ਜਲੰਧਰ (ਜ. ਬ.)—ਕੌਮਾਂਤਰੀ ਮਨੁੱਖੀ ਅਧਿਕਾਰ ਸੰਗਠਨ ਦੇ ਲੀਗਲ ਐਡਵਾਈਜ਼ਰ ਪੰਜਾਬ ਐਡਵੋਕੇਟ ਵਿਕ੍ਰਾਂਤ ਰਾਣਾ ਨਾਰਕੋਟਿਕਸ ਐਕਟ ’ਤੇ ਖਾਲਸਾ ਕਾਲਜ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਵਿਚ ਤੀਜਾ ਲੀਗਲ ਅਵੇਅਰਨੈੱਸ ਕੈਂਪ 13 ਨਵੰਬਰ ਨੂੰ ਲਾਉਣ ਜਾ ਰਹੇ ਹਨ। ਇਸ ਪ੍ਰੋਗਰਾਮ ਵਿਚ ਖਾਸ ਤੌਰ ’ਤੇ ਕਮਿਸ਼ਨਰ ਆਫ ਪੁਲਸ ਗੁਰਪ੍ਰੀਤ ਸਿੰਘ ਭੁੱਲਰ ਨੂੰ ਮੁੱਖ ਮਹਿਮਾਨ ਵਜੋਂ ਸੱਦਾ ਦਿੱਤਾ ਗਿਆ ਹੈ। ਇਸ ਗੈਸਟ ਆਫ ਆਨਰ ਲਈ ਸੁਪਰਡੈਂਟ ਆਫ ਪੁਲਸ ਰੂਰਲ ਗੁਰਮੀਤ ਸਿੰਘ ਕਿੰਗਰਾ ਨੂੰ ਵੀ ਸੱਦਾ ਦਿੱਤਾ ਗਿਆ ਹੈ। ਇਸ ਸੈਮੀਨਾਰ ਬਾਰੇ ਕੌਮਾਂਤਰੀ ਮਨੁੱਖੀ ਸੰਗਠਨ ਦੀ ਟੀਮ ਦੇ ਡਾਇਰੈਕਟਰ ਨਾਰਥ ਅਮਨਦੀਪ ਮਿੱਤਲ ਨੇ ਦੱਸਿਆ ਕਿ ਉਹ ਪੂਰੀ ਟੀਮ ਨਾਲ ਇਸ ਸੈਮੀਨਾਰ ਵਿਚ ਪਹੁੰਚਣਗੇ। ਇਸ ਮੌਕੇ ਵਿਕ੍ਰਾਂਤ ਰਾਣਾ ਨੇ ਦੱਸਿਆ ਕਿ ਇਸ ਲੀਗਲ ਅਵੇਅਰਨੈੱਸ ਕੈਂਪ ਵਿਚ ਨਸ਼ਿਆਂ ਸਬੰਧੀ ਕਾਨੂੰਨ ’ਤੇ ਚਰਚਾ ਕੀਤੀ ਜਾਵੇਗੀ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਇਸ ਲੀਗਲ ਅਵੇਅਰਨੈੱਸ ਦੇ ਕੈਂਪ ਦੇ ਜ਼ਰੀਏ ਨੌਜਵਾਨਾਂ ਨੂੰ ਨਸਿਆਂ ਦੀ ਦਲਦਲ ਵਿਚੋਂ ਨਿਕਲਣ ਲਈ ਪ੍ਰੇਰਿਤ ਕਰਨਗੇ ਅਤੇ ਲੀਗਲ ਅਵੇਅਰਨੈੱਸ ਕੈਂਪ ਦਾ ਮੁੱਖ ਵਿਸ਼ਾ ਐੱਨ. ਡੀ. ਪੀ. ਸੀ. ਹੋਵੇਗਾ। ਇਸ ਕੈਂਪ ਵਿਚ ਮਨੁੱਖੀ ਅਧਿਕਾਰ ਸੰਗਠਨ ਵਲੋਂ ਮੈਡਮ ਮੀਨਾਕਸ਼ੀ ਗਾਂਧੀ, ਮਨਿੰਦਰਪਾਲ ਸਿੰਘ ਮੱਕੜ, ਮੈਡਮ ਭਾਵਨਾ ਸੰਦਲ ਵੀ ਸ਼ਾਮਲ ਹੋਣਗੇ।
ਨਿਰਮਲ ਕੁਟੀਆ ਜੌਹਲਾਂ ਵਿਖੇ ਹਜ਼ਾਰਾਂ ਸੰਗਤਾਂ ਹੋਈਆਂ ਨਤਮਸਤਕ
NEXT STORY