ਨਵੀਂ ਦਿੱਲੀ — ਮਿਊਚੁਅਲ ਫੰਡ 'ਚ ਨਿਵੇਸ਼ ਕਰਨ ਵਾਲੇ ਨਿਵੇਸ਼ਕ ਜਿਹੜੇ ਕਿ ਸਿਸਟੇਮੈਟਿਕ ਇਨਵੈਸਟਮੈਂਟ ਪਲਾਨ(SIP) ਦਾ ਇਸਤੇਮਾਲ ਕਰਦੇ ਹਨ, ਉਹ ਵੀ ਟੈਕਸ ਦੇ ਦਾਇਰੇ ਵਿਚ ਆਉਂਦੇ ਹਨ। ਆਮ ਬਜਟ 2018-19 'ਚ ਕੇਂਦਰ ਸਰਕਾਰ ਨੇ ਸਾਲ ਭਰ ਵਿਚ 1 ਲੱਖ ਤੋਂ ਜ਼ਿਆਦਾ ਦਾ ਨਿਵੇਸ਼ ਕਰਨ 'ਤੇ 10 ਫੀਸਦੀ ਦਾ ਲਾਂਗ ਟਰਮ ਕੈਪੀਟਲ ਗੇਨਸ ਟੈਕਸ ਲਗਾ ਦਿੱਤਾ ਹੈ। ਇਸ ਕਰਕੇ SIP 'ਚ ਨਿਵੇਸ਼ ਕਰਨ ਵਾਲੇ ਲੋਕਾਂ ਦੇ ਭਵਿੱਖ ਦੇ ਪਲਾਨ 'ਤੇ ਇਸ ਦਾ ਸਰ ਪੈ ਸਕਦਾ ਹੈ।
ਵਿੱਤੀ ਪਲਾਨਰਸ ਅਤੇ ਸਲਾਹਕਾਰ SIP 'ਚ ਨਿਵੇਸ਼ ਦੀ ਦਿੰਦੇ ਸਨ ਸਲਾਹ
ਬੀਤੇ ਕੁਝ ਸਾਲਾਂ ਵਿਚ ਸਾਰੇ ਵਿੱਤੀ ਪਲਾਨਰਸ ਅਤੇ ਵੈਲਥ ਮੈਨੇਜਰ ਨਿਵੇਸ਼ਕਾਂ ਨੂੰ ਲੰਬੇ ਸਮੇਂ ਦੇ ਨਿਵੇਸ਼ ਲਈ SIP 'ਚ ਨਿਵੇਸ਼ ਕਰਨ ਦੀ ਸਲਾਹ ਦਿੰਦੇ ਰਹੇ ਹਨ। ਅਜਿਹੇ ਸਾਰੇ ਨਿਵੇਸ਼ਕ ਜਿਹੜੇ ਕਿ ਰਿਟਾਇਰਮੈਂਟ, ਬੱਚਿਆਂ ਦੀ ਪੜਾਈ, ਸੈਰਸਪਾਟੇ ਲਈ ਫੰਡਿੰਗ, ਘਰ ਅਤੇ ਕਾਰ ਦੀ ਖਰੀਦ ਅਤੇ ਹੋਰ ਖਰਚਿਆਂ ਲਈ SIP 'ਚ ਨਿਵੇਸ਼ ਦਾ ਸਹਾਰਾ ਲੈਂਦੇ ਸਨ। ਹੁਣ ਤੱਕ ਉਹ ਨਿਵੇਸ਼ਕ ਇਨ੍ਹਾਂ ਟੀਚਿਆਂ ਨੂੰ ਬਿਨਾਂ ਕਿਸੇ ਟੈਕਸ ਦੇ ਹਾਸਲ ਕਰ ਲੈਂਦੇ ਸਨ। ਪਰ ਇਸ ਵਿੱਤੀ ਸਾਲ ਤੋਂ ਇਸ ਤਰ੍ਹਾਂ ਨਹੀਂ ਹੋ ਸਕੇਗਾ। ਮੌਜੂਦਾ ਸਥਿਤੀ ਵਿਚ ਨਿਵੇਸ਼ਕ ਜਦੋਂ ਆਪਣੀ ਜ਼ਰੂਰਤ ਲਈ SIP ਵੇਚਣਗੇ ਤਾਂ ਉਨ੍ਹਾਂ ਨੂੰ ਆਪਣੀ ਉਮੀਦ ਤੋਂ ਘੱਟ ਰਾਸ਼ੀ ਮਿਲੇਗੀ।
ਉਦਾਹਰਣ ਦੇ ਤੌਰ 'ਤੇ ਇਕ ਨਿਵੇਸ਼ਕ 10,000 ਰੁਪਏ ਪ੍ਰਤੀ ਮਹੀਨਾ 5 ਸਾਲ ਤੱਕ SIP 'ਚ ਨਿਵੇਸ਼ ਕਰਦਾ ਹੈ ਤਾਂ ਜੋ ਕਿ ਉਹ ਕਾਰ ਖਰੀਦ ਸਕੇ ਜਾਂ ਫਿਰ ਕਿਸੇ ਹੋਰ ਕੰਮ ਲਈ ਨਿਵੇਸ਼ ਕਰਦਾ ਹੈ ਤਾਂ ਉਸਨੂੰ 12,500 ਰੁਪਏ ਤੱਕ ਦਾ ਟੈਕਸ ਦੇਣਾ ਪਵੇਗਾ। ਹਾਲਾਂਕਿ ਸਾਲਾਨਾ ਇਕ ਲੱਖ ਰੁਪਏ ਤੋਂ ਘੱਟ ਦੇ ਨਿਵੇਸ਼ 'ਤੇ ਤੁਸੀਂ ਟੈਕਸ ਤੋਂ ਬਚ ਸਕਦੇ ਹੋ।
ਤੁਸੀਂ 'ਸ਼ੇਲ' ਕੰਪਨੀ ਵਿਚ ਫਸ ਜਾਓ ਤਾਂ ਕੀ ਕਰੋਗੇ?
NEXT STORY