ਜਲੰਧਰ (ਜ.ਬ.)-ਰੈਣਕ ਬਾਜ਼ਾਰ ਸਥਿਤ ਏ. ਸੀ. ਮਾਰਕੀਟ ਦੀ 5ਵੀਂ ਮੰਜ਼ਿਲ ’ਤੇ ਬਣੇ ਦਫਤਰ ’ਚ ਵੀਰਵਾਰ ਤੜਕਸਾਰ ਹਥਿਆਰਾਂ ਨਾਲ ਲੈਸ ਨੌਜਵਾਨਾਂ ਵੱਲੋਂ ਚੱਲ ਰਹੇ ਜੂਏ ਨੂੰ ਲੁੱਟਣ ਤੇ ਗੋਲੀ ਚਲਾਉਣ ਦੇ ਮਾਮਲੇ ’ਚ ਨਾਮਜ਼ਦ ਸਾਹਿਲ ਮਾਸੀ ਗੈਂਗ ਦੇ ਸਾਥੀ ਤਰੁਣ ਉਰਫ ਲੱਲੀ ਨੂੰ ਥਾਣਾ ਨੰ. 8 ਦੀ ਪੁਲਸ ਨੇ ਟਰੈਪ ਲਾ ਕੇ ਗ੍ਰਿਫਤਾਰ ਕਰ ਲਿਆ ਹੈ। ਕੁੱਕਾ ਮਹਾਜਨ ਦਾ ਵਿਰੋਧੀ ਲੱਲੀ ਆਪਣੇ ਸਾਥੀਅਾਂ ਸਮੇਤ ਏ. ਸੀ. ਮਾਰਕੀਟ ਜੂਆ ਲੁੱਟਣ ਆਇਆ ਸੀ। ਪੁਲਸ ਨੇ ਉਕਤ ਮਾਮਲੇ ’ਚ ਜੂਆ ਖੇਡਣ ਤੇ ਲੁੱਟਣ ਆਏ 15 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਸੀ।ਏ. ਸੀ. ਪੀ. ਦਲਬੀਰ ਸਿੰਘ ਬੁੱਟਰ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਤਰੁਣ ਉਰਫ ਲੱਲੀ ਪੁੱਤਰ ਸੋਮਨਾਥ ਵਾਸੀ ਅਲੀ ਮੁਹੱਲਾ ਆਪਣੇ ਘਰ ਆਇਆ ਹੈ। ਪੁਲਸ ਨੇ ਸੂਚਨਾ ਦੇ ਆਧਾਰ ’ਤੇ ਉਸ ਨੂੰ ਅਲੀ ਮੁਹੱਲਾ ਤੋਂ ਕਾਬੂ ਕਰ ਲਿਆ। ਏ. ਸੀ. ਪੀ. ਨੇ ਦੱਸਿਆ ਕਿ ਲੱਲੀ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਸਾਹਿਲ ਮਾਸੀ ਗੈਂਗ ਦਾ ਸਾਥੀ ਹੈ। ਉਸ ਨੇ ਸਾਥੀਅਾਂ ਸਮੇਤ ਜੂਆ ਖੇਡ ਰਹੇ ਨੌਜਵਾਨਾਂ ’ਤੇ ਤੇਜ਼ਧਾਰ ਦਾਤਰ ਨਾਲ ਹਮਲਾ ਕੀਤਾ ਸੀ ਤੇ ਕੁੱਕਾ ਮਹਾਜਨ ਨਾਲ ਪੁਰਾਣੀ ਰੰਜਿਸ਼ ਕਾਰਨ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਪੁਲਸ ਨੇ ਦੱਸਿਆ ਕਿ ਸੀ. ਸੀ. ਟੀ. ਵੀ. ਫੁਟੇਜ ’ਚ ਵੀ ਲੱਲੀ ਸਾਫ ਦਿਸ ਰਿਹਾ ਸੀ, ਜਿਸ ਦੇ ਆਧਾਰ ’ਤੇ ਸਬ-ਇੰਸਪੈਕਟਰ ਲਖਵਿੰਦਰ ਸਿੰਘ ਨੇ ਪੁਲਸ ਪਾਰਟੀ ਸਮੇਤ ਲੱਲੀ ਨੂੰ ਅਲੀ ਮੁਹੱਲੇ ਤੋਂ ਕਾਬੂ ਕੀਤਾ। ਪੁਲਸ ਵਲੋਂ ਲੱਲੀ ਕੋਲੋਂ ਵਰਤੇ ਗਏ ਹਥਿਆਰ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਸਾਥੀਅਾਂ ਦੇ ਟਿਕਾਣਿਅਾਂ ’ਤੇ ਰੇਡ ਕਰ ਕੇ ਭਾਲ ਕੀਤੀ ਜਾ ਰਹੀ ਹੈ। ਥਾਣਾ ਨੰ. 4 ਦੇ ਸਬ-ਇੰਸਪੈਕਟਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਤਰੁਣ ਗਿੱਲ ਉਰਫ ਲੱਲੀ ਵਾਸੀ ਅਲੀ ਮੁਹੱਲਾ ਇਸ ਮਾਮਲੇ ਦੇ ਮੁੱਖ ਮੁਲਜ਼ਮ ਸਾਹਿਲ ਗਿੱਲ ਦੇ ਚਾਚੇ ਦਾ ਲੜਕਾ ਦੱਸਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਝਗੜੇ ਦੌਰਾਨ ਡਿਗ ਕੇ ਜ਼ਖਮੀ ਹੋਏ ਡੀ. ਸੀ. ਨੂੰ ਹਸਪਤਾਲ ਤੋਂ ਡਿਸਚਾਰਜ ਹੋਣ ’ਤੇ ਜੇਲ ਭੇਜ ਦਿੱਤਾ ਗਿਆ ਸੀ। ਉਸ ਨੂੰ ਰਿਮਾਂਡ ’ਤੇ ਲੈਣ ਦੀ ਕੋਸ਼ਿਸ਼ ਕੀਤੀ ਜਾਵੇਗੀ ਤਾਂ ਜੋ ਮਾਮਲੇ ਦੀ ਸਾਰੀ ਸੱਚਾਈ ਸਾਹਮਣੇ ਆ ਸਕੇ।ਨਸ਼ੇ ਕਰਨ ਦਾ ਆਦੀ ਹੈ ਲੱਲੀ, ਸੈਂਟਰ ਤੋਂ ਕਰਵਾ ਚੁੱਕਿਆ ਇਲਾਜਪੁਲਸ ਨੇ ਦੱਸਿਆ ਕਿ ਗ੍ਰਿਫਤਾਰ ਕੀਤਾ ਗਿਆ ਤਰੁਣ ਉਰਫ ਲੱਲੀ ਜੋ ਨਸ਼ਾ ਕਰਨ ਦਾ ਆਦੀ ਹੈ, ਪਿਛਲੇ ਦਿਨੀਂ ਸਿਵਲ ਹਸਪਤਾਲ ’ਚ ਸਥਿਤ ਸੈਂਟਰ ਤੋਂ ਇਲਾਜ ਕਰਵਾ ਚੁੱਕਾ ਹੈ। ਲੱਲੀ ਚਾਰ ਭੈਣ-ਭਰਾ ਹਨ, ਜਿਨ੍ਹਾਂ ’ਚੋਂ ਇਕ ਦੀ ਮੌਤ ਹੋ ਚੁੱਕੀ ਹੈ। ਨਸ਼ੇ ਦੀ ਲਤ ਕਾਰਨ ਉਸ ਦੀ ਪਛਾਣ ਉਕਤ ਨੌਜਵਾਨਾਂ ਨਾਲ ਹੋ ਗਈ, ਜਿਨ੍ਹਾਂ ਦੀ ਗੈਂਗ ’ਚ ਸ਼ਾਮਲ ਹੋ ਕੇ ਉਹ ਝਗੜਿਅਾਂ ’ਚ ਸ਼ਾਮਲ ਹੋਣ ਲੱਗਾ। ਹੌਲੀ-ਹੌਲੀ ਹੌਸਲਾ ਵਧਣ ਲੱਗਾ ਤੇ ਤੇਜ਼ਧਾਰ ਹਥਿਆਰ ਨਾਲ ਰੱਖਣ ਲੱਗਾ। ਸੈਂਟਰ ਤੋਂ ਇਲਾਜ ਕਰਵਾ ਕੇ ਉਹ ਘਰ ਵਾਪਸ ਆਇਆ ਸੀ। ਨਸ਼ਾ ਕਰਨਾ ਛੱਡ ਦਿੱਤਾ ਪਰ ਵਾਰਦਾਤਾਂ ਕਰਨੀਅਾਂ ਨਹੀਂ ਛੱਡੀਅਾਂ। ਏ. ਸੀ. ਮਾਰਕੀਟ ਸਥਿਤ ਵਾਰਦਾਤ ਦੌਰਾਨ ਵੀ ਲੱਲੀ ਦੇ ਹੱਥ ’ਚ ਤੇਜ਼ਧਾਰ ਹਥਿਆਰ ਸੀ, ਜਿਸ ਨਾਲ ਉਹ ਹਮਲਾ ਕਰ ਰਿਹਾ ਸੀ, ਜਿਸ ਦੇ ਆਧਾਰ ’ਤੇ ਪੁਲਸ ਨੇ ਉਸ ਨੂੰ ਗ੍ਰਿਫਤਾਰ ਕੀਤਾ ਹੈ।