ਜਲੰਧਰ (ਚਾਵਲਾ)—ਗੁਰੂ ਰਾਮਦਾਸ ਸੇਵਾ ਸੋਸਾਇਟੀ ਰਜਿ. ਦਿਆਲ ਨਗਰ ਅਤੇ ਪ੍ਰੀਤ ਦਸਤਾਰ ਅਕੈਡਮੀ ਵਲੋਂ ਸਮੂਹ ਸੇਵਾ ਸੋਸਾਇਟੀਆਂ, ਸਿੰਘ ਸਭਾਵਾਂ, ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਵਿਸ਼ਾਲ ਦਸਤਾਰ ਮਾਰਚ 23 ਫਰਵਰੀ ਨੂੰ ਕੱਢਿਆ ਜਾ ਰਿਹਾ ਹੈ, ਜਿਸ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਇਥੇ ਗੁਰੂ ਰਾਮਦਾਸ ਸੇਵਾ ਸੋਸਾਇਟੀ ਦੇ ਪ੍ਰਧਾਨ ਗੁਰਮੀਤ ਸਿੰਘ ਸੋਨੂੰ ਤੇ ਚਰਨਪ੍ਰੀਤ ਸਿੰਘ ਨੇ ਕੀਤਾ। ਉਨ੍ਹਾਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੰਗਤਾਂ ਦੇ ਸਹਿਯੋਗ ਨਾਲ ਵਿਸ਼ਾਲ ਦਸਤਾਰ ਮਾਰਚ 23 ਫਰਵਰੀ ਨੂੰ ਗੁਰਦੁਆਰਾ ਆਸਾ ਪੂਰਨ ਦਿਆਲ ਨਗਰ ਤੋਂ ਦੁਪਹਿਰ 2 ਵਜੇ ਆਰੰਭ ਹੋ ਕੇ ਗੁਰਦੁਆਰਾ ਕਲਗੀਧਰ ਸਿੰਘ ਸਭਾ ਅਸ਼ੋਕ ਨਗਰ, ਫੁੱਟਬਾਲ ਚੌਕ, ਬਸਤੀ ਅੱਡਾ, ਜੋਤੀ ਚੌਕ, ਨਕੋਦਰ ਚੌਕ, ਗੁਰਦੁਆਰਾ ਗੁਰੂ ਨਾਨਕ ਮਿਸ਼ਨ ਚੌਕ, ਗੁਰਦੁਆਰਾ ਮਾਡਲ ਟਾਊਨ ਤੋਂ ਹੁੰਦਾ ਹੋਇਆ ਗੁਰਦੁਆਰਾ ਨੌਵੀਂ ਪਾਤਸ਼ਾਹੀ ਦੂਖ ਨਿਵਾਰਣ ਸਾਹਿਬ ਗੁਰੂ ਤੇਗ ਬਹਾਦਰ ਨਗਰ ਵਿਖੇ ਸਮਾਪਤ ਹੋਵੇਗਾ। ਇਸ ਮੌਕੇ ਵਿਸ਼ਾਲ ਸਟੇਜ ਲਗਾਈ ਜਾਏਗੀ। ਇਸ ਮਾਰਚ ਵਿਚ ਵਿਸ਼ੇਸ਼ ਤੌਰ ’ਤੇ ਪੰਜਾਬੀ ਫਿਲਮ ਇੰਡਸਟਰੀ ਦੇ ਸਿਤਾਰੇ ਅੰਮ੍ਰਿਤਪਾਲ ਸਿੰਘ ਬਿੱਲਾ, ਨਰਿੰਦਰ ਸਿੰਘ ਨਿੰਨਾ, ਜੋਬਨਜੀਤ ਸਿੰਘ ਤੇ ਹੋਰ ਸ਼ਖਸੀਅਤਾਂ ਵੀ ਸ਼ਮੂਲੀਅਤ ਕਰਨਗੀਆਾਂ। ਉਨ੍ਹਾਂ ਦੱਸਿਆ ਕਿ ਮਾਰਚ ਦੀ ਆਰੰਭਤਾ ਤੋਂ ਪਹਿਲਾਂ ਗੁਰਦੁਆਰਾ ਆਸਾ ਪੂਰਨ ਵਿਖੇ ਪ੍ਰੀਤ ਦਸਤਾਰ ਅਕੈਡਮੀ ਵਲੋਂ ਬੱਚਿਆਂ ਨੂੰ ਸਵੇਰੇ 11 ਵਜੇ ਤੋਂ 2 ਵਜੇ ਤਕ ਦਸਤਾਰਾਂ ਸਜਾਈਆਂ ਜਾਣਗੀਆਂ। ਇਸ ਮੌਕੇ ਹਰਕੋਮਲਜੀਤ ਸਿੰਘ ਰੋਮੀ, ਕੁਲਜੀਤ ਸਿੰਘ ਚਾਵਲਾ, ਨਿਰਵੈਰ ਸਿੰਘ ਸਾਜਨ, ਚਰਨਜੀਤ ਸਿੰਘ ਚਾਵਲਾ, ਸੁਖਜਿੰਦਰ ਸਿੰਘ ਅਲੱਗ, ਪਰਮਿੰਦਰ ਸਿੰਘ, ਜੋਸ਼ਨ ਸਿੰਘ ਗੁੰਬਰ, ਜਸਵਿੰਦਰ ਸਿੰਘ, ਹਰਮਨ ਸਿੰਘ ਅਸੀਜਾ, ਜੋਤਪ੍ਰਕਾਸ਼ ਸਿੰਘ, ਪੰਕੁਸ਼ ਸਿੰਘ, ਇਸ਼ਟਪ੍ਰੀਤ ਸਿੰਘ ਹਾਜ਼ਰ ਸਨ।
ਬੇਅਦਬੀ ਮਾਮਲੇ 'ਚ ਕਾਨੂੰਨ ਆਪਣਾ ਕੰਮ ਕਰੇਗਾ : ਅਮਰਿੰਦਰ
NEXT STORY