Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, SEP 23, 2026

    8:54:41 PM

  • surge of pilgrims at badrinath dham

    ਬਦਰੀਨਾਥ ਧਾਮ 'ਚ ਉਮੜਿਆ ਸ਼ਰਧਾਲੂਆਂ ਦਾ ਸੈਲਾਬ,...

  • another party in punjab

    ਪੰਜਾਬ ਦੀ ਸਿਆਸਤ 'ਚ ਇਕ ਹੋਰ ਖੇਤਰੀ ਪਾਰਟੀ ਦੀ...

  • ed raid in ludhiana

    ਵੱਡੀ ਖ਼ਬਰ: ਪੰਜਾਬ ਦੇ ਕੈਬਨਿਟ ਮੰਤਰੀ ਦੇ ਭਾਣਜੇ ਘਰ...

  • youth  dispute  firing

    ਨਿੱਕੀ ਜਿਹੀ ਗੱਲ ਤੋਂ ਹੋਇਆ ਵਿਵਾਦ, ਸ਼ਰੇਆਮ ਨੌਜਵਾਨ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Meri Awaz Suno News
  • Jalandhar
  • 1 ਨਵੰਬਰ ਪੰਜਾਬੀ ਸੂਬਾ ਦਿਵਸ 'ਤੇ ਵਿਸ਼ੇਸ਼: ਬਠਿੰਡਾ ਜੇਲ੍ਹ ਗੋਲ਼ੀ ਕਾਂਡ

MERI AWAZ SUNO News Punjabi(ਨਜ਼ਰੀਆ)

1 ਨਵੰਬਰ ਪੰਜਾਬੀ ਸੂਬਾ ਦਿਵਸ 'ਤੇ ਵਿਸ਼ੇਸ਼: ਬਠਿੰਡਾ ਜੇਲ੍ਹ ਗੋਲ਼ੀ ਕਾਂਡ

  • Updated: 01 Nov, 2021 01:14 PM
Jalandhar
november 1 punjabi state day bathinda jail shooting
  • Share
    • Facebook
    • Tumblr
    • Linkedin
    • Twitter
  • Comment

ਆਜ਼ਾਦੀ ਤੋਂ ਬਾਅਦ ਕੇਂਦਰ ਸਰਕਾਰ ਨੇ ਭਾਸ਼ਾ ਦੇ ਆਧਾਰ 'ਤੇ ਸਭ ਤੋਂ ਪਹਿਲਾਂ 1 ਅਕਤੂਬਰ 1953 ਨੂੰ ਤੇਲਗੂ ਭਾਸ਼ਾਈ ਵਾਲੇ ਆਂਧਰਾ ਪ੍ਰਦੇਸ਼ ਸੂਬੇ ਦਾ ਪੁਨਰਗਠਨ ਕੀਤਾ। ਸੰਵਿਧਾਨ ਦੀ 7 ਵੀਂ ਸੋਧ ਦੁਆਰਾ ਭਾਸ਼ਾ ਦੇ ਆਧਾਰ 'ਤੇ ਰਾਜ ਪੁਨਰਗਠਨ ਐਕਟ 31 ਅਗਸਤ 1956 ਨੂੰ ਪਾਸ ਅਤੇ 1 ਨਵੰਬਰ 1956 ਨੂੰ ਲਾਗੂ ਹੋਇਆ। ਇਸੇ ਆਧਾਰ 'ਤੇ 'ਕਾਲੀਆਂ ਵੀ ਪੰਜਾਬੀ ਸੂਬਾ ਬਣਾਉਣ ਦੀ ਮੰਗ ਉਠਾਈ। ਪੰਜਾਬ ਵਿੱਚ ਅਜਿਹੀ ਹਲਚਲ ਸ਼ੁਰੂ ਹੋਈ ਤਾਂ ਸਰਕਾਰ ਵਲੋਂ ਪੰਜਾਬੀ ਸੂਬਾ ਜਿੰਦਾਬਾਦ ਦੇ ਨਾਅਰੇ 'ਤੇ ਪਾਬੰਦੀ ਲਾ ਦਿੱਤੀ। 10 ਮਈ 1955 'ਚ ਮਾਸਟਰ ਤਾਰਾ ਸਿੰਘ ਦੀ ਗ੍ਰਿਫ਼ਤਾਰੀ ਨਾਲ ਹੀ ਪੰਜਾਬੀ ਸੂਬਾ ਜਿੰਦਾਬਾਦ ਦੇ ਨਾਮ ਪੁਰ ਮੋਰਚਾ ਲੱਗਿਆ। ਜੋ ਕਰੀਬ ਦੋ ਕੁ ਮਹੀਨੇ ਜਾਰੀ ਰਿਹਾ। 24 ਮਈ 1960 'ਚ ਫਿਰ ਮਾਸਟਰ ਤਾਰਾ ਸਿੰਘ ਦੀ ਗ੍ਰਿਫ਼ਤਾਰੀ ਨਾਲ ਮੋਰਚਾ ਮੁੜ ਸ਼ੁਰੂ ਹੋਇਆ। ਇਸੇ ਦੌਰਾਨ ਹੀ 9 ਅਕਤੂਬਰ 1960 ਨੂੰ ਬਠਿੰਡਾ ਜੇਲ੍ਹ 'ਚ ਗੋਲ਼ੀ ਕਾਂਡ ਵਾਪਰਿਆ। ਪੇਸ਼ ਹੈ ਪੰਜਾਬੀ ਸੂਬਾ ਮੋਰਚੇ ਦੇ ਉਸ ਜੇਲ੍ਹ ਕਾਂਡ ਦੇ ਇਕ ਕੈਦੀ ਦੀ ਆਪ ਬਿਆਨੀ-

" ਮੈਂ ਲਾਲ ਸਿੰਘ ਵਲਦ ਸ. ਦਰਸ਼ਣ ਸਿੰਘ ਵਲਦ ਸ. ਸੁਰਜਣ ਸਿੰਘ, ਪਿੰਡ ਚਾਨੀਆਂ ਜ਼ਿਲ੍ਹਾ ਜਲੰਧਰ ਤੋਂ ਬੋਲ ਰਿਹੈਂ। ਮੇਰੇ ਬਾਬਾ ਸੁਰਜਣ ਸਿੰਘ ਜੀ 1920-21 ਦੇ ਕਰੀਬ ਚੜ੍ਹਦੀ ਉਮਰੇ ਘਰੋਂ ਗੁੱਸੇ ਗਿਲੇ ਹੋ ਕੇ ਦਰਬਾਰ ਸਹਿਬ ਅੰਮ੍ਰਿਤਸਰ ਚਲੇ ਗਏ। ਉਦੋਂ ਗੁਰਦੁਆਰਾ ਸੁਧਾਰ ਲਹਿਰ ਮੋਰਚਾ ਮਘ ਰਿਹਾ ਸੀ। ਮੋਰਚੇ ਦੇ ਪ੍ਰਭਾਵ ਹੇਠ ਉਹ ਤਿਆਰ ਬਰ ਤਿਆਰ ਸਿੰਘ ਬਣ ਗਏ। ਉਨ੍ਹਾਂ ਵਲੋਂ ਪਿੰਡ ਵਿੱਚ ਚਲਾਈ ਗੁਰਸਿੱਖੀ ਲਹਿਰ ਤਹਿਤ ਕਈ ਨੌਜਵਾਨਾਂ ਨੇ ਅੰਮ੍ਰਿਤ ਤਾਂ ਛਕ ਲਿਆ ਪਰ ਪਿੰਡ 'ਚੋਂ ਕਿਸੇ ਨੇ ਵੀ ਗੁਰਦੁਆਰਾ ਸੁਧਾਰ ਲਹਿਰ ਜਾਂ ਦੇਸ਼ ਦੇ ਆਜ਼ਾਦੀ ਸੰਗਰਾਮ 'ਚ ਹਿੱਸਾ ਨਾ ਲਿਆ। 1960 ਵਿਆਂ ਤੋਂ ਪਹਿਲਾਂ ਗੁਆਂਢੀ ਪਿੰਡ ਸਰੀਂਹ ਤੋਂ ਜਥੇਦਾਰ ਪ੍ਰੀਤਮ ਸਿੰਘ ਸਰੀਂਹ ਜੋ 'ਕਾਲੀ ਪਾਰਟੀ ਨਾਲ ਬਾ ਵਾਸਤਾ ਸਨ ਦੇ ਮੇਲ ਮਿਲਾਪ ਨਾਲ ਪਿੰਡ 'ਚ ਕੁਝ ਪੰਜਾਬੀਅਤ ਦੀ ਪਾਣ ਚੜ੍ਹੀ।1960 ਵਿੱਚ ਜਦ ਪੰਜਾਬੀ ਸੂਬਾ ਮੋਰਚਾ ਲੱਗਾ ਤਾਂ ਜਥੇਦਾਰ ਪ੍ਰੀਤਮ ਸਿੰਘ ਸਰੀਂਹ ਦੇ ਪ੍ਰਭਾਵ ਨਾਲ ਹੀ ਪਿੰਡ 'ਚੋਂ ਨੌਜਵਾਨਾਂ ਦਾ ਜਥਾ ਜੇਲ੍ਹ ਯਾਤਰਾ ਲਈ ਤਿਆਰ ਹੋਇਆ। ਜਿਨ੍ਹਾਂ ਵਿਚ ਮੈਂ ਸਭ ਤੋਂ ਛੋਟੀ ਉਮਰ 19 ਕੁ ਸਾਲਾ, ਅਕਾਲੀ ਚੰਨਣ ਸਿੰਘ, ਚੇਲਿਆਂ ਦਾ ਸੋਹਣ ਸਿੰਘ,ਰਾਮ ਸਿੰਘ ਨਿਹੰਗ,ਗਿਆਨੀ ਗੁਰਦੀਪ ਸਿੰਘ, ਮਹੰਤ ਚੇਤਨ ਦਾਸ, ਕੁੱਝ ਸਿੰਘ ਸਰੀਂਹ ਤੋਂ ਅਤੇ ਮਾਲੜੀ ਤੋਂ ਕੇਹਰ ਸਿੰਘ ਤੇ ਤਾਰਾ ਸਿੰਘ ਸ਼ੁਮਾਰ ਸਨ। ਤਾਰੀਖ਼ ਤਾਂ ਯਾਦ ਨਹੀਂ ਪਰ ਚੜ੍ਹਦੀ ਗਰਮੀ ਦੇ ਦਿਨ ਸਨ। ਥਾਬਲਕੇ ਸਟੇਸ਼ਨ 'ਤੋਂ ਗੱਡੀ ਫੜ੍ਹ ਕੇ ਦਰਬਾਰ ਸਹਿਬ ਸ੍ਰੀ ਅੰਮ੍ਰਿਤਸਰ ਪੰਜਾਬੀ ਸੂਬਾ ਜਿੰਦਾਬਾਦ ਦੇ ਨਾਅਰੇ ਲਾਉਂਦੇ ਪਹੁੰਚੇ। ਉਥੇ ਤਦੋਂ ਸੰਤ ਫ਼ਤਹਿ ਸਿੰਘ ਅਕਾਲ ਤਖ਼ਤ ਤੋਂ ਅਰਦਾਸਾ ਸੋਧ, ਸਿਰੋਪਾਓ ਦੇ ਕੇ ਹਰ ਰੋਜ਼ 101 ਸਿੰਘਾਂ ਦਾ ਜਥਾ ਰਵਾਨਾ ਕਰਦੇ। ਜਜ਼ਬਾ ਇੰਨਾ ਸੀ ਕਿ 'ਬੰਨ੍ਹ ਬੰਨ੍ਹ ਡਾਰਾਂ ਸੂਰੇ ਨਿੱਕਲੇ ਮੈਦਾਨ ਚੋਂ' ਦਾ ਬੋਲ ਪੁਗਾ ਗਏ। ਸਾਡੇ ਜਥੇ ਦੀ ਵਾਰੀ 17 ਵੇਂ ਦਿਨ ਜਾ ਕੇ ਆਈ।ਮਹੰਤ ਚੇਤਨ ਦਾਸ ਸਾਡੇ ਜਥੇ 'ਚ ਸ਼ਾਮਲ ਨਾ ਹੋਏ। ਤਬੀਅਤ ਨਾਸਾਜ਼ ਹੋਣ ਕਾਰਨ ਉਹ ਵਾਪਸ ਪਿੰਡ ਮੁੜ ਗਏ। ਸਾਡੇ ਜਥੇਦਾਰ ਸਨ ਸ.ਪ੍ਰਕਾਸ਼ ਸਿੰਘ ਬਾਦਲ। ਬੋਲੇ ਸੋ ਨਿਹਾਲ, ਪੰਜਾਬੀ ਸੂਬਾ ਜਿੰਦਾਬਾਦ ਦੇ ਨਾਅਰੇ ਮਾਰਦੇ ਜਿਓਂ ਹੀ ਅਸੀਂ ਸਰਾਂ ਦੀ ਤਰਫੋਂ ਬਾਹਰ ਹੋਏ ਤਾਂ ਪੁਲਿਸ ਸਾਨੂੰ  ਗ੍ਰਿਫ਼ਤਾਰ ਕਰਕੇ ਅੰਮ੍ਰਿਤਸਰ ਜੇਲ੍ਹ ਵਿੱਚ ਲੈ ਗਈ। ਸਾਨੂੰ ਨਾਮ ਅਤਾ ਪਤਾ ਪੁੱਛਿਆ ਤਾਂ ਸਭਨਾਂ ਹੀ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ,ਮਾਤਾ ਸਾਹਿਬ ਦੇਵਾਂ ਅਤੇ ਪਿੰਡ ਆਨੰਦ ਪੁਰ ਸਾਹਿਬ ਲਿਖਵਾਇਆ। ਪੁਲਿਸ ਨੇ ਪਹਿਲੇ ਦਿਨ ਕੋਈ ਰੋਟੀ ਖਾਣ ਲਈ ਨਾ ਦਿੱਤੀ। ਦੂਜੇ ਦਿਨ ਇੱਕ ਟਾਇਮ ਦਿੱਤੀ। ਤੀਜੇ ਦਿਨ ਬੱਸਾਂ 'ਚ ਬਿਠਾ ਸਾਨੂੰ ਹਰੀਕੇ ਪੱਤਣ ਉਤਾਰ ਕੇ ਪੁਲਿਸ ਵਾਲੇ ਰਫ਼ੂ ਚੱਕਰ ਹੋ ਗਏ। ਅਸੀਂ ਉਦੋਂ ਤੁਰ ਕੇ ਮਖੂ ਪਹੁੰਚੇ।ਬਾਦਲ ਸਾਬ੍ਹ ਅਤੇ ਸਰੀਂਹ ਵਾਲੇ ਇਥੋਂ ਹੋਰ ਪਾਸੇ ਨਿਕਲ ਗਏ। ਅਸੀਂ ਮੁੜ ਗੱਡੀ ਫੜ੍ਹ ਬਰਾਸਤਾ ਜਲੰਧਰ, ਅੰਮ੍ਰਿਤਸਰ ਸਾਹਿਬ ਪਹੁੰਚੇ।

