ਨਵੀਂ ਦਿੱਲੀ (ਬਿਊਰੋ) - 2 ਨਵੰਬਰ ਨੂੰ ਦੁਨੀਆ ਭਰ 'ਚ ਧਨਤੇਰਸ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਮਨੋਕਾਮਨਾ ਦੀ ਪੂਰਤੀ ਲਈ ਧਨਤੇਰਸ ਨੂੰ ਸਭ ਤੋਂ ਸ਼ੁੱਭ ਦਿਨ ਮੰਨਿਆ ਜਾਂਦਾ ਹੈ। ਧਨਤੇਰਸ 'ਤੇ ਖ਼ਰੀਦਦਾਰੀ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਸਾਲ ਭਰ ਤੁਹਾਨੂੰ ਪੈਸਿਆਂ ਦੀ ਕਮੀ ਨਾ ਹੋਵੇ, ਆਰਥਿਕ ਤੰਗੀ ਨਾਲ ਨਾ ਨਜਿੱਠਣਾ ਪਵੇ, ਇਸ ਲਈ ਧਨਤੇਰਸ 'ਤੇ ਛੋਟੀ-ਮੋਟੀ ਖਰੀਦਦਾਰੀ ਜ਼ਰੂਰ ਕਰੋ। ਘਰ 'ਚ ਸੁੱਖ, ਸ਼ਾਂਤੀ ਅਤੇ ਖੁਸ਼ਹਾਲੀ ਲਈ ਖ਼ਰੀਦਦਾਰੀ ਨੂੰ ਸ਼ੁੱਭ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਧਨਤੇਰਸ ਦੇ ਦਿਨ ਖ਼ਰੀਦੀ ਗਈ ਕੋਈ ਵੀ ਚੀਜ਼ ਸਾਲ ਭਰ ਸ਼ੁੱਭ ਫਲ਼ ਦਿੰਦੀ ਰਹਿੰਦੀ ਹੈ।
ਆਓ ਜਾਣਦੇ ਹਾਂ ਕਿ ਸੋਨਾ-ਚਾਂਦੀ ਤੋਂ ਇਲਾਵਾ ਅਜਿਹੀਆਂ ਕਿਹੜੀਆਂ ਚੀਜ਼ਾਂ ਹਨ, ਜਿਨ੍ਹਾਂ ਨੂੰ ਧਨਤੇਰਸ ਦੇ ਦਿਨ ਖ਼ਰੀਦਣ ਨਾਲ ਸਾਲ ਭਰ ਧਨ ਦੀ ਵਰਖਾ ਹੁੰਦੀ ਹੈ।
1. ਝਾੜੂ
ਝਾੜੂ ਮਾਤਾ ਲਕਸ਼ਮੀ ਜੀ ਦਾ ਪ੍ਰਤੀਕ ਤਾਂ ਮੰਨਿਆ ਹੀ ਜਾਂਦਾ ਹੈ। ਮਾਨਤਾ ਹੈ ਕਿ ਧਨਤੇਰਸ ਦੇ ਦਿਨ ਝਾੜੂ ਖ਼ਰੀਦ ਕੇ ਘਰ ਲਿਆਉਣ ਨਾਲ ਘਰ 'ਚ ਮਾਂ ਲਕਸ਼ਮੀ ਜੀ ਦਾ ਵਾਸ ਹੁੰਦਾ ਹੈ। ਇਸ ਦਿਨ ਝਾੜੂ ਖਰੀਦਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ।
2. ਧਨੀਏ ਦੇ ਬੀਜ
