ਨਵੀਂ ਦਿੱਲੀ — ਮੌਜੂਦਾ ਸਮੇਂ 'ਚ ਸਾਰੇ ਕਾਰਪੋਰੇਟ ਅਤੇ ਦਫਤਰ ਆਪਣੇ ਕਰਮਚਾਰੀਆਂ ਨੂੰ ਬਿਹਤਰ ਸੁਵਿਧਾਵਾਂ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰਦੇ ਹਨ। ਈ.ਪੀ.ਐਫ. ਦੀ ਸਹੂਲਤ ਵੀ ਇਨ੍ਹਾਂ ਵਿੱਚੋਂ ਇਕ ਹੈ, ਜਿਸ ਲਈ ਹਰ ਮਹੀਨੇ ਕਰਮਚਾਰੀਆਂ ਦੀ ਤਨਖ਼ਾਹ ਦਾ ਕੁਝ ਹਿੱਸਾ ਕੱਟਿਆ ਜਾਂਦਾ ਹੈ। ਹਾਲਾਂਕਿ, ਕੰਪਨੀਆਂ ਨੂੰ ਵੀ ਇਸ ਦੇ ਤਹਿਤ ਆਪਣੀ ਰਜਿਸਟਰੇਸ਼ਨ ਕਰਵਾਉਣੀ ਹੁੰਦੀ ਹੈ। ਜੇ ਤੁਸੀਂ ਖੁਦ ਇਕ ਕੰਪਨੀ ਬਣਾ ਕੇ ਇਸ ਨੂੰ ਈ.ਪੀ.ਐਫ. ਪਲਾਨ ਨਾਲ ਜੋੜਨਾ ਚਾਹੁੰਦੇ ਹੋ ਤਾਂ ਜਾਣੋ ਇਹ ਤਰੀਕਾ
ਕੰਪਨੀ ਜਿਸ ਕੋਲ ਘੱਟੋ ਘੱਟ 20 ਕਰਮਚਾਰੀ ਕੰਮ ਕਰਦੇ ਹੋਣ ਉਹ ਕੰਪਨੀ ਈਪੀਐਫ ਵਿਚ ਰਜਿਸਟ੍ਰੇਸ਼ਨ ਲੈ ਸਕਦੀ ਹੈ। ਹਾਲਾਂਕਿ, ਕਰਮਚਾਰੀ ਨੂੰ ਕੰਪਨੀ ਦੀ ਜਾਣਕਾਰੀ ਦੇਣ ਤੋਂ ਬਾਅਦ ਵੀ ਉਸ ਨੂੰ ਰਜਿਸਟਰ ਕੀਤਾ ਜਾ ਸਕਦਾ ਹੈ।
ਰਜਿਸਟਰ ਕਰਨ ਲਈ
- ਕੰਪਨੀ ਦਾ ਨਾਮ ਅਤੇ ਪਤਾ, ਮੁੱਖ ਦਫ਼ਤਰ ਅਤੇ ਬਾਕੀ ਬ੍ਰਾਂਚ ਦੀ ਜਾਣਕਾਰੀ, ਕੰਪਨੀ ਰਜਿਸਟਰੇਸ਼ਨ ਨਾਲ ਸਬੰਧਤ ਜਾਣਕਾਰੀਆਂ
- ਕਰਮਚਾਰੀਆਂ ਦੀ ਗਿਣਤੀ ਅਤੇ ਉਨ੍ਹਾਂ ਨਾਲ ਸੰਬੰਧਿਤ ਜਾਣਕਾਰੀ
- ਕੰਪਨੀ ਵਿਚ ਕਿਸ ਕਿਸਮ ਦਾ ਕੰਮ ਕੀਤਾ ਜਾਂਦਾ ਹੈ ਉਸ ਬਾਰੇ ਜਾਣਕਾਰੀ
- ਕੰਪਨੀ ਦੇ ਮਾਲਕ, ਡਾਇਰੈਕਟਰ ਅਤੇ ਹੋਰ ਮਾਲਕਾਂ ਬਾਰੇ ਵੇਰਵੇ
- ਕੰਪਨੀ ਦਾ ਕਿਸ ਬੈਂਕ ਨਾਲ ਟਾਈਅਪ ਹੈ, ਪੈਨ ਕਾਰਡ ਦੀ ਡਿਟੇਲ
- ਸਾਰੀ ਜਾਣਕਾਰੀ ਸਮੇਤ Proforma for Coverage ਨਾਂ ਦਾ ਇਕ ਫਾਰਮ ਭਰਿਆ ਜਾਏਗਾ। ਇਸ ਦੇ ਨਾਲ ਹੀ ਫਾਰਮ 5-ਏ ਵੀ ਜਮ੍ਹਾਂ ਕਰਾਉਣਾ ਹੋਵੇਗਾ।
ਆਨਲਾਈਨ ਰਜਿਸਟਰ ਕਰਨ ਲਈ
- ਜੇਕਰ ਕੰਪਨੀ ਨੂੰ ਸਾਂਝੇਦਾਰ ਫਰਮ ਦੇ ਤਹਿਤ ਰਜਿਸਟਰਡ ਕਰਨਾ ਹੈ ਤਾਂ ਪਾਰਟਨਰਸ਼ਿਪ ਸੰਬੰਧੀ ਦਸਤਾਵੇਜ਼ ਦੀ ਕਾਪੀ
- ਇਨਕਮ ਟੈਕਸ ਐਕਟ ਦੇ ਤਹਿਤ ਆਉਣ ਵਾਲੇ ਸਾਰੇ ਕਾਗਜ਼ਾਤ
- ਇਨਕਾਰਪੋਰੇਸ਼ਨ ਸੰਬੰਧੀ ਦਸਤਾਵੇਜ਼, ਪਹਿਲੀ ਵਿਕਰੀ ਦੀ ਰਸੀਦ ਦੀ ਕਾਪੀ ਆਦਿ ਵੀ
- ਕਰਮਚਾਰੀਆਂ ਦੀ ਤਨਖ਼ਾਹ ਬਾਰੇ ਵੇਰਵੇ ਅਤੇ ਕੰਪਨੀ ਦੀ ਬੈਲੇਂਸ ਸ਼ੀਟ
ਈ.ਪੀ.ਐਫ. ਤੇ ਆਨਲਾਈਨ ਕਿਵੇਂ ਰਜਿਸਟਰ ਹੋਈਏ
- ਦੱਸੇ ਗਏ ਸਾਰੇ ਦਸਤਾਵੇਜ਼ ਆਪਣੇ ਕੋਲ ਰੱਖੋ
- ਸਭ ਤੋਂ ਪਹਿਲਾਂ ਈ-ਸੇਵਾ ਪੋਰਟਲ epfindia.gov.in 'ਤੇ ਜਾਓ।
- ਇਸ ਤੋਂ ਬਾਅਦ ਖੱਬੇ ਪਾਸੇ ਦੀ ਅਵਰ ਸਰਵਿਸ ਤੇ ਜਾਉ ਅਤੇ ਰੁਜ਼ਗਾਰਦਾਤਾ(ਫਾਰ ਇੰਪਲਾਇਰਜ਼) 'ਤੇ ਕਲਿੱਕ ਕਰੋ। ਉਥੇ ਆਨਲਾਈਨ ਰਜਿਸਟਰੇਸ਼ਨ ਦਾ ਵਿਕਲਪ ਦਿਖਾਈ ਦੇਵੇਗਾ।
- ਉੱਥੇ ਨਵਾਂ ਖਾਤਾ ਬਣਾਉਣ ਲਈ ਸਾਇਨਅਪ ਦੇ ਵਿਕਲਪ 'ਤੇ ਕਲਿੱਕ ਕਰੋ
- ਮੰਗੀ ਗਈ ਸਾਰੀ ਜਾਣਕਾਰੀ ਭਰ ਕੇ ਫਾਰਮ ਸਬਮਿਟ ਕਰ ਦਿਓ।
- ਫਿਰ ਦਿਖਾਏ ਗਏ CAPTCHA ਕੋਡ ਨੂੰ ਭਰ ਕੇ ਪਿੰਨ ਦੀ ਮੰਗ ਕਰੋ
- ਉਹ ਗੁਪਤ ਪਿੰਨ ਕੋਡ ਤੁਹਾਡੇ ਉਸ ਫੋਨ ਤੇ ਆਵੇਗਾ ਜਿਹੜਾ ਤੁਸੀਂ ਦਿੱਤਾ ਹੈ
- ਇਸ ਤੋਂ ਬਾਅਦ ਫਾਰਮ ਜਮ੍ਹਾਂ(ਸਬਮਿਟ) ਕਰ ਕੇ ਪੀ.ਡੀ.ਐਫ. ਫਾਈਲ ਨੂੰ ਡਾਊਨਲੋਡ ਕਰ ਲਓ, ਇਸ ਪੀ.ਡੀ.ਐੱਫ. ਨੂੰ ਬਾਅਦ ਵਿਚ ਈ.ਪੀ.ਐਫ. ਦਫਤਰ ਵਿਚ ਜਮ੍ਹਾਂ ਕਰਵਾਉਣਾ ਹੋਵੇਗਾ।
ਰੀਅਲ ਅਸਟੇਟ 'ਚ ਜੀ.ਐੱਸ.ਟੀ. ਬਾਰੇ ਜਾਣੋ ਇਹ ਜ਼ਰੂਰੀ ਗੱਲਾਂ
NEXT STORY