PunjabKesari

ਪੰਜਾਬੀ ਸੂਬਾ ਮੋਰਚਾ ਦੀ ਦੁਰਲੱਭ ਤਸਵੀਰ। ਦੂਜੀ ਦਫ਼ਾ ਮੋਰਚੇ 'ਚ ਗ੍ਰਿਫ਼ਤਾਰੀ ਸਮੇਂ ਸਾਹਮਣੀ ਕਤਾਰ 'ਚ ਖੱਬਿਓਂ, ਪਹਿਲੇ ਦੋ ਸਿੰਘ ਮਾਲੜੀ ਤੋਂ ,ਸ਼ਿੰਗਾਰਾ ਸਿੰਘ ਸਰੀਂਹ, ਜਥੇਦਾਰ ਕੇਹਰ ਸਿੰਘ ਮਾਲੜੀ,ਅਮਰ ਸਿੰਘ ਗ੍ਰੰਥੀ ਸਿੰਘ ਬੋਪਾਰਾਏ,ਸੰਤ ਹਰੀ ਸਿੰਘ ਬੋਪਾਰਾਏ ਦੇ ਸਹਾਇਕ ਸੁਰਜੀਤ ਸਿੰਘ ਅਤੇ ਲਾਲ ਸਿੰਘ ਚਾਨੀਆਂ।
ਪਿਛਲੀ ਕਤਾਰ:ਰਾਮ ਸਿੰਘ ਨਿਹੰਗ, ਗਿਆਨੀ ਗੁਰਦੀਪ ਸਿੰਘ, ਸੋਹਣ ਸਿੰਘ ਚੇਲਾ , 'ਕਾਲੀ ਚੰਨਣ ਸਿੰਘ ਚਾਨੀਆਂ ਤੋਂ,ਦੋ ਸਿੰਘ ਕੂਕੋਵਾਲ ਹੁਸ਼ਿਆਰਪੁਰ ਤੋਂ।
ਪਿੱਛੇ ਖੜੇ ਦੋ ਨਾਂ ਮਾਅਲੂਮ ਸਿੰਘ