ਕੇਸ ’ਚ ਨਵੇਂ-ਨਵੇਂ ਲੋਕਾਂ ਦੇ ਨਾਂ ਆ ਰਹੇ ਸਾਹਮਣੇਸਬ-ਇੰਸਪੈਕਟਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ ’ਚ ਜਾਂਚ ਦੌਰਾਨ ਨਵੇਂ ਲੋਕਾਂ ਦੇ ਨਾਂ ਸਾਹਮਣੇ ਆ ਰਹੇ ਹਨ, ਜਿਨ੍ਹਾਂ ਨੂੰ ਵੀ ਜਲਦ ਹੀ ਨਾਮਜ਼ਦ ਕੀਤਾ ਜਾਵੇਗਾ। ਕਈ ਲੋਕਾਂ ਦੀ ਪੂਰੀ ਡਿਟੇਲ ਮਿਲ ਚੁੱਕੀ ਹੈ। ਕੁਝ ਦੀ ਡਿਟੇਲ ਕੱਢੀ ਜਾ ਰਹੀ ਹੈ, ਜਿਸ ਤੋਂ ਬਾਅਦ ਸਾਰਿਅਾਂ ਨੂੰ ਕੇਸ ’ਚ ਨਾਮਜ਼ਦ ਕਰ ਕੇ ਗ੍ਰਿਫਤਾਰ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਕੇਸ ’ਚ ਕਈ ਤਰ੍ਹਾਂ ਦੀਅਾਂ ਪਰਤਾਂ ਖੁੱਲ੍ਹਣ ਦਾ ਸ਼ੱਕ ਹੈ।ਸੀ. ਸੀ. ਟੀ. ਵੀ. ਫੁਟੇਜ ਤੇ ਕਾਲ ਡਿਟੇਲ ਖੰਗਾਲੀ ਜਾ ਰਹੀਪੁਲਸ ਨੇ ਦੱਸਿਆ ਕਿ ਏ. ਸੀ. ਮਾਰਕੀਟ ’ਚ ਜੂਆ ਲੁੱਟਣ ਤੇ ਗੋਲੀ ਚਲਾਉਣ ਦੇ ਮਾਮਲੇ ’ਚ ਨਾਮਜ਼ਦ ਲੋਕਾਂ ਦੀ ਕਾਲ ਡਿਟੇਲ ਤੇ ਸੀ. ਸੀ. ਟੀ. ਵੀ. ਫੁਟੇਜ ਖੰਗਾਲੀ ਜਾ ਰਹੀ ਹੈ, ਪੁਲਸ ਦੇ ਹੱਥ ਕਈ ਅਹਿਮ ਫੁਟੇਜ ਤੇ ਕਾਲ ਡਿਟੇਲ ਲੱਗੀ ਹੈ, ਜਿਸ ਨਾਲ ਜਲਦ ਹੀ ਮਾਮਲਾ ਹੱਲ ਹੋ ਜਾਵੇਗਾ। ਪੁਲਸ ਕੇਸ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਗੋਲੀ ਕਿਸ ਮਕਸਦ ਨਾਲ ਚੱਲੀ ਸੀ। ਫੁਟੇਜ ਤੇ ਕਾਲ ਡਿਟੇਲ ਰਾਹੀਂ ਜਲਦ ਹੀ ਸਾਰੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਪੰਜਾਬ ਪੁਲਸ ਨੇ ਥਾਣੇ ’ਚ ਮਨਾਈ ਦੀਵਾਲੀ
NEXT STORY