ਨਵੀਂ ਦਿੱਲੀ — ਆਪਣੇ ATM ਕਾਰਡ ਦੇ ਪਿਨ ਨੰਬਰ ਨੂੰ ਸੰਭਾਲ ਤੇ ਰੱਖਣਾ ਅਤੇ ਗੁਪਤ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ। ਇਸ ਦੀ ਗੁਪਤਤਾ ਕਾਇਮ ਰੱਖਣ ਲਈ ਇਸ ਨੂੰ ਸਮੇਂ-ਸਮੇਂ 'ਤੇ ਬਦਲਦੇ ਰਹਿਣਾ ਬਹੁਤ ਜ਼ਰੂਰੀ ਹੁੰਦਾ ਹੈ ਤਾਂ ਜੋ ਕੋਈ ਵੀ ਇਸ ਨੂੰ ਹੈਕ ਨਾ ਕਰ ਸਕੇ। ਕੁਝ ਸਮਾਂ ਪਹਿਲਾਂ ATM ਦੇ ਪਿਨ ਡਾਕੀਏ ਜ਼ਰੀਏ ਆਉਂਦੇ ਸਨ। ਬਦਲਣ ਲਈ ਤੁਹਾਨੂੰ ਇਨ੍ਹਾਂ ਨੂੰ ਬੈਂਕ ਤੋਂ ਲੈਣਾ ਪੈਂਦਾ ਸੀ ਪਰ ਹੁਣ ਇਹ ਪ੍ਰਕਿਰਿਆ ਬਹੁਤ ਅਸਾਨ ਹੋ ਗਈ ਹੈ। ਆਓ ਜਾਣਦੇ ਹਾਂ ਕਿ ਕਿਸ ਤਰ੍ਹਾਂ ਨਾਲ ਤੁਸੀਂ ਆਪਣੇ PNB ATM ਦਾ ਪਿਨ ਨੰਬਰ ਬਦਲ ਸਕਦੇ ਹੋ। ਇਸ ਦੇ ਦੋ ਪੜਾਅ ਹਨ।
ਪਹਿਲਾਂ ਆਪਣੇ ਫੋਨ 'ਤੇ ਓ.ਟੀ.ਪੀ. ਮੰਗਵਾਣਾ :
- ਇਸ ਲਈ ਤੁਹਾਨੂੰ ਆਪਣੇ ਰਜਿਸਟਰਡ ਮੋਬਾਇਲ ਨੰਬਰ ਤੋਂ 5607040 'ਤੇ SMS ਕਰਨਾ ਹੋਵੇਗਾ : DCPIN space CARDNUMBER
ਇਸ ਦੇ ਤੁਰੰਤ ਬਾਅਦ ਤੁਹਾਡੇ ਫੋਨ ਨੰਬਰ 'ਤੇ 6 ਅੰਕਾਂ ਦਾ OTP ਆ ਜਾਵੇਗਾ। ਇਸ ਦੀ ਪ੍ਰਮਾਣਕਤਾ 72 ਘੰਟੇ ਤੱਕ ਹੈ।
ਦੂਜਾ ਪੜਾਅ ਹੈ OTP ਤੋਂ ATM ਦੀ ਸਹਾਇਤਾ ਨਾਲ ਨਵਾਂ ਪਿਨ ਜੇਨਰੇਟ ਕਰਨਾ
ਕਿਸੇ PNB ATM 'ਚ ਆਪਣਾ ਕਾਰਡ ਪਾਓ। ਬੈਂਕਿੰਗ ਵਿਕਲਪ ਵਿਚ ਗ੍ਰੀਨ ਪਿਨ ਦਾ ਆਪਸ਼ਨ ਆਵੇਗਾ। ਇਸ ਨੂੰ ਚੁਣਨ ਤੋਂ ਬਾਅਦ ATM ਦੇ ਸਕ੍ਰੀਨ 'ਤੇ 6 ਅੰਕਾਂ ਦਾ OTP ਭਰਨ ਲਈ ਕਿਹਾ ਜਾਵੇਗਾ। OK ਕਰਨ ਤੋਂ ਬਾਅਦ ATM ਦੇ ਸਕ੍ਰੀਨ 'ਤੇ ਤੁਹਾਨੂੰ ਚਾਰ ਅੰਕਾਂ ਦਾ ਨਵਾਂ ਪਿਨ ਦਰਜ ਕਰਨ ਲਈ ਕਿਹਾ ਜਾਵੇਗਾ। ਇਕ ਵਾਰ ਪਿਨ ਲਿਖਣ ਤੋਂ ਬਾਅਦ ਇਸ ਦੀ ਪੁਸ਼ਟੀ ਲਈ ਦੁਬਾਰਾ ਪਿਨ ਲਿਖਣ ਲਈ ਕਿਹਾ ਜਾਵੇਗਾ। ਸਫਲ ਹੋਣ 'ਤੇ ATM ਦੇ ਸਕ੍ਰੀਨ 'ਤੇ ਮੈਸੇਜ ਆਵੇਗਾ ਕਿ ਤੁਹਾਡਾ ਪਿਨ ਸਫਲਤਾਪੂਰਵਕ ਬਦਲ ਗਿਆ ਹੈ।
ਆਨਲਾਈਨ ਇੰਝ ਚੈੱਕ ਕਰ ਸਕਦੇ ਹੋ 'ਕ੍ਰੈਡਿਟ ਕਾਰਡ ਐਪਲੀਕੇਸ਼ਨ ਸਟੇਟਸ'
NEXT STORY