ਤੀਜੇ ਕੁ ਦਿਨ ਫਿਰ ਸਾਡਾ ਜਥਾ ਗ੍ਰਿਫ਼ਤਾਰੀ ਲਈ ਪੇਸ਼ ਹੋਇਆ। ਇਸ ਦਫ਼ਾ ਸਾਡਾ ਜਥੇਦਾਰ ਸੀ, ਕੇਹਰ ਸਿੰਘ ਮਾਲੜੀ ।ਪੁਲਿਸ ਵਲੋਂ ਫਿਰ ਉਹੀ ਪ੍ਰਤੀਕਿਰਿਆ ਦੁਹਰਾਈ ਗਈ।ਇਸ ਵਾਰ ਸਾਨੂੰ ਅੰਮ੍ਰਿਤਸਰ ਜੇਲ੍ਹ 'ਚੋਂ ਫ਼ਿਲੌਰ ਦੇ ਕਿਲ੍ਹੇ ਵਿੱਚ ਲੈ ਜਾਇਆ ਗਿਆ। ਉਥੇ ਹਫ਼ਤਾ ਕੁ ਠਹਿਰਾ ਉਪਰੰਤ ਸਤਲੁਜ ਦਰਿਆ ਪਾਰ ਕਰਕੇ ਬੱਸਾਂ 'ਚੋਂ ਉਤਰ ਦਿੱਤਾ। ਅਸੀਂ ਫਿਰ ਲੌਢੂਵਾਲ ਤੋਂ ਗੱਡੀ ਫੜੀ।ਟਿਕਟ  ਕਿਸੇ ਵੀ ਨਾ ਲਿਆ। ਟਿਕਟ ਚੈਕਰ ਆਇਆ ਤਾਂ ਉਸ ਟਿਕਟ ਪੁੱਛੀ। ਕੁੱਝ ਬੋਲ ਬੁਲਾਰਾ ਹੋਇਆ ਪਰ ਉਹ ਖੁਦ ਸਰਦਾਰ ਹੋਣ ਕਰਕੇ ਸ਼ੈਦ ਲਿਹਾਜ਼ ਕਰ ਗਿਆ। ਉਪਰੰਤ ਅੰਮ੍ਰਿਤਸਰ ਦਰਬਾਰ ਸਾਹਿਬ ਪਹੁੰਚੇ। ਹਫ਼ਤਾ ਕੁ ਠਹਿਰਾ ਉਪਰੰਤ ਸਾਡਾ ਜਥਾ ਫਿਰ ਗ੍ਰਿਫ਼ਤਾਰੀ ਲਈ ਪੇਸ਼ ਹੋਇਆ।ਤੀਜੀ ਦਫ਼ਾ ਸਾਡਾ ਜਥੇਦਾਰ ਸੀ ਕਾਹਲਵਾਂ-ਕਰਤਾਰ ਪੁਰ ਤੋਂ।ਇਸ ਵਾਰ ਸਾਨੂੰ ਬਠਿੰਡਾ ਜੇਲ੍ਹ 'ਚ ਲੈਜਾਇਆ ਗਿਆ। ਜੇਲ੍ਹ ਤਦੋਂ ਹਾਲੇ ਬਣਦੀ ਹੀ ਸੀ। ਇਥੇ ਅਸੀਂ ਸਾਢੇ ਤਿੰਨ ਮਹੀਨੇ ਰਹੇ। ਇਥੇ ਰੋਟੀ ਪਾਣੀ ਕੋਈ ਚੱਜ ਸਵਾਦ ਦਾ ਨਾ ਮਿਲਦਾ। ਮੈਂ ਕਿਓਂ ਜੋ ਜਥੇ ਵਿਚ ਸਭ ਤੋਂ ਛੋਟੀ ਉਮਰ ਦਾ ਸਾਂ ਇਸ ਕਰਕੇ ਜਥੇ ਵਾਲੇ ਮੈਨੂੰ ਆਪਣੀ ਸੇਵਾ 'ਚ ਹੀ ਦੌੜਾਈ ਰੱਖਦੇ। ਇਥੇ ਜੇਲ੍ਹ ਸੁਪਰਡੈਂਟ ਜਲੰਧਰ ਦੇ ਨਜ਼ਦੀਕੀ ਪਿੰਡ ਦਾ ਸੀ।ਉਸ ਦਾ ਵਾਕਫਕਾਰ ਜੰਡਿਆਲਾ ਮੰਜਕੀ-ਜਲੰਧਰ ਤੋਂ ਕਰਤਾਰ ਸਿੰਘ ਪੁੱਤਰ ਟੱਲੀ ਜੌਹਲ, ਮੇਰੇ ਬਾਪ ਦਾ ਲਿਹਾਜ਼ੀ ਸੀ । ਕਰਤਾਰ ਸਿੰਘ ਬਠਿੰਡਾ ਜੇਲ੍ਹ 'ਚ ਮੈਨੂੰ ਮਿਲਣ ਆਇਆ।ਉਸ ਕਿਹਾ ਕਿ ਮੈਂ ਮਾਫ਼ੀਨਾਮਾ ਲਿਖ ਦਿਆਂ ਤਾਂ ਉਹ ਸੁਪਰਡੈਂਟ ਤੋਂ ਮੇਰੀ ਰਿਹਾਈ ਕਰਵਾ ਦੇਣਗੇ। ਮੈਂ ਅੜ ਗਿਆ। ਮਾਫ਼ੀਨਾਮਾ ਲਿਖਣ ਅਤੇ ਜਥੇ ਦਾ ਸਾਥ ਛੱਡਣ ਤੋਂ ਮੈਂ ਇਨਕਾਰ ਕਰ ਦਿੱਤਾ। ਕਰਤਾਰ ਸਿੰਘ ਨਿਰਾਸ਼ ਹੋਏ ਪਰ ਜਾਂਦੇ ਜਾਂਦੇ ਉਹ ਮੇਰਾ ਤੁਆਰਫ਼ ਸੁਪਰਡੈਂਟ ਸਾਬ ਨਾਲ ਕਰਵਾ ਗਏ। ਜਿੰਨਾ ਸਮਾਂ ਵੀ ਅਸੀਂ ਉਥੇ ਰਹੇ ਉਨ੍ਹਾਂ ਸਾਨੂੰ ਕੋਈ ਤੰਗੀ ਨਾ ਆਉਣ ਦਿੱਤੀ।

