ਨਵੀਂ ਦਿੱਲੀ — ਹਰ ਵਿਅਕਤੀ ਆਪਣੀ ਸਮਰੱਥਾ ਅਨੁਸਾਰ ਨਿਵੇਸ਼ ਕਰਦਾ ਹੈ। ਫਿਰ ਭਾਵੇਂ ਕਿਸੇ ਵੀ ਸਕੀਮ 'ਚ ਨਿਵੇਸ਼ ਕਰੇ ਜਿਵੇਂ ਕਿ ਬੈਂਕ ਸੇਵਿੰਗ ਅਕਾਊਂਟ, F.D. , RD, ਪੋਸਟ ਆਫਿਸ ਸੇਵਿੰਗ ਸਕੀਮ, ਬੀਮਾ ਆਦਿ। ਕੁਝ ਲੋਕਾਂ ਨੂੰ ਅਜਿਹੀ ਸਕੀਮ ਦੀ ਜ਼ਰੂਰਤ ਨਹੀਂ ਪੈਂਦੀ, ਜਿਸ 'ਚ ਮਹੀਨਾਵਾਰ ਇਨਕਮ ਮਿਲ ਸਕੇ। ਜਿਹੜੇ ਲੋਕ ਰਿਟਾਇਰਮੈਂਟ ਦੇ ਕਰੀਬ ਹੁੰਦੇ ਹਨ ਉਹ ਮਹੀਨਵਾਰ ਤਨਖਾਹ ਵਾਲੀ ਸਕੀਮ 'ਚ ਨਿਵੇਸ਼ ਕਰਦੇ ਹਨ। ਮਹੀਨਾਵਾਰ ਤਨਖਾਹ ਸਕੀਮ ਜ਼ਿਆਦਾ ਸੁਰੱਖਿਅਤ ਤਰੀਕਿਆਂ ਜਿਵੇਂ ਕਿ ਬੈਂਕ ਐੱਫਡੀ, ਪੋਸਟ ਆਫਿਸ ਡਿਪਾਜ਼ਿਟ ਤੋਂ ਲੈ ਕੇ ਰਿਸਕੀ ਆਪਸ਼ ਜਿਹੇ ਮਿਊਚਲ ਫੰਡਾਂ ਦੇ ਐੱਸਡਬਲਯੂਪੀ ਜਿਹੀ ਹੋ ਸਕਦੀ ਹੈ। ਜੇਕਰ ਤੁਸੀਂ ਅਜਿਹੇ ਨਿਵੇਸ਼ ਵਿਕਲਪ ਦੀ ਭਾਲ 'ਚ ਹੋ ਤਾਂ ਇਨ੍ਹਾਂ ਤਰੀਕਿਆਂ 'ਤੇ ਗੌਰ ਕਰ ਸਕਦੇ ਹੋ।
ਪ੍ਰਧਾਨ ਮੰਤਰੀ ਵੈਅ ਵੰਦਨਾ ਯੋਜਨਾ- ਇਸ ਸਕੀਮ 'ਚ ਐਂਟਰੀ ਲਈ ਉਮਰ ਦੀ ਕੋਈ ਵੀ ਹੱਦ ਨਹੀਂ ਹੈ। ਇਸ ਸਕੀਮ 'ਚ 8 ਫੀਸਦੀ ਤੋਂ 8.50 ਫੀਸਦੀ ਵਿਆਜ ਦਰ 'ਤੇ ਗ੍ਰੋਥ ਮਿਲਦੀ ਹੈ। ਇਸ ਸਕੀਮ 'ਚ 1.5 ਲੱਖ ਰੁਪਏ ਤੋਂ ਲੈ ਕੇ 7.5 ਲੱਖ ਰੁਪਏ ਤਕ ਦਾ ਨਿਵੇਸ਼ ਕੀਤਾ ਜਾ ਸਕਦਾ ਹੈ।
