ਜਲੰਧਰ, (ਸੋਮਨਾਥ)-ਸੁਣਨ ’ਚ ਅਟਪਟਾ ਜ਼ਰੂਰ ਹੈ ਕਿ ਗਲੇ ਦੀ ਇਨਫੈਕਸ਼ਨ ਨਾਲ ਕਿਸੇ ਨੂੰ ਹਾਰਟ ਅਟੈਕ ਦੀ ਨੌਬਤ ਆ ਸਕਦੀ ਹੈ ਪਰ ਮੈਡੀਕਲ ਸਾਇੰਸ ਮੁਤਾਬਕ ਦਿਲ ਦੇ ਰੋਗ ਦਾ ਇਕ ਕਾਰਣ Strep Throat (ਗਲੇ ’ਚ ਬੈਕਟੀਰੀਅਲ ਇਨਫੈਕਸ਼ਨ) ਨਾਲ ਜੁੜਿਆ ਹੋਇਆ ਹੈ। ਸਟ੍ਰੈੱਪ ਥ੍ਰੋਟ ’ਚ ਫੈਰਿੰਕਸ (ਖਾਣ ਦੀ ਨਲੀ, ਗ੍ਰਸਨੀ) ’ਚ ਸੋਜਿਸ਼ ਆ ਸਕਦੀ ਹੈ। ਸਟ੍ਰੈੱਪ ਬੈਕਟੀਰੀਆ ਨਾਲ ਅਤੇ ਸੋਰ ਥ੍ਰੋਟ ਵਾਇਰਲ ਇਨਫੈਕਸ਼ਨ ਕਾਰਣ ਹੁੰਦਾ ਹੈ। ਸਮੇਂ ’ਤੇ ਗਲੇ ਦੀ ਖਾਰਿਸ਼ ਅਤੇ ਬੈਕਟੀਰੀਅਲ ਇਨਫੈਕਸ਼ਨ ਦਾ ਇਲਾਜ ਨਾ ਕਰਵਾਉਣ ਨਾਲ ਇਨਫੈਕਸ਼ਨ ਦੌਰਾਨ ਆਉਣ ਵਾਲਾ ਬੁਖਾਰ (Rheumatic Fever) ਜਾਨਲੇਵਾ ਹੋ ਸਕਦਾ ਹੈ।
Rheumatic Fever ਅਤੇ ਇਸ ਦਾ ਦਿਲ ਨਾਲ ਸਬੰਧ ਕਿਵੇਂ?
ਆਯੂਰਵੇਦ ’ਚ Rheumatic Fever ਨੂੰ ਵਾਤਰੋਗ, ਆਮਵਾਤ ਰੋਗ ਅਤੇ ਗਠੀਆ ਕਿਹਾ ਗਿਆ ਹੈ। Rheumatic Fever ਦਾ ਇਲਾਜ ਸਮੇਂ ਸਿਰ ਨਾ ਹੋਣ ਨਾਲ ਦਿਲ ਦੇ ਵਾਲਵ ਹੌਲੀ-ਹੌਲੀ ਖਰਾਬ ਹੋਣ ਲਗਦੇ ਹਨ ਜਾਂ ਕਹਿ ਲਓ ਕਿ ਹਾਰਟ ਵਾਲਵ ਡੈਮੇਜ ਹੋ ਜਾਂਦੇ ਹਨ। ਆਮ ਤੌਰ ’ਤੇ ਬੈਕਟੀਰੀਆ ਦੇ ਸੰਪਰਕ ’ਚ ਆਉਣ ਦੇ 5 ਦਿਨਾਂ ਦੇ ਅੰਦਰ ਸੋਰ ਥ੍ਰੋਟ ਹੁੰਦਾ ਹੈ, ਜੋ ਕਿ ਸਟ੍ਰੈੱਪ ਦੇ ਸਭ ਤੋਂ ਆਮ ਲੱਛਣਾਂ ਵਿਚੋਂ ਇਕ ਹੁੰਦਾ ਹੈ। ਇਸ ਵਿਚ ਖਾਣਾ ਆਦਿ ਖਾਣ ਦੌਰਾਨ ਗਲੇ ’ਚ ਦਰਦ ਹੋਵੇਗਾ ਅਤੇ ਗਲੇ ’ਚ ਸੋਜਿਸ਼ ਆ ਜਾਂਦੀ ਹੈ। ਸਟ੍ਰੈੱਪ ਥ੍ਰੋਟ ਦੇ ਲੱਛਣਾਂ ’ਚ ਅਚਾਨਕ ਬੁਖਾਰ, ਮਾਸਪੇਸ਼ੀਆਂ ’ਚ ਦਰਦ, ਸਿਰਦਰਦ, ਠੰਡ ਲੱਗਣਾ, ਭੁੱਖ ਦੀ ਕਮੀ ਅਤੇ ਲਿਮਫ ਨੋਡਸ ’ਚ ਸੋਜਿਸ਼ ਹੋਣਾ ਸ਼ਾਮਲ ਹੈ। ਇਸ ਲਈ ਜਿੰਨੀ ਜਲਦੀ ਹੋਵੇ ਡਾਕਟਰ ਦੀ ਸਲਾਹ ਮੁਤਾਬਿਕ ਐਂਟੀਬਾਇਓਟਿਕਸ ਲੈਣ ਨਾਲ ਆਰਾਮ ਮਿਲਦਾ ਹੈ।
ਕੁਝ ਦਿਨ ਖੁਦ ਨੂੰ ਦੂਸਰਿਆਂ ਤੋਂ ਦੂਰ ਰੱਖੋ-ਬੈਕਟੀਰੀਅਲ ਇਨਫੈਕਸ਼ਨ ਹੋਣ ’ਤੇ ਐਂਟੀਬਾਇਓਟਿਕ ਦਵਾਈਆਂ ਲੈਣ ਤੋਂ ਬਾਅਦ ਤੁਹਾਨੂੰ ਕੁਝ ਦਿਨ ਆਰਾਮ ਕਰਨਾ ਚਾਹੀਦਾ ਹੈ ਅਤੇ ਲੋਕਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਤਾਂ ਕਿ ਇਨਫੈਕਸ਼ਨ ਨਾ ਫੈਲੇ। ਸਟ੍ਰੈੱਪ ਬੈਕਟੀਰੀਅਲ ਰਾਹੀਂ ਫੈਲਦਾ ਹੈ ਅਤੇ ਇਹ ਇਨਫੈਕਸ਼ਨ ਤੁਹਾਡੇ ਨੇੜੇ-ਤੇੜੇ ਵਾਲੇ ਵਿਅਕਤੀ ਨੂੰ ਸਿਰਫ ਖਾਂਸੀ ਨਾਲ ਵੀ ਹੋ ਸਕਦੀ ਹੈ।
ਬਾਦਲਾਂ ਖਿਲਾਫ ਵੱਡਾ ਧਮਾਕਾ ਕਰਨ ਜਾ ਰਹੇ ਨੇ ਪਰਮਿੰਦਰ ਸਿੰਘ ਢੀਂਡਸਾ! (ਵੀਡੀਓ)
NEXT STORY