ਨਵੀਂ ਦਿੱਲੀ — ਹੁਣ ਤੱਕ ਤੁਸੀਂ ਕਾਰ ਬੀਮਾ, ਸਿਹਤ ਬੀਮਾ ਅਤੇ ਕਾਰਪੋਰੇਟ ਬੀਮੇ ਬਾਰੇ ਹੀ ਸੁਣਿਆ ਹੋਵੇਗਾ। ਅੱਜ ਅਸੀਂ ਤੁਹਾਨੂੰ ਵਿਆਹ ਬੀਮਾ ਦੂਜੇ ਸ਼ਬਦਾਂ 'ਚ ਕਿਹਾ ਜਾਵੇ ਤਾਂ ਵੈਡਿੰਗ ਇੰਸ਼ੋਰੈੱਸ ਬਾਰੇ ਦੱਸਣ ਜਾ ਰਹੇ ਹਾਂ।
ਆਮਤੌਰ 'ਤੇ ਭਾਰਤੀ ਲੋਕ ਵਿਆਹ 'ਚ ਬਹੁਤ ਸਾਰਾ ਪੈਸਾ ਖਰਚ ਕਰ ਦਿੰਦੇ ਹਨ। ਆਪਣੇ ਹਰ ਫੰਕਸ਼ਨ ਨੂੰ ਯਾਦਗਾਰੀ ਬਣਾਉਣ ਲਈ ਮਹਿੰਗੇ ਤੋਂ ਮਹਿੰਗੇ ਸਥਾਨ ਅਤੇ ਪਕਵਾਨਾਂ ਦੀ ਚੋਣ ਕਰਦੇ ਹਨ। ਦੇਸ਼-ਵਿਦੇਸ਼ ਤੋਂ ਕੈਟਰਿੰਗ ਅਤੇ ਹੋਰ ਸਜਾਵਟ ਦਾ ਸਮਾਨ ਤੱਕ ਮੰਗਵਾਉਂਦੇ ਹਨ। ਪਰ ਤੁਸੀਂ ਵਿਆਹ ਸਮਾਰੋਹ ਦੌਰਾਨ ਕਈ ਵਾਰ ਸੁਣਿਆ ਹੋਵੇਗਾ ਕਿ ਵਿਆਹ 'ਚ ਲੜਕੇ ਵਾਲਿਆਂ ਦੇ ਜਾਂ ਲੜਕੀ ਵਾਲਿਆਂ ਦੇ ਗਹਿਣੇ ਚੋਰੀ ਹੋ ਗਏ ਜਾਂ ਫਿਰ ਵਿਆਹ ਦੇ ਸਮੇਂ ਕੋਈ ਹੋਰ ਨੁਕਸਾਨ ਹੋ ਗਿਆ। ਅਜਿਹੀ ਸਥਿਤੀ 'ਚ ਕਈ ਵਾਰ ਮੁਸ਼ਕਲਾਂ ਨਾ ਚਾਹੁੰਦੇ ਹੋਏ ਵੀ ਆ ਜਾਂਦੀਆਂ ਹਨ। ਇਨ੍ਹਾਂ ਸਾਰੀਆਂ ਸਮੱਸਿਆਵਾਂ ਤੋਂ ਬਚਣ ਲਈ ਲੋਕ ਅੱਜਕੱਲ ਵਿਆਹ ਦਾ ਬੀਮਾ ਕਰਵਾ ਰਹੇ ਹਨ। ਇਹ ਇਕ ਨਵਾਂ ਰੁਝਾਨ ਹੈ, ਇਸ ਲਈ ਬਹੁਤ ਸਾਰੀਆਂ ਕੰਪਨੀਆਂ ਹੁਣ ਵਿਆਹ ਦਾ ਬੀਮਾ ਪੇਸ਼ ਕਰ ਰਹੀਆਂ ਹਨ।
ਜਾਣੋ ਵਿਆਹ ਦੀ ਬੀਮਾ ਪਾਲਿਸੀ ਬਾਰੇ
ਅੱਜਕੱਲ੍ਹ ਬੀਮਾ ਕੰਪਨੀਆਂ ਕਈ ਕਿਸਮਾਂ ਦੀਆਂ ਪਾਲਸੀਆਂ ਪੇਸ਼ ਕਰਦੀਆਂ ਹਨ। ਪੈਕੇਜ ਤੁਹਾਡੀਆਂ ਜ਼ਰੂਰਤਾਂ ਅਨੁਸਾਰ ਤਿਆਰ ਕੀਤਾ ਜਾਂਦਾ ਹੈ। ਤੁਸੀਂ ਆਪਣੀ ਸਹੂਲਤ ਅਨੁਸਾਰ ਪੈਕੇਜ ਦੀ ਚੋਣ ਕਰ ਸਕਦੇ ਹੋ।
ਕਿਉਂ ਜ਼ਰੂਰੀ ਹੁੰਦਾ ਹੈ ਵਿਆਹ ਦਾ ਬੀਮਾ
ਵਿਆਹ ਰੱਦ ਹੋ ਜਾਣ ਦੀ ਸਥਿਤੀ 'ਚ, ਗਹਿਣੇ ਚੋਰੀ ਹੋ ਜਾਣ ਦੀ ਸਥਿਤੀ 'ਚ, ਵਿਆਹ ਦੇ ਅਚਾਨਕ ਬਾਅਦ ਹਾਦਸਾ ਹੋਣ ਦੀ ਸਥਿਤੀ 'ਚ ਜਾਂ ਕਿਸੇ ਕਾਰਨ ਵਿਆਹ ਰੁਕ ਜਾਣ ਦੇ ਬਾਅਦ। ਅਜਿਹੀਆਂ ਬਹੁਤ ਸਾਰੀਆਂ ਮੁਸ਼ਕਲਾਂ ਲਈ ਵੈਡਿੰਗ ਇੰਸ਼ੋਰੈੱਸ ਤੁਹਾਡੀ ਸਹਾਇਤਾ ਅਤੇ ਰੱਖਿਆ ਕਰੇਗਾ। ਇਕ ਚੰਗੀ ਬੀਮਾ ਪਾਲਿਸੀ ਦੀ ਚੋਣ ਕਰਕੇ ਤੁਸੀਂ ਆਪਣੇ ਨੁਕਸਾਨ ਦੀ ਭਰਪਾਈ ਕਰ ਸਕਦੇ ਹੋ।
ਕਿੰਨਾ ਚੀਜ਼ਾ ਦਾ ਹੋ ਸਕਦਾ ਹੈ ਬੀਮਾ
ਵਿਆਹ ਲਈ ਬੁੱਕ ਕੀਤੇ ਗਏ ਕਿਸੇ ਹਾਲ ਜਾਂ ਰਿਜ਼ਾਰਟ ਦੀ ਐਡਵਾਂਸ ਪੇਮੈਂਟ ਦਾ ਬੀਮਾ ਕੀਤਾ ਜਾ ਸਕਦਾ ਹੈ। ਟਰੈਵਲ ਏਜੰਸੀ ਨੂੰ ਕੀਤੀ ਅਗਾਊਂ(ਐਡਵਾਂਸ) ਅਦਾਇਗੀ, ਕਿਸੇ ਹੋਟਲ ਦੀ ਅਗਾਊਂ ਬੁਕਿੰਗ, ਵਿਆਹ ਦੇ ਕਾਰਡ ਲਈ ਕੀਤਾ ਗਿਆ ਭੁਗਤਾਨ, ਵਿਆਹ ਵਾਲੀ ਥਾਂ ਦਾ ਸੈੱਟ ਤੋਂ ਲੈ ਕੇ ਹੋਰ ਸਜਾਵਟ ਅਤੇ ਸੰਗੀਤ ਲਈ ਬੀਮਾ ਕਰਵਾਇਆ ਜਾ ਸਕਦਾ ਹੈ।
ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
ਬੀਮਾ ਲੈਂਦੇ ਸਮੇਂ ਪਾਲਿਸੀ ਵਿਚ ਕੀ-ਕੀ ਸ਼ਾਮਲ/ਕਵਰ ਕੀਤਾ ਜਾਵੇਗਾ। ਇਸ ਬਾਰੇ ਪੂਰੀ ਜਾਣਕਾਰੀ ਹਾਸਲ ਕਰ ਲਓ। ਜੇਕਰ ਕਿਸੇ ਕੋਲ ਪਹਿਲਾਂ ਹੀ ਬੀਮਾ ਕਵਰ ਹੈ, ਤਾਂ ਪਤਾ ਕਰੋ ਕਿ ਇਸ ਦਾ ਕਵਰ ਕਿਵੇਂ ਉਪਲੱਬਧ ਹੋਵੇਗਾ। ਸਾਰੀ ਲੋਕੇਸ਼ਨ ਦੀ ਜਾਣਕਾਰੀ ਬੀਮਾ ਕੰਪਨੀ ਨੂੰ ਮੁਹੱਈਆ ਕਰਵਾਓ। ਜੇਕਰ ਕਿਸੇ ਤਰ੍ਹਾਂ ਦੀ ਚੋਰੀ ਹੋ ਗਈ ਹੈ, ਤਾਂ ਪੁਲਿਸ ਨੂੰ ਸੂਚਿਤ ਕਰੋ ਅਤੇ ਐਫ.ਆਈ.ਆਰ.(FIR) ਦੀ ਇਕ ਕਾਪੀ ਬੀਮਾ ਕੰਪਨੀ ਨੂੰ ਵੀ ਦਿਓ। ਆਪਣੇ ਕਾਗਜ਼ ਹਮੇਸ਼ਾ ਪੂਰੇ ਅਤੇ ਸੰਭਾਲ ਕੇ ਰੱਖੋ। ਤਾਂ ਜੋ ਜ਼ਰੂਰਤ ਪੈਣ 'ਤੇ ਇਨ੍ਹਾਂ ਨੂੰ ਲੋੜ ਦੇ ਸਮੇਂ ਪੇਸ਼ ਕੀਤਾ ਜਾ ਸਕੇ।