ਪੋਸਟ ਆਫਿਸ ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ- ਇਸ ਸਕੀਮ 'ਚ 55 ਤੋਂ 60 ਸਾਲਾਂ ਦੇ ਵਿਅਕਤੀ ਨਿਵੇਸ਼ ਕਰ ਸਕਦੇ ਹਨ। ਮੌਜੂਦਾ ਸਮੇਂ 'ਚ ਇਸ ਸਕੀਮ 'ਤੇ 8.7 ਫੀਸਦੀ ਵਿਆਜ ਦਰ ਉਪਲਬਧ ਹੈ। ਇਸ ਸਕੀਮ 'ਤੇ ਵਿਆਜ ਤਿਮਾਹੀ ਆਧਾਰ 'ਤੇ ਮਿਲਦਾ ਹੈ। SCSS ਸਕੀਮ ਦੀ ਮੈਚਿਉਰਿਟੀ 5 ਸਾਲ ਹੈ ਪਰ ਇਸ ਨੂੰ 3 ਸਾਲ ਤਕ ਵਧਾਇਆ ਜਾ ਸਕਦਾ ਹੈ। ਇਸ ਸਕੀਮ 'ਚ ਘੱਟ ਤੋਂ ਘੱਟ 1,000 ਤੇ ਜ਼ਿਆਦਾ ਤੋਂ ਜ਼ਿਆਦਾ 15 ਲੱਖ ਰੁਪਏ ਜਮ੍ਹਾ ਕੀਤੇ ਜਾ ਸਕਦੇ ਹਨ।
ਮੰਥਲੀ ਇਨਕਮ ਫਿਕਸ ਡਿਪਾਜ਼ਿਟ ਸਕੀਮ : ਜੋ ਲੋਕ ਤੈਅ ਵਿਆਜ ਦਰ 'ਤੇ ਮਹੀਨੇ ਦੀ ਤਨਖਾਹ ਚਾਹੁੰਦੇ ਹਨ ਤਾਂ ਉਹ ਫਿਕਸ ਡਿਪਾਜ਼ਿਟ ਮੰਥਲੀ ਇਨਕਮ ਸਕੀਮ 'ਚ ਨਿਵੇਸ਼ ਕਰ ਸਕਦੇ ਹਨ। ਇਸ ਸਕੀਮ ਦੀ ਮਿਆਦ 10 ਸਾਲ ਤਕ ਹੋ ਸਕਦੀ ਹੈ। ਇਸ ਦੀਆਂ ਵਿਆਜ ਦਰਾਂ ਵੱਖ-ਵੱਖ ਬੈਂਕਾਂ ਅਨੁਸਾਰ ਵੱਖ-ਵੱਖ ਹੋ ਸਕਦੀਆਂ ਹਨ।
ਪੋਸਟ ਆਫਿਸ ਮੰਥਲੀ ਇਨਕਮ ਸਕੀਮ- ਪੋਸਟ ਆਫਿਸ ਦੀ ਇਹ ਸਕੀਮ ਨਿਵੇਸ਼ ਦਾ ਬਹੁਤ ਸੁਰੱਖਿਅਤ ਤਰੀਕਾ ਹੈ। ਇਸ ਸਕੀਮ 'ਚ ਘੱਟ ਤੋਂ ਘੱਟ 1,500 ਰੁਪਏ ਤੇ ਜ਼ਿਆਦਾ ਤੋਂ ਜ਼ਿਆਦਾ 4.5 ਲੱਖ ਰੁਪਏ ਜਮ੍ਹਾ ਕਰਵਾਏ ਜਾ ਸਕਦੇ ਹਨ, ਉਥੇ ਹੀ ਜਵਾਇੰਟ ਅਕਾਊਂਟ 'ਚ 9 ਲੱਖ ਰੁਪਏ ਤਕ ਦਾ ਨਿਵੇਸ਼ ਕੀਤਾ ਜਾ ਸਕਦਾ ਹੈ। ਮੌਜੂਦਾ ਸਮੇਂ 'ਚ ਸਕੀਮ 'ਤੇ 7.3 ਫੀਸਦੀ ਦੀ ਵਿਆਜ ਦਰ ਮਿਲ ਰਹੀ ਹੈ। ਇਸ ਸਕੀਮ 'ਚ ਮੈਚਿਉੁਰਿਟੀ 5 ਸਾਲ 'ਚ ਹੁੰਦੀ ਹੈ।
ਕਾਰ ਖਰੀਦਣੀ ਜਾਂ ਕਿਰਾਏ 'ਤੇ ਲੈਣੀ, ਜਾਣੋ ਕਿਹੜਾ ਹੈ ਮੁਨਾਫੇ ਦਾ ਸੌਦਾ
NEXT STORY