PunjabKesari

ਸ.ਲਾਲ ਸਿੰਘ ਅਤੇ ਉਹਨਾਂ ਦੀ ਪਤਨੀ ਹਰਜਿੰਦਰ ਕੌਰ,ਲੇਖਕ ਨਾਲ ਮੁਲਾਕਾਤ ਸਮੇਂ

ਕੁੱਲ ਮਿਲਾ ਕੇ ਮੋਰਚੇ ਵਾਲੇ ਸਾਰੇ ਕੈਦੀ ਇਸ ਗੱਲੋਂ ਪ੍ਰੇਸ਼ਾਨ ਸਨ ਕਿ ਉਨ੍ਹਾਂ ਤਾਈਂ ਰੋਟੀ ਪਾਣੀ ਚੰਗਾ ਨਹੀਂ ਮਿਲਦਾ। ਜੇਲ੍ਹ ਦੀ ਕਪਿਸਟੀ ਕਰੀਬ ਪੰਜ ਸੌ ਕੈਦੀਆਂ ਦੇ ਮੁਕਾਬਲੇ ਪੰਦਰਾਂ ਸੌ ਕੈਦੀ ਤੂੜੇ ਹੋਏ ਸਨ। ਜੇਲ੍ਹ ਸਟਾਫ਼ ਦਾ ਵਿਵਹਾਰ ਵੀ ਨਿੰਦਣਯੋਗ ਸੀ। ਗੋਲ਼ੀ ਕਾਂਡ ਤੋਂ ਇਕ ਦਿਨ ਪਹਿਲਾਂ ਕੈਦੀਆਂ ਉੱਚੀ ਉੱਚੀ ਰੌਲਾ ਪਾਇਆ  " ਬਠਿੰਡਾ ਵਾਸੀਓ, DC ਨੂੰ ਜਗਾਓ,ਉਹ ਆ ਕੇ ਦੇਖੇ ਕਿ 'ਕਾਲੀ ਕੈਦੀਆਂ ਦਾ ਕੀ ਹਾਲ ਐ?" ਆਏ ਦਿਨ ਹੱਲਾ ਗੁੱਲਾ ਹੋਇਆ ਰਹਿੰਦਾ। ਅਗਲੇ ਦਿਨ ਬਠਿੰਡਾ ਜੇਲ੍ਹ ਵਿਚ ਹੱਲਾ ਗੁੱਲਾ ਬਹੁਤ ਵੱਧ ਗਿਆ ਜਦੋਂ ਪੁਲਸ ਰੇਲ ਪਾਸ ਬਣਾਉਣ ਦੇ ਨਾਮ 'ਤੇ ਮਾਫ਼ੀਨਾਮੇ ਦੀ ਲਿਖੀ ਹੋਈ ਇਬਾਰਤ 'ਤੇ ਦਸਤਖ਼ਤ ਕਰਵਾਈ ਜਾਏ। ਕਿਸੇ ਪੜ੍ਹੇ ਲਿਖੇ 'ਕਾਲੀ ਕੈਦੀ ਨੇ ਉਹ ਇਬਾਰਤ ਪੜੀ ਤਾਂ ਰੌਲਾ ਪਾਇਆ।ਕੈਦੀ ਅਤੇ ਜੇਲ੍ਹ ਸਟਾਫ਼ ਆਹਮੋ-ਸਾਹਮਣੇ ਆ ਗਏ। ਨੌਬਤ ਗੋਲੀ ਚੱਲਣ ਤੱਕ ਆ ਗਈ। ਮੋਰਚੇ ਵਾਲੇ 5-6 ਕੈਦੀ ਸ਼ਹੀਦ ਤੇ ਅਨੇਕਾਂ ਫੱਟੜ ਹੋ ਗਏ।ਇਹੀ ਨਹੀਂ ਉਪਰੰਤ ਭਾਰੀ ਲਾਠੀਚਾਰਜ ਵੀ ਕੀਤਾ ਗਿਆ। ਸਾਡਾ ਜਥਾ ਇਸ ਝਗੜੇ ਵਿੱਚ ਸ਼ਾਮਲ ਨਹੀਂ ਸੀ ਕਿਉਂਕਿ ਅਜਿਹੀ ਭਿਣਕ ਪੈਣ 'ਤੇ ਸਾਡੀ ਬੈਰਕ ਨੂੰ ਹਰ ਪਾਸਿਓਂ ਲਾਕ ਕਰ ਦਿੱਤਾ ਗਿਆ ।ਪੂਰੀ ਤਫ਼ਸੀਲ ਦਾ ਸਾਨੂੰ ਦੂਜੇ ਦਿਨ ਜਾ ਕੇ ਪਤਾ ਲੱਗਾ। ਫਿਰ ਇਵੇਂ ਇਕ ਦਿਨ ਸੁਪਰਡੈਂਟ ਸਾਬ ਕਹਿਣ ਲੱਗੇ ਕਿ ਆਪਣਾ ਅਸਲੀ ਨਾਮ ਪਤਾ ਲਿਖਵਾਓ ਤਾਂ ਸਾਰਿਆਂ ਨੂੰ ਰਿਹਾਅ ਕਰ ਦਿੰਨੇ ਐਂ। ਸੋਚ ਵਿਚਾਰ ਤੋਂ ਬਾਅਦ ਅਸੀਂ ਸਾਰਿਆਂ ਪਤਾ ਲਿਖਵਾ ਦਿੱਤਾ ਤਾਂ ਸਾਨੂੰ ਰਿਹਾ ਕਰ ਦਿੱਤਾ। ਉਥੋਂ ਗੱਡੀ ਫੜ੍ਹ ਜਲੰਧਰ ਅਤੇ ਜਲੰਧਰ ਤੋਂ ਥਾਬਲਕੇ ਆਣ ਉਤਰੇ। ਆਉਂਦਿਆਂ ਹੀ ਪਿੰਡ ਵਾਲਿਆਂ ਗੁਰਦੁਆਰਾ ਸਾਹਿਬ 'ਚ ਪੰਜਾਬੀ ਸੂਬਾ ਜਿੰਦਾਬਾਦ ਦੇ ਨਾਅਰੇ ਲਾਉਂਦਿਆਂ, ਸਾਡਾ ਗਰਮਜੋਸ਼ੀ ਨਾਲ ਸਵਾਗਤ ਕੀਤਾ।'ਕਾਲੀ ਚੰਨਣ ਸਿੰਘ ਜੋ ਬੜਾ ਪ੍ਰਭਾਵਸ਼ਾਲੀ ਬੁਲਾਰਾ ਸੀ ਨੇ,ਰੋਹ ਅਤੇ ਫ਼ਤਹਿ ਭਰੀ ਤਕਰੀਰ ਕਰਕੇ ਮਾਨੋ ਛੇ ਮਹੀਨਿਆਂ ਦੀ ਥਕਾਨ ਲਾਹ ਮਾਰੀ। ਅਨੇਕਾਂ ਸ਼ਹੀਦੀਆਂ ਅਤੇ ਬਿਪਤਾਵਾਂ ਸਹੇੜ ਕੇ,1 ਨਵੰਬਰ 1966 ਨੂੰ ਅਜੋਕਾ ਪੰਜਾਬੀ ਸੂਬਾ ਹੋਂਦ ਵਿੱਚ ਆਇਆ।"