ਇਸ ਦਿਨ ਧਨੀਏ ਦੀ ਬੀਜ ਖ਼ਰੀਦਣ ਦੀ ਵੀ ਪਰੰਪਰਾ ਹੈ। ਧਨਤੇਰਸ 'ਤੇ ਧਨੀਆ ਖ਼ਰੀਦਣਾ ਬਹੁਤ ਸ਼ੁੱਭ ਮੰਨਿਆ ਜਾਂਦਾ ਹੈ, ਇਸ ਨੂੰ ਖੁਸ਼ਹਾਲੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਪੂਜਾ 'ਚ ਮਾਂ ਲਕਸ਼ਮੀ ਜੀ ਨੂੰ ਧਨੀਏ ਦੇ ਬੀਜ ਅਰਪਿਤ ਕਰਕੇ ਇਸ ਨੂੰ ਆਪਣੀ ਤਿਜੋਰੀ 'ਚ ਰੱਖ ਦਿਓ।
3. ਕਾਰੋਬਾਰ ਸਬੰਧੀ ਸਾਮਾਨ
ਧਨਤੇਰਸ ਦੇ ਦਿਨ ਤੁਸੀਂ ਆਪਣੇ ਕਾਰੋਬਾਰ ਸਬੰਧੀ ਕੋਈ ਸਾਮਾਨ ਖ਼ਰੀਦ ਸਕਦੇ ਹੋ ਜਿਵੇਂ ਰਾਈਟਰ ਪੈੱਨ, ਆਰਟਿਸਟ ਬਰੱਸ਼ ਅਤੇ ਸਟੂਡੈਂਟ ਕਾਪੀ-ਕਿਤਾਬ ਖ਼ਰੀਦ ਸਕਦੇ ਹਨ। ਧਨਤੇਰਸ ਦੇ ਦਿਨ ਇਨ੍ਹਾਂ ਸਾਮਾਨਾਂ ਦੀ ਪੂਜਾ ਵੀ ਕਰਨੀ ਚਾਹੀਦੀ ਹੈ। ਕਾਰੋਬਾਰੀਆਂ ਨੂੰ ਧਨਤੇਰਸ ਦੇ ਦਿਨ ਬੁੱਕਕੀਪਿੰਗ ਦੇ ਰਜਿਸਟਰ ਅਤੇ ਅਕਾਊਂਟ ਬਣਾ ਕੇ ਰੱਖਣੇ ਚਾਹੀਦੇ ਹਨ। ਇਸ ਰਜਿਸਟਰ ਨੂੰ ਆਪਣੇ ਘਰ ਦੇ ਪੱਛਮ 'ਚ ਰੱਖੋ।
4. ਚਾਂਦੀ ਦੇ ਸਿੱਕੇ
ਜੇਕਰ ਤੁਸੀਂ ਸੋਨੇ ਦੇ ਸਿੱਕੇ ਨਹੀਂ ਖ਼ਰੀਦ ਪਾ ਰਹੇ ਤਾਂ ਚਾਂਦੀ ਦੇ ਸਿੱਕਿਆਂ ਨਾਲ ਵੀ ਲਕਸ਼ਮੀ ਮਾਤਾ ਜੀ ਦਾ ਆਸ਼ੀਰਵਾਦ ਮਿਲ ਜਾਵੇਗਾ। ਚਾਂਦੀ ਦੇ ਸਿੱਕੇ ਕਿਸੇ ਨੂੰ ਉਪਹਾਰ 'ਚ ਦੇਣ ਲਈ ਵੀ ਚੰਗਾ ਵਿਕੱਲਪ ਹੈ।
5. ਇਲੈਕਟ੍ਰਾਨਿਕ ਆਈਟਮਜ਼
ਧਨਤੇਰਸ ਦੇ ਦਿਨ ਇਲੈਕਟ੍ਰਾਨਿਕ ਆਈਟਮਜ਼ ਜਿਵੇਂ ਫਰਿੱਜ਼, ਓਵਨ, ਮੋਬਾਈਲ ਫੋਨ, ਲੈਪਟਾਪ ਆਦਿ ਵੀ ਖ਼ਰੀਦ ਸਕਦੇ ਹੋ। ਤੁਸੀਂ ਇਨ੍ਹਾਂ ਸਾਮਾਨਾਂ ਨੂੰ ਘਰ ਦੇ ਉੱਤਰ-ਪੂਰਬੀ ਦਿਸ਼ਾ 'ਚ ਰੱਖ ਸਕਦੇ ਹੋ।
