੋਗਦਾਨ) ਕਰਨ ਲਈ NRI ਨੂੰ NRE ਜਾਂ NRO ਖਾਤਾ ਖੁੱਲ੍ਹਵਾਉਣਾ ਚਾਹੀਦਾ ਹੈ। ਜ਼ਰੂਰੀ ਹੈ ਕਿ PPF ਨਿਯਮਾਂ ਮੁਤਾਬਕ ਘੱਟ ਤੋਂ ਘੱਟ 500 ਰੁਪਏ ਦਾ ਨਿਵੇਸ਼ ਸਾਲਾਨਾ ਆਧਾਰ 'ਤੇ ਹੋਣਾ ਚਾਹੀਦਾ ਹੈ, ਜੇਕਰ ਇਹ ਘੱਟੋ-ਘੱਟ ਰਾਸ਼ੀ ਜਮ੍ਹਾਂ ਨਹੀਂ ਹੁੰਦੀ ਤਾਂ ਖਾਤੇ ਨੂੰ ਡੋਰਮੈਂਟ ਮੰਨ ਲਿਆ ਜਾਵੇਗਾ। ਜੇਕਰ ਤੁਸੀਂ 500 ਰੁਪਏ ਜਮ੍ਹਾ ਨਹੀਂ ਕਰਵਾਉਂਦੇ ਤਾਂ 50 ਰੁਪਏ ਦਾ ਜੁਕਮਾਨਾ ਦੇਣਾ ਹੋਵੇਗਾ।
ਮਿਆਦ ਪੁੱਗਣ(ਪਰਿਪੱਕਤਾ) ਤੋਂ ਬਾਅਦ?
ਜਦੋਂ ਵੀ ਤੁਹਾਡੇ ਪੀ.ਪੀ.ਐੱਫ. ਖਾਤੇ ਦੀ ਮਿਆਦ ਪੂਰੀ ਹੁੰਦੀ ਹੈ ਤਾਂ ਤੁਸੀਂ ਆਪਣੇ ਖਾਤੇ ਵਿਚੋਂ ਪੈਸੇ ਕਢਵਾ ਸਕਦੇ ਹੋ। ਇਕ NRI ਦੇ ਰੂਪ ਵਿਚ PPF ਖਾਤੇ ਦੀ ਮਿਆਦ ਵਧਾਈ ਨਹੀਂ ਜਾ ਸਕਦੀ ਹੈ। ਹਾਲਾਂਕਿ ਜੇਕਰ ਮਿਆਦ ਖਤਮ ਹੋਣ ਤੋਂ ਬਾਅਦ ਖਾਤੇ ਵਿਚੋਂ ਰਾਸ਼ੀ ਨਾ ਕਢਵਾਈ ਜਾਵੇ ਤਾਂ ਇਸ ਖਾਤੇ ਨੂੰ ਜਾਰੀ ਰੱਖਿਆ ਜਾਂਦਾ ਹੈ ਅਤੇ ਵਿਆਜ ਰਾਸ਼ੀ ਨਾਲ ਜੁੜਦਾ ਰਹਿੰਦਾ ਹੈ।
PPF ਖਾਤੇ 'ਤੇ ਲੱਗਣ ਵਾਲਾ ਟੈਕਸ ਉਸ ਦੇਸ਼ ਦੇ ਨਿਯਮਾਂ 'ਤੇ ਅਧਾਰਤ ਹੁੰਦਾ ਹੈ ਜਿਥੇ NRI ਰਹਿ ਰਿਹਾ ਹੋਵੇ। ਜਿਵੇਂ ਕਿ ਜੇਕਰ ਕੋਈ ਯੂ.ਐੱਸ. 'ਚ ਰਹਿੰਦਾ ਹੈ ਤਾਂ PPF ਖਾਤੇ ਦੇ ਵਿਆਜ 'ਤੇ ਟੈਕਸ ਲਗਾਇਆ ਜਾਵੇਗਾ। ਪਰ ਕਈ ਦੇਸ਼ਾਂ ਵਿਚ ਇਸ ਖਾਤੇ 'ਤੇ ਟੈਕਸ ਨਹੀਂ ਲਗਦਾ ਹੈ।
ਕੀ ਤੁਹਾਨੂੰ ਪਤਾ ਹੈ ਰੁਪੇ ਅਤੇ ਵੀਜ਼ਾ ਕਾਰਡ 'ਚ ਇਹ ਹੈ ਅੰਤਰ
NEXT STORY