ਨਵੀਂ ਦਿੱਲੀ — ਮਾਰਕਿਟ ਰੈਗੂਲੇਟਰੀ ਸੇਬੀ ਨੇ ਅਚਾਨਕ 331 ਦੇ ਕਰੀਬ ਸ਼ੱਕੀ 'ਸ਼ੇਲ' ਕੰਪਨੀਆਂ ਦੇ ਸ਼ੇਅਰਾਂ ਦੀ ਟ੍ਰੇਡਿੰਗ ਰੋਕ ਦਿੱਤੀ ਹੈ। ਇਸ ਸੂਚੀ ਵਿਚ ਐੱਸ.ਕਿਊ.ਐੱਸ. ਬੀ.ਐੱਫ.ਐੱਸ.ਆਈ. ਵਰਗੀਆਂ ਮਲਟੀਨੈਸ਼ਨਲ ਕੰਪਨੀਆਂ ਅਤੇ ਜੇ.ਕੇ. ਇਨਫਰਾ ਅਤੇ ਪਿਨਕਾਨ ਵਰਗੀਆਂ ਮਸ਼ਹੂਰ ਕੰਪਨੀਆਂ ਦੇ ਹੋਣ ਕਾਰਨ ਨਿਵੇਸ਼ਕ ਹੈਰਾਨ ਹਨ। ਸੇਬੀ ਨੇ ਇਸ ਮਾਮਲੇ 'ਚ ਆਪਣਾ ਕੰਮ ਕਰ ਦਿੱਤਾ ਹੈ। ਹੁਣ ਨਿਵੇਸ਼ਕਾਂ 'ਤੇ ਹੈ ਕਿ ਉਹ ਸਮਾਰਟ ਨੈੱਸ ਦਿਖਾਉਣ ਅਤੇ ਵਿਵਹਾਰਕ ਰੁੱਖ ਅਪਨਾਉਣ।
ਅੰਨ੍ਹੇਵਾਹ ਨਾ ਵੇਚੋ
ਇਨ੍ਹਾਂ 331 ਕੰਪਨੀਆਂ ਦੇ ਸ਼ੇਅਰਾਂ ਦੇ ਨਿਵੇਸ਼ਕਾਂ ਸਾਹਮਣੇ ਫਿਲਹਾਲ ਬਹੁਤ ਘੱਟ ਵਿਕਲਪ ਬਚੇ ਹਨ। ਇਸ ਪੂਰੇ ਮਾਮਲੇ ਨੇ ਜਿਸ ਤਰ੍ਹਾਂ ਅਚਾਨਕ ਆਪਣਾ ਰੁਖ ਬਦਲਿਆ ਹੈ , ਉਸ ਨਾਲ ਇਨ੍ਹਾਂ ਕੰਪਨੀਆਂ 'ਚ ਨਿਵੇਸ਼ ਕਰਨ ਵਾਲੇ ਹਜ਼ਾਰਾਂ ਨਿਵੇਸ਼ਕਾਂ ਦਾ ਪੈਸਾ ਫੱਸ ਗਿਆ ਹੈ।
ਦੂਜੇ ਪਾਸੇ ਸੇਬੀ ਨੇ ਇਨ੍ਹਾਂ ਸ਼ੇਅਰਾਂ ਦੇ ਮਾਮਲੇ 'ਚ ਇਨ੍ਹਾਂ ਦੇ ਪਿਛਲੇ ਟ੍ਰੇਡਿੰਗ ਮੁੱਲ ਦੇ ਪੱਧਰ ਨੂੰ ਹੀ ਪ੍ਰਾਈਸ ਮੂਵਮੈਂਟ ਲਈ ਅੱਪਰ ਲਿਮਟ ਬਣਾ ਦਿੱਤਾ ਹੈ। ਇਸ ਲਈ ਕਿਸੇ ਵੀ ਨਿਵੇਸ਼ਕ ਨੂੰ ਕਿਸੇ ਵੀ ਟ੍ਰੇਡ ਦੀ ਵੈਲਿਊ ਦਾ ਦੁੱਗਣਾ ਡਿਪਾਜ਼ਿਟ ਕਰਨ ਲਈ ਮਜ਼ਬੂਰ ਹੋਣਾ ਪਵੇਗਾ। ਇਸ ਦਾ ਅਰਥ ਹੈ ਕਿ ਇਨ੍ਹਾਂ ਸ਼ੇਅਰਾਂ ਲਈ ਬਹੁਤ ਘੱਟ ਬਾਇਰ ਹੋਣਗੇ। ਇਸ ਲਈ ਨਿਵੇਸ਼ਕਾਂ ਨੂੰ ਇਹ ਪੱਕਾ ਕਰ ਲੈਣਾ ਚਾਹੀਦਾ ਹੈ ਕਿ ਉਹ ਇਨ੍ਹਾਂ ਸ਼ੇਅਰਾਂ ਦੀ ਵਿਕਰੀ ਲਈ ਜਲਦਬਾਜ਼ੀ ਨਹੀਂ ਕਰਨਗੇ।
ਗ੍ਰੇ ਮਾਰਕਿਟ ਤੋਂ ਪਰਹੇਜ਼ ਕਰੋ
ਹੋ ਸਕਦਾ ਹੈ ਕਿ 'ਸ਼ੇਲ' ਸਟਾਕਸ ਵਿਚ ਆਪਣੀ ਹੋਲਡਿੰਗ ਬਾਰੇ 'ਚ ਕੁਝ ਸ਼ੱਕੀ ਲੋਕ ਤੁਹਾਡੇ ਨਾਲ ਸੰਪਰਕ ਕਰਨ। ਸੇਬੀ ਦੇ ਆਦੇਸ਼ ਕਾਰਨ ਲੀਗਲ ਟ੍ਰੇਡਿੰਗ ਪਲੇਟਫਾਰਮ ਇਨ੍ਹਾਂ ਸ਼ੇਅਰਾਂ ਲਈ ਰੋਜ਼ ਉਪਲੱਬਧ ਨਹੀਂ ਹੈ। ਇਸ ਲਈ ਇਨ੍ਹਾਂ ਸ਼ੇਅਰਾਂ ਵਿਚ ਟ੍ਰੇਡਿੰਗ ਮਹੀਨੇ ਵਿਚ ਇਕ ਵਾਰ ਹੋਵੇਗੀ। ਇਨ੍ਹਾਂ ਸ਼ੇਅਰਾਂ ਲਈ ਕਿਸੇ ਵੀ ਗ੍ਰੇ ਮਾਰਕਿਟ ਟਰਾਂਜੈਕਸ਼ਨ ਦਾ ਸਹਾਰਾ ਨਾ ਲਵੋ।
ਵੈਲਿਊ ਇਨਵੈਸਟਮੈਂਟ ਦਾ ਮੌਕਾ
ਹੋ ਸਕਦਾ ਹੈ ਕਿ ਟ੍ਰੇਡਿੰਗ ਸ਼ੁਰੂ ਹੋਣ 'ਤੇ 'ਸ਼ੇਲ' ਦੇ ਟੈਗ ਕਾਰਨ ਹਿੱਲ ਚੁੱਕੇ ਇਨ੍ਹਾਂ ਸ਼ੇਅਰਾਂ ਵਿਚੋਂ ਕੁਝ ਆਪਣੀ ਇੰਟ੍ਰਿਜਿਕ ਵੈਲਿਊ(ਅਸਲ ਮੁੱਲ) ਤੋਂ ਵੀ ਹੇਠਾਂ ਚਲੇ ਜਾਣ। ਆਮ ਤੌਰ 'ਤੇ ਦੇਖਿਆ ਗਿਆ ਹੈ ਕਿ ਜਦੋਂ ਨਿਵੇਸ਼ਕ ਡਰਦੇ ਹਨ ਤਾਂ ਬਹੁਤ ਜ਼ਿਆਦਾ ਆਫਲੋਡਿੰਗ ਹੁੰਦੀ ਹੈ। ਇਨ੍ਹਾਂ ਸ਼ੇਅਰਾਂ ਵਿਚੋਂ ਕੁਝ ਨੂੰ ਜਦੋਂ ਇਸ ਸੂਚੀ ਵਿਚੋਂ ਹਟਾਇਆ ਜਾਵੇਗਾ ਤਾਂ ਹੋ ਸਕਦਾ ਹੈ ਕਿ ਨਿਵੇਸ਼ਕਾਂ ਉਨ੍ਹਾਂ ਨੂੰ ਦੁਬਾਰਾ ਰੋਕ ਲੈਣ। ਅਜਿਹਾ ਉਸ ਸਮੇਂ ਹੋਵੇਗਾ ਜਦੋਂ ਇਸ ਤਰ੍ਹਾਂ ਦੇ ਕੁਝ ਸ਼ੇਅਰਾਂ ਵਿਚ ਰੈਲੀ ਦਿਖੇ। ਹਾਲਾਂਕਿ ਅੱਜ ਇਸ ਤਰ੍ਹਾਂ ਦਾ ਕੋਈ ਤਰੀਕਾ ਨਹੀਂ ਹੈ, ਜਿਸ ਤੋਂ ਤੁਸੀਂ ਇਹ ਸਮਝ ਸਕੋ ਕਿ ਕਿੰਨਾ ਕੰਪਨੀਆਂ ਨੂੰ ਇਸ ਸੂਚੀ ਵਿਚੋਂ ਹਟਾਇਆ ਜਾਵੇਗਾ। ਅਜੇ ਤਾਂ ਸਿਰਫ ਇੰਨਾ ਪਤਾ ਹੈ ਕਿ ਰੈਗੂਲੇਟਰ ਨੇ ਇਹ ਨਿਰਣਾ ਕਾਰਪੋਰੇਟ ਮਾਮਲਿਆਂ ਦੇ ਮੰਤਰਾਲੇ ਦੇ ਇਕ ਲੈਟਰ ਦੇ ਅਧਾਰ 'ਤੇ ਕੀਤਾ, ਜਿੰਨਾ ਵਿਚ ਇਨ੍ਹਾਂ 331 ਸ਼ੇਅਰਾਂ ਨੂੰ ਨਿਸ਼ਾਨਬੱਧ ਕੀਤਾ ਗਿਆ ਹੈ।
ਸਬਕ
ਮਾਰਕਿਟ ਰੈਗੂਲੇਟਰ ਨੇ ਜਿਹੜੀ ਕਾਰਵਾਈ ਕੀਤੀ ਹੈ ਜ਼ਾਹਰ ਹੈ ਕਿ ਇਸ ਦੇ ਨਤੀਜੇ ਵਜੋਂ ਨਿਵੇਸ਼ਕਾਂ ਕੋਲ ਬਹੁਤ ਹੀ ਘੱਟ ਵਿਕਲਪ ਬਚੇ ਹਨ। ਇਸ ਮਾਮਲੇ ਨੇ ਇਹ ਗੱਲ ਸਾਫ ਕਰ ਦਿੱਤੀ ਹੈ ਕਿ ਨਿਵੇਸ਼ਕਾਂ ਦੇ ਕਿਸੇ ਵੀ ਸ਼ੇਅਰ ਵਿਚ ਨਿਵੇਸ਼ ਕਰਨ ਤੋਂ ਪਹਿਲਾਂ ਕਾਰਪੋਰੇਟ ਗਵਰਨੈਂਸ ਦੇ ਮਾਪਦੰਡ 'ਤੇ ਉਸ ਕੰਪਨੀ ਨੂੰ ਤੋਲ ਲੈਣਾ ਚਾਹੀਦਾ ਹੈ। ਨਿਵੇਸ਼ਕਾਂ ਨੂੰ ਭਵਿੱਖ ਲਈ ਇਹ ਸਬਕ ਸਿੱਖ ਲੈਣਾ ਚਾਹੀਦਾ ਹੈ।
ਜਾਣੋ, ਪੈਨ ਕਾਰਡ ਬਾਰੇ ਖਾਸ ਗੱਲਾਂ, ਘਰ ਬੈਠੇ ਵੀ ਬਣਾ ਸਕਦੇ ਹੋ ਨਵਾਂ QR ਕਾਰਡ
NEXT STORY