ਕਦੋਂ ਪ੍ਰਾਪਤ ਕੀਤੀ ਜਾਵੇ ਵਿਆਹ ਦੀ ਬੀਮਾ ਪਾਲਿਸੀ
ਵੈਸੇ ਤਾਂ ਵਿਆਹ ਦੀ ਬੀਮਾ ਪਾਲਿਸੀ ਵਿਆਹ ਦੀ ਤਾਰੀਕ ਨਿਰਧਾਰਤ ਹੋਣ ਤੋਂ ਬਾਅਦ ਜਾਂ ਵਿਆਹ ਤੋਂ ਦੋ ਸਾਲ ਪਹਿਲਾਂ ਵੀ ਲਈ ਜਾ ਸਕਦੀ ਹੈ। ਪਰ ਜੇ ਤੁਸੀਂ ਅਗਲੇ ਸਾਲ ਵਿਆਹ ਕਰਾਉਣ ਜਾ ਰਹੇ ਹੋ ਅਤੇ ਤਣਾਅ ਦਾ ਕੋਈ ਕਾਰਨ ਨਹੀਂ ਹੈ ਤੁਸੀਂ ਰੀਸੈਪਸ਼ਨ ਅਤੇ ਹੋਰ ਖਰਚਿਆਂ ਲਈ ਬੀਮਾ ਲੈ ਸਕਦੇ ਹੋ।
ਵਿਆਹ ਰੱਦ ਹੋਣ ਤੋਂ ਬਾਅਦ ਵੀ ਮਿਲੇਗਾ ਕਵਰ
ਜੇਕਰ ਤੁਹਾਡਾ ਵਿਆਹ ਦੁਰਘਟਨਾ, ਅੱਗ ਜਾਂ ਕੁਦਰਤੀ ਬਿਪਤਾਵਾਂ ਕਾਰਨ ਰੱਦ ਹੋ ਗਿਆ ਹੈ ਜਾਂ ਵਿਆਹ ਦੀ ਤਰੀਕ ਅੱਗੇ ਵਧ ਗਈ ਹੈ ਤਾਂ ਵੀ ਵਿਆਹ ਬੀਮਾ ਉਨ੍ਹਾਂ ਸਾਰਿਆਂ ਦਾ ਖਰਚਾ ਤੁਹਾਨੂੰ ਦੇਵੇਗਾ।
ਇਨ੍ਹਾਂ ਚੀਜ਼ਾਂ ਦਾ ਨਹੀਂ ਮਿਲਦਾ ਕਵਰ
ਜੇ ਵਿਆਹ ਦੇ ਸਮੇਂ ਕੋਈ ਅੱਤਵਾਦੀ ਹਮਲਾ ਹੁੰਦਾ ਹੈ, ਵਿਆਹ ਅਚਾਨਕ ਰੱਦ ਕਰ ਦਿੱਤਾ ਜਾਂਦਾ ਹੈ, ਲਾੜਾ ਜਾਂ ਲਾੜੀ ਦੀ ਗਲਤੀ ਨਾਲ ਉਡਾਣ ਜਾਂ ਟ੍ਰੇਨ ਛੁੱਟ ਜਾਂਦੀ ਹੈ, ਵਿਆਹ ਦਾ ਸਥਾਨ ਅਚਾਨਕ ਬਦਲ ਦਿੱਤਾ ਜਾਂਦਾ ਹੈ, ਕਿਸੇ ਵੀ ਤਰ੍ਹਾਂ ਦੀ ਇਲੈਕਟ੍ਰਿਕ ਜਾਂ ਮਕੈਨੀਕਲ ਖਰਾਬੀ ਆ ਜਾਂਦੀ ਹੈ ਜਾਂ ਜਾਣ-ਬੁੱਝ ਕੇ ਖੁਦ ਨੂੰ ਕੋਈ ਨੁਕਸਾਨ ਪਹੁੰਚਾਉਂਦਾ ਹੈ ਤਾਂ ਅਜਿਹੀਆਂ ਸਥਿਤੀਆਂ ਵਿਚ ਤੁਸੀਂ ਦਾਅਵਾ ਨਹੀਂ ਕਰ ਸਕਦੇ।
ਬਿਨਾਂ EMI ਦੇ ਲੋਨ? ਜਾਣੋ ਇਸ ਬਾਰੇ ਕੁਝ ਖਾਸ ਗੱਲਾਂ
NEXT STORY