ਇਹ ਵੀ ਪੜ੍ਹੋ- ਪੰਜਾਬ ਦਿਵਸ 'ਤੇ ਵਿਸ਼ੇਸ਼ : ਅੱਜ ਪੰਜਾਬ ਨੂੰ ਹੋਰ 'ਲਛਮਣ ਸਿੰਘ ਗਿੱਲ' ਦੀ ਲੋੜ

"ਜਿਵੇਂ ਆਜ਼ਾਦੀ ਸੰਗਰਾਮ ਦੀ ਭੇਟ ਚੜ੍ਹ ਗਏ ਸ਼ਹੀਦਾਂ ਦੇ ਸਿਰਜੇ ਸੁਫ਼ਨਿਆਂ ਦਾ ਭਾਰਤ ਨਾ ਹੋ ਕੇ, ਹਾਲੋਂ ਬੇਹਾਲ ਹੋ ਗਿਐ, ਉਸੇ ਤਰ੍ਹਾਂ ਪੰਜਾਬੀ ਸੂਬਾ ਮੋਰਚਾ ਜਿਸ ਸੁਫ਼ਨਿਆਂ ਨੂੰ ਸਾਕਾਰ ਕਰਨ ਲਈ ਲਾਇਆ ਸੀ ਇਸ ਵਕਤ ਹਾਲਾਤ ਉਸ ਤੋਂ ਬਿਲਕੁਲ ਉਲਟ ਹੋ ਗਏ। ਪੰਜਾਬੀਆਂ ਦਾ ਪਰਵਾਸ ਅਤੇ ਗ਼ੈਰ ਪੰਜਾਬੀਆਂ ਦੇ ਲਗਾਤਾਰ ਪਸਾਰੇ ਕਾਰਨ,ਉਹ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਉਪਰ ਹਾਵੀ ਹੋ ਗਏ ਨੇ। ਬਸੇਰਾ ਸਕੀਮ ਤਹਿਤ ਉਨ੍ਹਾਂ ਨੂੰ ਮਕਾਨ/ਪਲਾਟ ਦਿੱਤੇ  ਜਾ ਰਹੇ ਨੇ। ਰਾਸ਼ਨ ,ਆਟਾ ਦਾਲ ,ਵੋਟ ,ਸਿਹਤ ਬੀਮਾ ਕਾਰਡ ਸਭ ਦੇ ਬਣੇ ਹੋਏ ਨੇ।ਕਈ ਪੈਸੇ ਵਾਲੇ ਆਪਣੇ ਮਕਾਨ,ਪਲਾਟ, ਜ਼ਮੀਨਾਂ ਖ਼ਰੀਦ ਰਹੇ ਵਾ ।ਹੋਰ ਪੰਜਾਹ ਸਾਲਾਂ ਤੱਕ ਪੰਜਾਬੀ ਪੰਜਾਬ ਵਿੱਚ ਆਟੇ ਵਿੱਚ ਲੂਣ ਬਰਾਬਰ ਰਹਿ ਜਾਣਗੇ।ਵੋਟ ਰਾਜਨੀਤੀ ਪੰਜਾਬ ਨੂੰ ਤਬਾਹ ਕਰ ਰਹੀ ਐ। "  ਲਾਲ ਸਿੰਘ ਹੋਰਾਂ ਹੌਕਾ ਲੈਂਦਿਆਂ ਕਿਹਾ।
 ਸਤਵੀਰ ਸਿੰਘ ਚਾਨੀਆਂ
 92569-73526

ਨੋਟ: ਕੀ ਪੰਜਾਬ ਦੀ ਵੰਡ ਪੰਜਾਬੀ ਭਾਸ਼ਾ ਦੇ ਆਧਾਰ 'ਤੇ ਸਹੀ ਕੀਤੀ ਗਈ ਹੈ ਜਾਂ ਨਹੀਂ ? ਕੁਮੈਂਟ ਕਰਕੇ ਦਿਓ ਆਪਣੀ ਰਾਏ

 

 

  • Punjabi State Day
  • punjab day
  • Bathinda
  • 1 ਨਵੰਬਰ
  • ਪੰਜਾਬੀ ਸੂਬਾ ਦਿਵਸ
  • ਬਠਿੰਡਾ ਜੇਲ੍ਹ ਗੋਲ਼ੀ ਕਾਂਡ

