ਜਲੰਧਰ (ਵਰਿੰਦਰ ਸ਼ਰਮਾ) : ਜੰਮੂ-ਕਸ਼ਮੀਰ ਦੇ ਅੱਤਵਾਦ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਪੰਜਾਬ ਕੇਸਰੀ ਪੱਤਰ ਸਮੂਹ ਵੱਲੋਂ ਰਾਹਤ ਮੁਹਿੰਮ ਲਗਾਤਾਰ ਜਾਰੀ ਹੈ। ਇਸੇ ਸਿਲਸਿਲੇ ’ਚ ਬੀਤੇ ਦਿਨੀਂ ਸ਼੍ਰੀ ਵਿਜੇ ਕੁਮਾਰ ਚੋਪੜਾ ਨੇ ਰਾਹਤ ਸਮੱਗਰੀ ਦਾ ਟਰੱਕ ਰਵਾਨਾ ਕੀਤਾ, ਜੋ ਜਲੰਧਰ ਦੇ ਇੰਦੂ ਜੁਨੇਜਾ ਤੇ ਗਗਨ ਜੁਨੇਜਾ ਨੇ ਆਪਣੇ ਵਿਆਹ ਦੀ 25ਵੀਂ ਵਰ੍ਹੇਗੰਢ ਦੇ ਮੌਕੇ ’ਤੇ ਭੇਟ ਕੀਤਾ ਸੀ। ਟਰੱਕ ਵਿਚ ਲੋੜਵੰਦ ਪਰਿਵਾਰਾਂ ਲਈ ਰਾਸ਼ਨ ਸੀ।
ਦੱਸ ਦੇਈਏ ਕਿ ਟਰੱਕ ਰਵਾਨਾ ਕਰਦੇ ਸ਼੍ਰੀ ਵਿਜੇ ਚੋਪੜਾ ਨਾਲ ਗਗਨ ਜੁਨੇਜਾ, ਇੰਦੂ ਜੁਨੇਜਾ, ਨਮਨ ਜੁਨੇਜਾ, ਸੁਨੀਤਾ ਭਾਰਦਵਾਜ, ਰਜਿੰਦਰ ਭਾਰਦਵਾਜ, ਰੇਖਾ ਅਗਰਵਾਲ, ਊਸ਼ਾ ਸ਼ਰਮਾ, ਕਿਰਨ ਸ਼ਰਮਾ, ਆਸ਼ਾ ਖੰਨਾ, ਮੀਨੂੰ ਸ਼ਰਮਾ, ਡਿੰਪਲ ਸੂਰੀ ਅਤੇ ਰਾਹਤ ਵੰਡ ਟੀਮ ਦੇ ਇੰਚਾਰਜ ਯੋਗ ਗੁਰੂ ਵਰਿੰਦਰ ਸ਼ਰਮਾ ਆਦਿ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
ਮੋਹਾਲੀ ਦੀ ਮਹਿਲਾ ਫ਼ੌਜੀ ਵੀਰਾਂ ਲਈ ਸਕੂਲੀ ਬੱਚਿਆਂ ਦੀਆਂ ਰੱਖੜੀ ਲੈ ਕੇ LOC ’ਤੇ ਪਹੁੰਚੀ
NEXT STORY