ਨਵੀਂ ਦਿੱਲੀ — ਆਈਆਰਸੀਟੀਸੀ ਆਪਣੇ ਰੇਲ ਯਾਤਰੀਆਂ ਨੂੰ ਇਕ ਹੋਰ ਸਹੂਲਤ ਦੇਣ ਜਾ ਰਹੀ ਹੈ। ਹੁਣ ਅਧਿਕਾਰਤ ਟਿਕਟ ਬੁਕਿੰਗ ਏਜੰਟ ਦੁਆਰਾ ਬੁੱਕ ਕੀਤੀ ਗਈ ਰੇਲ ਟਿਕਟਾਂ ਨੂੰ OTP ਅਧਾਰਤ ਪ੍ਰਣਾਲੀ ਦੇ ਤਹਿਤ ਰੱਦ ਕੀਤਾ ਜਾ ਸਕਦਾ ਹੈ। ਯਾਤਰੀ ਹੁਣ ਏਜੰਟਾਂ ਦੁਆਰਾ ਬੁੱਕ ਕੀਤੀਆਂ ਰੇਲ ਟਿਕਟਾਂ ਨੂੰ OTP ਜ਼ਰੀਏ ਰੱਦ ਕਰਵਾ ਸਕਦੇ ਹਨ ਅਤੇ ਰਿਫੰਡ ਪ੍ਰਾਪਤ ਕਰ ਸਕਦੇ ਹਨ। ਆਈਆਰਸੀਟੀਸੀ ਵੱਲੋਂ ਜਾਰੀ ਇਕ ਬਿਆਨ 'ਚ ਕਿਹਾ ਗਿਆ ਹੈ ਕਿ ਟਿਕਟ ਰੱਦ ਕਰਨ ਦਾ ਇਹ ਸਿਸਟਮ ਅਧਿਕਾਰਤ ਏਜੰਟਾਂ ਦੁਆਰਾ ਬੁੱਕ ਕੀਤੀਆਂ ਗਈਆਂ ਈ-ਟਿਕਟਾਂ 'ਤੇ ਹੀ ਲਾਗੂ ਹੋਵੇਗਾ।
ਬਿਆਨ 'ਚ ਕਿਹਾ ਗਿਆ ਹੈ ਕਿ OTP ਅਧਾਰਤ ਰਿਫੰਡ ਪ੍ਰਕਿਰਿਆ ਗਾਹਕਾਂ ਦੇ ਹਿੱਤ 'ਚ ਸਿਸਟਮ ਵਿਚ ਵਧੇਰੇ ਪਾਰਦਰਸ਼ਤਾ ਨੂੰ ਯਕੀਨੀ ਬਣਾਏਗੀ। ਇਹ ਵਿਸ਼ੇਸ਼ਤਾ ਬਹੁਤ ਅਸਾਨ ਹੈ। ਇਸਦੇ ਤਹਿਤ ਯਾਤਰੀ ਜਾਣ ਸਕਣਗੇ ਕਿ ਏਜੰਟ ਜਿਸ ਟਿਕਟ ਨੂੰ ਰੱਦ ਕਰਵਾ ਰਿਹਾ ਹੈ ਉਸ ਦੇ ਬਦਲੇ ਉਸਨੂੰ ਅਸਲ 'ਚ ਕਿੰਨੇ ਪੈਸੇ ਰਿਫੰਡ ਦੇ ਤੌਰ 'ਤੇ ਮਿਲ ਰਹੇ ਹਨ।
ਇਸ ਤਰ੍ਹਾਂ ਕੰਮ ਕਰੇਗਾ ਇਹ ਸਿਸਟਮ
ਇਸ ਨਵੇਂ ਸਿਸਟਮ ਦੇ ਤਹਿਤ ਜਦੋਂ ਕਦੇ ਗਾਹਕ ਅਧਿਕਾਰਤ ਏਜੰਟ ਦੇ ਜ਼ਰੀਏ ਆਪਣਾ ਟਿਕਟ ਕੈਂਸਲ ਕਰਵਾਉਂਦਾ ਹੈ ਤਾਂ ਇਹ ਪੂਰੀ ਤਰ੍ਹਾਂ ਵੇਟਲਿਸਟਿਡ ਟਿਕਟ ਬੁੱਕ ਕਰਵਾਉਂਦਾ ਹੈ ਤਾਂ ਉਨ੍ਹਾਂ ਦੇ ਮੋਬਾਇਲ 'ਤੇ ਇਕ ਵਨ ਟਾਈਮ ਪਾਸਵਰਡ (OTP) ਅਤੇ ਰਿਫੰਡ ਦੀ ਰਕਮ ਦੀ ਜਾਣਕਾਰੀ ਮਿਲੇਗੀ। ਗਾਹਕ ਨੂੰ ਇਹ ਓਟੀਪੀ ਏਜੰਟ ਨੂੰ ਦੱਸਣਾ ਹੋਵੇਗਾ ਜਿਸਨੇ ਰਿਫੰਡ ਪ੍ਰਾਪਤ ਕਰਨ ਲਈ ਟਿਕਟ ਬੁੱਕ ਕੀਤੀ ਸੀ।