ਪੰਜਾਬ ਦਿਵਸ 'ਤੇ ਵਿਸ਼ੇਸ਼ : ਅੱਜ ਪੰਜਾਬ ਨੂੰ ਹੋਰ 'ਲਛਮਣ ਸਿੰਘ ਗਿੱਲ' ਦੀ ਲੋੜ

NEXT STORY

Stories You May Like

  • world suicide prevention day
    ਅੱਜ ਵਿਸ਼ਵ ਖੁਦਕੁਸ਼ੀ ਰੋਕਥਾਮ ਦਿਵਸ ’ਤੇ ਵਿਸ਼ੇਸ਼- ਖੁਦਕੁਸ਼ੀ ਹੀ ਨਹੀਂ, ਸੰਵੇਦਨਹੀਣਤਾ ਵੀ ਰੋਕਣੀ ਹੋਵੇਗੀ
  • pandit hostage 1 lakh rupees ransom
    ਇੱਛਾ ਪੂਰੀ ਨਾ ਹੋਣ 'ਤੇ ਪੰਡਿਤ ਨੂੰ ਬਣਾਇਆ ਬੰਧਕ, 1 ਲੱਖ ਰੁਪਏ ਦੀ ਮੰਗੀ ਫਿਰੌਤੀ, ਦੋ ਗ੍ਰਿਫ਼ਤਾਰ
  • paddy procurement from october 1
    ਝੋਨੇ ਦੀ ਖ਼ਰੀਦ 1 ਅਕਤੂਰ ਤੋਂ, ਮੰਡੀਆਂ ’ਚ ਲੋੜੀਂਦੇ ਪ੍ਰਬੰਧ ਮੁਕੰਮਲ : ਡਿਪਟੀ ਕਮਿਸ਼ਨਰ
  • new us open champion zverev suffers from type 1 diabetes
    ਟਾਈਪ 1 ਡਾਇਬਿਟੀਜ਼ ਨਾਲ ਪੀੜਤ ਹਨ ਨਵੇਂ ਯੂਐੱਸ ਓਪਨ ਚੈਂਪੀਅਨ ਜ਼ਵੇਰੇਵ
  • 1 gram gold ring to babies born in government
    ਸਰਕਾਰੀ ਹਸਪਤਾਲਾਂ 'ਚ ਜਨਮ ਲੈਣ ਵਾਲੇ ਬੱਚਿਆਂ ਨੂੰ ਮਿਲੇਗੀ 1 ਗ੍ਰਾਮ ਸੋਨੇ ਦੀ ਅੰਗੂਠੀ, CM ਵਿਜੇ ਦਾ ਵੱਡਾ ਐਲਾਨ
  • 24gb data and unlimited calling for just  1
    ਸਿਰਫ਼ 1 ਰੁਪਏ 'ਚ 24GB ਡਾਟਾ ਤੇ ਅਨਲਿਮਿਟਿਡ ਕਾਲਿੰਗ ! ਧਾਕੜ ਪਲਾਨ ਹੋਇਆ ਲਾਂਚ
  • next 6 months 1 lakh youths government jobs
    ਅਗਲੇ 6 ਮਹੀਨਿਆਂ 'ਚ 1 ਲੱਖ ਤੋਂ ਵੱਧ ਨੌਜਵਾਨਾਂ ਨੂੰ ਮਿਲੇਗੀ ਸਰਕਾਰੀ ਨੌਕਰੀ; CM ਯੋਗੀ ਨੇ ਕਰ 'ਤਾ ਵੱਡਾ ਐਲਾਨ
  • baa will be mandatory for lpg cylinders from october 1  know about 3 methods
    1 ਅਕਤੂਬਰ ਤੋਂ LPG ਸਿਲੰਡਰਾਂ ਲਈ ਜ਼ਰੂਰੀ ਹੋਵੇਗਾ BAA; ਬਾਇਓਮੈਟ੍ਰਿਕ ਤਸਦੀਕ ਦੇ 3 ਤਰੀਕਿਆਂ ਬਾਰੇ ਜਾਣੋ
  • punjab weather major rainfall forecast
    ਪੰਜਾਬ 'ਚ 25, 26 ਤੇ 27 ਤਾਰੀਖ਼ ਲਈ ਵੱਡੀ ਚਿਤਾਵਨੀ ਜਾਰੀ! ਇਨ੍ਹਾਂ ਜ਼ਿਲ੍ਹਿਆਂ...
  • acp aatish bhatia  s statement viral news of child kidnapped from school
    ਸਕੂਲ 'ਚੋਂ ਵਿਅਕਤੀ ਵੱਲੋਂ ਬੱਚਾ ਚੁੱਕਣ ਦੀ ਵਾਇਰਲ ਹੋਈ ਖ਼ਬਰ 'ਤੇ ACP ਆਤਿਸ਼...
  • big stir in punjab politics before elections
    ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਸਰਵੇਖਣ 'ਚ ਹੈਰਾਨ ਕਰਦੇ...
  • government holiday declared on friday in jalandhar
    ਸ਼ੁੱਕਰਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ! ਜਲੰਧਰ ਜ਼ਿਲ੍ਹੇ ਦੇ ਸਾਰੇ ਸਕੂਲ ਤੇ...
  • amit shah will visit jalandhar on 30th september
    30 ਸਤੰਬਰ ਨੂੰ ਜਲੰਧਰ ਦਾ ਦੌਰਾ ਕਰਨਗੇ ਅਮਿਤ ਸ਼ਾਹ, ਹੋਵੇਗਾ ਵੱਡਾ ਇਕੱਠ, ਕੀਤਾ ਗਿਆ...
  • man caught trying to kidnap a child after entering mata gujri schoo
    ਜਲੰਧਰ ਵਿਖੇ ਮਾਤਾ ਗੁਜਰੀ ਸਕੂਲ 'ਚੋਂ ਬੱਚਾ ਚੋਰੀ ਕਰਦੇ ਵਿਅਕਤੀ ਗ੍ਰਿਫ਼ਤਾਰ, ਹੋਈ...
  • major accident in jalandhar
    ਜਲੰਧਰ 'ਚ ਵੱਡਾ ਹਾਦਸਾ! ਘਰ ਦੇ ਬਾਹਰ ਖੇਡ ਰਹੀ ਜਵਾਕੜੀ ਨੂੰ ਕਾਰ ਨੇ ਕੁਚਲਿਆ,...
  • shri sidh baba sodhal mela
    ਸ਼੍ਰੀ ਸਿੱਧ ਬਾਬਾ ਸੋਢਲ ਮੰਦਿਰ ਦੇ ਖੇਤਰ ਦਾ  DC ਤੇ CP ਨੇ ਲਿਆ ਜਾਇਜ਼ਾ, 20 ਲੱਖ...
Trending
Ek Nazar
paneer  festive season  food department

4,100 KG ਮਿਲਾਵਟੀ ਖੋਆ-ਪਨੀਰ ਨਸ਼ਟ ! ਤਿਉਹਾਰੀ ਸੀਜ਼ਨ 'ਚ ਫੂਡ ਡਿਪਾਰਟਮੈਂਟ ਦੀ...

trump lashes out at cnn

ਸੀਐਨਐਨ 'ਤੇ ਵਰ੍ਹੇ ਟਰੰਪ,  ਕਿਹਾ, "ਤੁਹਾਨੂੰ ਇੱਥੇ ਨਹੀਂ ਹੋਣਾ ਚਾਹੀਦਾ"

trump confirms meeting

ਧਮਕੀਆਂ ਵਿਚਾਲੇ ਟਰੰਪ ਨੇ ਅਮਰੀਕਾ-ਈਰਾਨੀ ਅਧਿਕਾਰੀਆਂ ਵਿਚਾਲੇ ਮੁਲਾਕਾਤ ਦੀ ਕੀਤੀ...

rrussia hits ukraine

ਜ਼ੇਲੇਂਸਕੀ ਦੇ UN 'ਚ ਸੰਬੋਧਨ ਤੋਂ ਕੁਝ ਘੰਟੇ ਪਹਿਲਾਂ ਰੂਸ ਨੇ ਕੀਵ 'ਤੇ ਡਰੋਨਾਂ...

review trilateral cooperation

ਭਾਰਤ, ਯੂਏਈ, ਅਤੇ ਫਰਾਂਸ ਨੇ ਤਿੰਨ-ਪੱਖੀ ਸਹਿਯੋਗ ਦੀ ਕੀਤੀ ਸਮੀਖਿਆ

gulf countries appealed to iran

ਹਮਲੇ ਕਰੋ ਬੰਦ ! ਖਾੜੀ ਦੇਸ਼ਾਂ ਦੀ ਈਰਾਨ ਨੂੰ ਅਪੀਲ

russia ukraine conflict

ਖ਼ਤਮ ਹੋਵੇਗਾ ਸਾਢੇ ਚਾਰ ਸਾਲ ਤੋਂ ਜਾਰੀ ਟਕਰਾਅ ! ਟਰੰਪ ਨੇ ਜ਼ੇਲੇਂਸਕੀ ਨਾਲ...

crackdown on non citizen voters

ਅਮਰੀਕਾ 'ਚ ਗੈਰ-ਨਾਗਰਿਕ ਵੋਟਰਾਂ 'ਤੇ ਕਾਰਵਾਈ,  ਹੋਈਆਂ 160 ਗ੍ਰਿਫ਼ਤਾਰੀਆਂ

ufo in iran

ਜੰਗ ਵਿਚਾਲੇ ਇਰਾਨ 'ਚ ਆ ਗਏ Alien ! ਪੂਰੀ ਦੁਨੀਆ 'ਚ ਵਾਇਰਲ ਹੋਈ ਵੀਡੀਓ

island nation changes name

ਇਸ ਟਾਪੂ ਦੇਸ਼ ਨੇ ਬਦਲ ਲਿਆ 'ਨਾਂ', ਜਾਣੋ ਕੀ ਰੱਖਿਆ ਹੈ ਨਵਾਂ ਨਾਮ

aid for flood hit nepal

ਹੜ੍ਹ ਪ੍ਰਭਾਵਿਤ ਨੇਪਾਲ ਨੂੰ ਅਮਰੀਕਾ ਦੇਵੇਗਾ 3.1 ਕਰੋੜ ਡਾਲਰ

statement of army chief munir

ਪਾਕਿਸਤਾਨ ਦੀਆਂ ਹਥਿਆਰਬੰਦ ਫੌਜਾਂ ਅੱਤਵਾਦ ਨੂੰ ਹਰਾਉਣ ਲਈ ਦ੍ਰਿੜ : ਫੌਜ ਮੁਖੀ...