6. ਗੋਮਤੀ ਚੱਕਰ
ਸਿਹਤਮੰਦ ਅਤੇ ਸੰਪਨਤਾ ਲਈ ਧਨਤੇਰਸ ਦੇ ਦਿਨ 11 ਗੋਮਤੀ ਚੱਕਰ ਖ਼ਰੀਦ ਸਕਦੇ ਹੋ। ਧਨਤੇਰਸ 'ਤੇ ਗੋਮਤੀ ਚੱਕਰ ਨੂੰ ਪੀਲੇ ਕੱਪੜੇ 'ਚ ਬੰਨ੍ਹ ਕੇ ਆਪਣੀ ਤਿਜੋਰੀ ਜਾਂ ਲਾਕਰ 'ਚ ਰੱਖ ਦਿਓ।
6. ਗਹਿਣੇ
ਕਿਸੇ ਵੀ ਤਰ੍ਹਾਂ ਦੇ ਗਹਿਣੇ ਖ਼ਰੀਦਣ ਦਾ ਸਭ ਤੋਂ ਚੰਗਾ ਸਮਾਂ ਧਨਤੇਰਸ ਹੈ। ਖ਼ਾਸ ਤੌਰ 'ਤੇ ਸੋਨੇ ਅਤੇ ਚਾਂਦੀ ਦੇ ਗਹਿਣੇ। ਇਸ ਤੋਂ ਇਲਾਵਾ ਇਸ ਦਿਨ ਦਰਵਾਜ਼ੇ 'ਤੇ ਸਵਾਸਤਿਕ ਦਾ ਇਕ ਚਿੰਨ੍ਹ ਬਣਾਉਣ ਨਾਲ ਵੀ ਸੌਭਾਗਿਆ 'ਚ ਵਾਧਾ ਹੁੰਦਾ ਹੈ।
7. ਬਰਤਨ
ਧਨਤੇਰਸ 'ਤੇ ਬਰਤਨ ਖ਼ਰੀਦਣ ਦੀ ਵੀ ਪਰੰਪਰਾ ਹੈ ਪਰ ਜ਼ਿਆਦਾਤਰ ਲੋਕਾਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਕਿਸ ਧਾਤੂ ਦੇ ਬਰਤਨ ਖਰੀਦਣ। ਜੇਕਰ ਤੁਹਾਨੂੰ ਇਸ 'ਚ ਸ਼ੱਕ ਹੈ ਚਾਂ ਤੁਸੀਂ ਪਿੱਤਲ ਦੇ ਬਰਤਨ ਖ਼ਰੀਦ ਲਓ ਅਤੇ ਇਸ ਨੂੰ ਆਪਣੇ ਘਰ ਦੀ ਪੂਰਬ ਦਿਸ਼ਾ 'ਚ ਰੱਖੋ।
8. ਸੋਨੇ ਦੇ ਸਿੱਕੇ
ਧਨਤੇਰਸ ਦੇ ਦਿਨ ਸੋਨੇ ਦਾ ਸਿੱਕਾ ਖ਼ਰੀਦੋ, ਜਿਸ 'ਤੇ ਮਾਤਾ ਲਕਸ਼ਮੀ ਜੀ ਦਾ ਚਿੱਤਰ ਅੰਕਿਤ ਹੋਵੇ। ਜੇਕਰ ਤੁਸੀਂ ਸੋਨੇ ਦਾ ਸਿੱਕਾ ਨਹੀਂ ਖ਼ਰੀਦ ਸਕਦੇ ਤਾਂ ਲਕਸ਼ਮੀ ਮਾਤਾ ਜੀ ਦੇ ਕਿਸੇ ਵੀ ਚਿੱਤਰ ਦਾ ਪੂਜਨ ਕਰ ਸਕਦੇ ਹੋ।
1 ਨਵੰਬਰ ਪੰਜਾਬੀ ਸੂਬਾ ਦਿਵਸ 'ਤੇ ਵਿਸ਼ੇਸ਼: ਬਠਿੰਡਾ ਜੇਲ੍ਹ ਗੋਲ਼ੀ ਕਾਂਡ
NEXT STORY