IRCTC ਦੇ ਇਕ ਅਧਿਕਾਰੀ ਨੇ ਦੱਸਿਆ ਕਿ ਆਮ ਤੌਰ 'ਤੇ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਕਿ ਏਜੰਟ ਆਪਣੇ ਮੋਬਾਇਲ ਨੰਬਰ ਦੇ ਜ਼ਰੀਏ ਟਿਕਟ ਬੁੱਕ ਕਰਦੇ ਹਨ ਅਤੇ ਕੈਂਸਿਲੇਸ਼ਨ ਦੀ ਸਾਰੀ ਜਾਣਕਾਰੀ ਉਨ੍ਹਾਂ ਕੋਲ ਆਉਂਦੀ ਹੈ। ਏਜੰਟ ਪੈਸੇ ਦੀ ਰਿਫੰਡ ਦੀ ਜਾਣਕਾਰੀ ਗਾਹਕਾਂ ਕੋਲੋਂ ਛੁਪਾ ਕੇ ਉਨ੍ਹਾਂ ਦਾ ਨੁਕਸਾਨ ਕਰਦੇ ਹਨ। ਹੁਣ ਕਿਉਂਕਿ ਰਿਫੰਡ ਦੀ ਪ੍ਰਕਿਰਿਆ OTP ਅਧਾਰਤ ਹੋਵੇਗੀ ਤਾਂ ਗਾਹਕਾਂ ਨੂੰ ਟਿਕਟ ਬੁੱਕ ਕਰਵਾਉਂਦੇ ਸਮੇਂ ਇਹ ਯਕੀਨੀ ਬਣਾਉਣ ਦੀ ਜ਼ਰੂਰਤ ਹੈ ਕਿ ਉਹ ਆਪਣਾ ਮੋਬਾਇਲ ਨੰਬਰ ਦੇ ਰਹੇ ਹਨ।
ਅਧਿਕਾਰੀਆਂ ਅਨੁਸਾਰ ਰੇਲਵੇ ਵਿਭਾਗ ਦੀ ਕੁੱਲ ਰੇਲ ਟਿਕਟ ਦੀ ਬੁਕਿੰਗ 'ਚੋਂ ਲਗਭਗ 27 ਫੀਸਦੀ ਰੇਲ ਟਿਕਟ ਪ੍ਰਤੀਦਿਨ ਏਜੰਟਾਂ ਦੁਆਰਾ ਬੁੱਕ ਕੀਤੇ ਜਾਂਦੇ ਹਨ। ਇਨ੍ਹਾਂ ਵਿਚੋਂ 20 ਫੀਸਦੀ ਟਿਕਟਾਂ ਨੂੰ ਪ੍ਰਤੀਦਿਨ ਕੈਂਸਲ ਕਰਵਾ ਦਿੱਤਾ ਜਾਂਦਾ ਹੈ। ਨਵੀਂ ਵਿਵਸਥਾ ਦਾ ਟੀਚਾ ਏਜੰਟਾਂ ਦੁਆਰਾ ਬੁੱਕ ਕਰਵਾਏ ਗਏ ਟਿਕਟ ਕੈਂਸਲ ਕਰਵਾਉਣ 'ਤੇ ਰਿਫੰਡ ਦੀ ਪ੍ਰਕਿਰਿਆ ਨੂੰ ਅਸਾਨ ਬਣਾਉਣਾ ਹੈ। ਇਸ ਦੇ ਨਾਲ ਹੀ ਗਾਹਕਾਂ ਨੂੰ ਉਨ੍ਹਾਂ ਦੀ ਰਕਮ ਸਮੇਂ 'ਤੇ ਵਾਪਸ ਮਿਲੇ ਇਹ ਵੀ ਯਕੀਨੀ ਬਣਾਉਣਾ ਹੈ।
ਜਾਣੋ ਕੀ ਹੁੰਦੀ ਹੈ ਵੈਡਿੰਗ ਇੰਸ਼ੋਰੈੱਸ ਤੇ ਇਹ ਕਿਸ ਤਰ੍ਹਾਂ ਹੋ ਸਕਦੀ ਹੈ ਤੁਹਾਡੇ ਲਈ ਫਾਇਦੇਮੰਦ
NEXT STORY