statement of iranian president

UN ਜਨਰਲ ਅਸੈਂਬਲੀ ਨੂੰ ਜੰਗ ਰੋਕਣ ਲਈ ਕਰਨਾ ਚਾਹੀਦਾ ਹੈ ਕੰਮ: ਪੇਜ਼ੇਸ਼ਕੀਅਨ

pakistani astronauts

ਪਾਕਿਸਤਾਨੀ ਪੁਲਾੜ ਯਾਤਰੀ ਜਲਦੀ ਹੀ ਚੀਨ ਦੇ ਪੁਲਾੜ ਸਟੇਸ਼ਨ ਦੇ ਮਿਸ਼ਨ 'ਚ ਹੋਣਗੇ...

russia ukraine tension

ਟਰੰਪ ਨਾਲ ਜ਼ੇਲੇਂਸਕੀ ਦੀ ਮੁਲਾਕਾਤ ਤੋਂ ਪਹਿਲਾਂ ਰੂਸ ਅਤੇ ਯੂਕਰੇਨ ਨੇ ਕੀਤੇ ਘਾਤਕ...

ethnic unity law

ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅੱਗੇ 'ਏਥਨਿਕ ਯੂਨਿਟੀ ਲਾਅ' ਦਾ ਮੁੱਦਾ ਚੁੱਕਣ...

tejbir singh rana won bronze medal

ਕੈਨੇਡਾ 'ਚ ਹੋਏ ਕਾਮਨਵੈਲਥ ਪਾਵਰਲਿਫਟਿੰਗ ਮੁਕਾਬਲੇ, ਤੇਜ਼ਬੀਰ ਸਿੰਘ ਰਾਣਾ' ਨੇ...

school teachers action leave without permission

ਬਿਨਾਂ ਇਜਾਜ਼ਤ ਛੁੱਟੀ ਲੈਣ ਵਾਲੇ ਅਧਿਆਪਕ ਸਾਵਧਾਨ, ਹੋਵੇਗੀ ਕਾਰਵਾਈ, ਬੰਗਾਲ ਸਰਕਾਰ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਨਜ਼ਰੀਆ ਦੀਆਂ ਖਬਰਾਂ
    • groom in sherwani food delivery video viral
      ਹੈਂ! ਲਾੜੀ ਨੂੰ ਮੰਡਪ 'ਚ ਛੱਡ ਫੂਡ ਡਿਲਵਰੀ ਦਾ ਕੰਮ ਕਰਨ ਤੁਰ ਪਿਆ ਲਾੜਾ! ਪੂਰੀ...
    • parents children transfers property
      ਕੀ ਮਾਤਾ-ਪਿਤਾ ਇਕ ਹੀ ਬੱਚੇ ਦੇ ਨਾਮ 'ਤੇ ਟ੍ਰਾਂਸਫਰ ਕਰ ਸਕਦੇ ਹਨ ਸਾਰੀ ਜਾਇਦਾਦ?...
    • cat became smuggler
      'ਬਿੱਲਾ' ਬਣ ਗਿਆ ਸਮੱਗਲਰ ! ਜੇਲ੍ਹ 'ਚ ਪਹੁੰਚਾਉਣ ਲੱਗਾ ਨਸ਼ਾ, ਹੈਰਾਨ ਕਰੇਗਾ...
    • mother own home property son daughter in law eviction
      ਕੀ ਮਾਂ ਆਪਣੇ ਪੁੱਤਰ-ਨੂੰਹ ਨੂੰ ਘਰ ਤੇ ਜਾਇਦਾਦ ਤੋਂ ਕਰ ਸਕਦੀ ਹੈ ਬੇਦਖ਼ਲ? ਜਾਣੋ...
    • australia gives pr to indian cab driver
      ਭਾਰਤੀ ਮੁੰਡੇ ਨੂੰ ਆਸਟ੍ਰੇਲਿਆ ਨੇ ਤੋਹਫੇ 'ਚ ਦਿੱਤੀ PR ! ਵਰ੍ਹਦੀਆਂ ਗੋਲ਼ੀਆਂ 'ਚ...
    • dubai invite scheme
      'ਰਿਸ਼ਤੇਦਾਰਾਂ ਨੂੰ ਬੁਲਾਓ, ਮੋਟਾ ਇਨਾਮ ਪਾਓ..!' ਦੁਬਈ 'ਚ ਰਹਿੰਦੇ ਲੋਕਾਂ ਲਈ...
    • plane debris found
      74 ਸਾਲ ਪਹਿਲਾਂ ਕ੍ਰੈਸ਼ ਹੋਏ ਜਹਾਜ਼ ਦਾ ਸਮੁੰਦਰ ਹੇਠੋਂ ਲੱਭਿਆ ਮਲਬਾ ! 69 ਲੋਕਾਂ...
    • sylvia yasmine pakistan
      'ਗੋਰੀ ਮੇਮ' ਨਾਲ ਵਿਆਹ ਕਰਵਾ ਪਾਕਿਸਤਾਨ ਲੈ ਆਇਆ ਬੰਦਾ ! 12 ਸਾਲਾਂ 'ਚ ਹੀ ਨਰਕ...
    • company ai and employees
      ਕੰਪਨੀ ਨੇ AI ਪਿੱਛੇ ਕੱਢ'ਤੇ ਸੈਂਕੜੇ ਕਰਮਚਾਰੀ ! ਪੈਣ ਲੱਗਾ ਘਾਟਾ ਤਾਂ ਸਾਰੇ ਹੀ...
    • india and european summer
      50° ਗਰਮੀ 'ਚ ਵੀ ਭਾਰਤੀ ਨਹੀਂ ਕਰਦੇ ਪਰਵਾਹ ! ਫ਼ਿਰ 'ਗੋਰਿਆਂ' ਦੀ 35°-40° 'ਤੇ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +