ਨਵੀਂ ਦਿੱਲੀ—ਜੇਕਰ ਤੁਹਾਨੂੰ ਆਪਣੇ ਘਰ ਦੀ ਰੈਨੋਵੇਸ਼ਨ ਕਰਵਾਉਣੀ ਹੈ ਜਿਵੇਂ ਘਰ 'ਚ ਕੁਝ ਕੰਮ ਕਰਵਾਉਣਾ ਹੈ ਜਾਂ ਕੁਝ ਨਵਾਂ ਖਰੀਦਣਾ ਹੈ ਅਤੇ ਤੁਹਾਡੇ ਕੋਲ ਦੋ ਰਸਤੇ ਹਨ ਜਾਂ ਤਾਂ ਤੁਸੀਂ ਆਪਣੇ ਕ੍ਰੈਡਿਟ ਕਾਰਡ ਤੋਂ ਇਸ ਦਾ ਭੁਗਤਾਨ ਕਰੋ ਅਤੇ ਜੇਕਰ ਤੁਸੀਂ ਇਕ ਵਾਰ ਕੁੱਲ ਰਾਸ਼ੀ ਦਾ ਭੁਗਤਾਨ ਕਰਨ 'ਚ ਸਮਰੱਥ ਨਹੀਂ ਹੋ ਤਾਂ ਖਰਚ ਕੀਤੀ ਗਈ ਰਾਸ਼ੀ ਦੀ ਈ.ਐੱਮ.ਆਈ. ਬਣਵਾ ਲਓ ਜਾਂ ਫਿਰ ਤੁਸੀਂ ਪਰਸਨਲ ਲੋਨ ਨਾਲ ਆਪਣੀ ਲੋੜ ਨੂੰ ਪੂਰਾ ਕਰ ਸਕਦੇ ਹੋ। ਅਸੀਂ ਇਸ ਖਬਰ 'ਚ ਤੁਹਾਨੂੰ ਦੱਸ ਰਹੇ ਹਾਂ ਕਿ ਤੁਹਾਡੇ ਲਈ ਪਰਸਨਲ ਲੋਨ ਅਤੇ ਕ੍ਰੈਡਿਟ ਕਾਰਡ ਦੋਵਾਂ 'ਚੋਂ ਕਿਹੜਾ ਵਧੀਆ ਹੈ।
ਪਰਸਨਲ ਲੋਨ—ਇਸ ਲੋਨ ਨੂੰ ਆਮ ਤੌਰ 'ਤੇ ਅਸੁਰੱਖਿਅਤ ਕਰਜ਼ ਮੰਨਿਆ ਜਾਂਦਾ ਹੈ ਜਿਸ 'ਚ ਮੈਡੀਕਲ ਕਾਰਨਾਂ ਨਾਲ ਹੋਣ ਵਾਲੇ ਖਰਚਿਆਂ ਤੋਂ ਲੈ ਕੇ ਛੁੱਟੀਆਂ ਦੇ ਦੌਰਾਨ ਕੀਤੀ ਜਾਣ ਵਾਲੀ ਮਹਿੰਗੀ ਖਰੀਦ ਹੁੰਦੀ ਹੈ। ਪਰਸਨਲ ਲੋਨ 'ਤੇ ਵਸੂਲੀ ਜਾਣ ਵਾਲੀ ਵਿਆਜ ਦੀ ਦਰ ਵੀ ਕਾਫੀ ਉੱਚੀ ਹੁੰਦੀ ਹੈ।
ਕ੍ਰੈਡਿਟ ਕਾਰਡ ਲੋਨ—ਕ੍ਰੈਡਿਟ ਕਾਰਡ 'ਤੇ ਮਿਲਣ ਵਾਲੇ ਲੋਨ ਲਈ ਕਿਸੇ ਵੀ ਤਰ੍ਹਾਂ ਦੀ ਦਸਤਾਵੇਜ਼ ਦੀ ਲੋੜ ਨਹੀਂ ਹੁੰਦੀ ਹੈ ਕਿਉਂਕਿ ਇਹ ਪਹਿਲਾਂ ਤੋਂ ਹੀ ਮਨਜ਼ੂਰ ਲੋਨ ਹੁੰਦਾ ਹੈ। ਇਸ ਤਰ੍ਹਾਂ ਲੋਨ 'ਚ ਤੁਹਾਡੀ ਕ੍ਰੈਡਿਟ ਕਾਰਡ ਸੀਮਾ ਦਾ ਇਕ ਨਿਸ਼ਚਿਤ ਹਿੱਸਾ ਜੋ ਅਣਉਚਿਤ ਹੈ, ਉਸ ਨੂੰ ਲੋਨ ਦੇ ਰੂਪ 'ਚ ਦਿੱਤਾ ਜਾਂਦਾ ਹੈ।
ਦਸਤਾਵੇਜ਼—ਪਰਸਨਲ ਲੋਨ ਦੇ ਲਈ ਤੁਹਾਨੂੰ ਕੁਝ ਦਸਤਾਵੇਜ਼ ਦੇਣੇ ਹੁੰਦੇ ਹਨ ਤਾਂ ਜੋ ਤੁਹਾਨੂੰ ਲੋਨ ਮਿਲ ਸਕੇ। ਜਦੋਂ ਕ੍ਰੈਡਿਟ ਕਾਰਡ ਲਈ ਕਿਸੇ ਵੀ ਕਾਗਜ਼ੀ ਕਾਰਵਾਈ ਦੀ ਲੋੜ ਨਹੀਂ ਹੁੰਦੀ ਹੈ।
ਵਿਆਜ਼—ਆਮ ਤੌਰ 'ਤੋ ਪਰਸਨਲ ਲੋਨ 13 ਤੋਂ 22 ਫੀਸਦੀ ਵਿਆਜ਼ 'ਤੇ ਦਿੱਤਾ ਜਾਂਦਾ ਹੈ ਜਦੋਂਕਿ ਕ੍ਰੈਡਿਟ ਕਾਰਡ ਲੋਨ 10 ਤੋਂ 18 ਫੀਸਦੀ ਵਿਆਜ਼ 'ਤੇ ਦਿੱਤਾ ਜਾਂਦਾ ਹੈ। ਕ੍ਰੈਡਿਟ ਕਾਰਡ ਲੋਨ ਦਾ ਫਾਇਦਾ ਫਲੈਟ ਇੰਟਰੇਸਟ ਰੇਟ (ਵਿਆਜ਼ ਦਰ ਤੈਅ ਹੁੰਦੀ ਹੈ) 'ਤੇ ਲਿਆ ਜਾਂਦਾ ਹੈ ਜਦੋਂਕਿ ਪਰਸਨਲ ਲੋਨ 'ਚ ਘੱਟ ਹੁੰਦੀ ਲੋਨ ਰਾਸ਼ੀ ਦੇ ਨਾਲ ਵਿਆਜ਼ ਦਰ ਘੱਟ ਹੁੰਦੀ ਰਹਿੰਦੀ ਹੈ। ਹਾਲਾਂਕਿ ਇਹ ਦੋਵੇਂ ਹੀ ਤਰ੍ਹਾਂ ਦੇ ਲੋਨ ਅਨਸਕਿਓਰਡ ਹੁੰਦੇ ਹਨ।
ਲੋਨ ਦੀ ਰਾਸ਼ੀ—ਕ੍ਰੈਡਿਟ ਕਾਰਡ ਤੋਂ ਲੋਨ ਛੋਟੇ ਸਮੇਂ ਦੇ ਲਈ ਛੋਟੀ ਰਾਸ਼ੀ ਦੇ ਲਈ ਵਧੀਆ ਹੈ। ਜਦੋਂਕਿ ਪਰਸਨਲ ਲੋਨ ਵੱਡੀ ਰਾਸ਼ੀ ਲੈਣ ਲਈ ਠੀਕ ਹੈ।
ਜਾਣੋ ਡੈਬਿਟ ਕਾਰਡ ਦੀ ਥਾਂ ਕਿਉਂ ਇਸਤੇਮਾਲ ਕਰਨਾ ਚਾਹੀਦਾ ਹੈ ਕ੍ਰੈਡਿਟ ਕਾਰਡ
NEXT STORY