ਜਲੰਧਰ (ਵਰਿੰਦਰ ਸ਼ਰਮਾ) : ਪਾਕਿਸਤਾਨੀ ਗੋਲੀਬਾਰੀ ਅਤੇ ਅੱਤਵਾਦ ਤੋਂ ਪੀੜ੍ਹਤ ਲੋਕਾਂ ਦੀ ਮਦਦ ਲਈ ਪੰਜਾਬ ਕੇਸਰੀ ਵੱਲੋਂ ਚਲਾਈ ਗਈ ਮੁਹਿੰਮ ਜਾਰੀ ਹੈ। ਇਸੇ ਕੜੀ ਵਿੱਚ ਬੀਤੇ ਦਿਨੀ ਅਨੰਤਨਾਗ (ਜੰਮੂ-ਕਸ਼ਮੀਰ) ਦੇ ਡਾਕ ਬੰਗਲਾ ਵਿਖੇ ਹੋਏ ਸਮਾਗਮ ਦੌਰਾਨ ਅੱਤਵਾਦ ਪੀੜ੍ਹਤ ਵਿਅਕਤੀਆਂ ਨੂੰ 675ਵੇਂ ਟਰੱਕ ਦੀ ਰਾਹਤ ਸਮੱਗਰੀ ਭੇਂਟ ਕੀਤੀ ਗਈ, ਜੋ ਜਲੰਧਰ ਦੇ ਗਗਨ ਜੁਨੇਜਾ ਅਤੇ ਇੰਦੂ ਜੁਨੇਜਾ ਵੱਲੋਂ ਆਪਣੇ ਵਿਆਹ ਦੀ 25ਵੀਂ ਵਰ੍ਹੇਗੰਢ ਦੇ ਮੌਕੇ ਭੇਜੀ ਗਈ ਸੀ। ਇਸ ਵਿੱਚ ਲੋੜਵੰਦਾਂ ਲਈ ਰਾਸ਼ਨ ਸੀ।
ਇਸ ਮੌਕੇ ਸੂਫ਼ੀ ਯੂਸਫ਼ ਨੇ ਕਿਹਾ ਕਿ ਸ੍ਰੀ ਵਿਜੇ ਕੁਮਾਰ ਚੋਪੜਾ ਉਪਕਾਰ ਦਾ ਅਜਿਹਾ ਕੰਮ ਕਰ ਰਹੇ ਹਨ ਜਿਸ ਦੀ ਕੋਈ ਮਿਸਾਲ ਨਹੀਂ ਮਿਲਦੀ। ਸੁਨੀਤਾ ਭਾਰਦਵਾਜ ਨੇ ਕਿਹਾ ਕਿ ਇੱਕ ਤਾਂ ਦਿਵਯਾਂਗਤਾ, ਉੱਤੋਂ ਗਰੀਬੀ ਅਤੇ ਅੱਤਵਾਦ , ਇਨ੍ਹਾਂ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਕਿੰਨਾ ਔਖਾ ਹੈ, ਬਾਰੇ ਪਤਾ ਇੱਥੇ ਆ ਕੇ ਲੱਗਾ ਹੈ। ਵਰਿੰਦਰ ਸ਼ਰਮਾ ਯੋਗੀ ਨੇ ਕਿਹਾ ਕਿ ਅਸੀਂ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸਰਹੱਦ ਦੇ ਲੋੜਵੰਦ ਲੋਕਾਂ ਦੀ ਸੇਵਾ ਕਰ ਰਹੇ ਹਾਂ ਅਤੇ ਅੱਗੇ ਵੀ ਕਰਦੇ ਰਹਾਂਗੇ। ਬੀ. ਡੀ. ਸੀ. ਦੇ ਚੇਅਰਮੈਨ ਅਰੁਣ ਸ਼ਰਮਾ ਨੇ ਵੀ ਵਿਚਾਰ ਪ੍ਰਗਟ ਕੀਤੇ।
ਲੋੜਵੰਦ ਲੋਕਾਂ ਨੂੰ ਰਾਹਤ ਸਮੱਗਰੀ ਭੇਂਟ ਕਰਦੇ ਹੋਏ ਸਾਬਕਾ ਐੱਮ. ਐੱਲ. ਸੀ. ਸੂਫੀ ਯੂਸਫ, ਸੁਨੀਤਾ ਭਾਰਦਵਾਜ, ਰਾਜਿੰਦਰ ਭਾਰਦਵਾਜ, ਰੇਖਾ ਅਗਰਵਾਲ, ਊਸ਼ਾ ਸ਼ਰਮਾ, ਕਿਰਨ ਸ਼ਰਮਾ, ਰਜਨੀ ਭਾਰਦਵਾਜ, ਆਸ਼ਾ ਖੰਨਾ, ਸ਼ਸ਼ੀ ਖੰਨਾ, ਨਰੇਸ਼ ਚੱਢਾ, ਮੁਕਤ ਖੋਸਲਾ, ਸ਼ਾਲੂ ਵਿਜ, ਨੀਤੂ ਵਰਮਾ, ਰਾਹਤ ਵੰਡ ਟੀਮ ਦੇ ਇੰਚਾਰਜ ਯੋਗ ਗੁਰੂ ਵਰਿੰਦਰ ਸ਼ਰਮਾ ਅਤੇ ਹੋਰ ਕਈ ਲੋਕ ਹਾਜ਼ਰ ਸਨ।
ਵਿਆਹ ਦੀ 25ਵੀਂ ਵਰ੍ਹੇਗੰਢ ’ਤੇ ਇੰਦੂ ਜੁਨੇਜਾ-ਗਗਨ ਜੁਨੇਜਾ ਨੇ ਭਿਜਵਾਈ ‘675ਵੇਂ ਟਰੱਕ ਦੀ ਰਾਹਤ ਸਮੱਗਰੀ’
NEXT STORY