ਭੋਪਾਲ— ਮੋਬਾਇਲ ਖਰੀਦਣ ਦੀ ਜਿੱਦ ਨੇ 8ਵੀਂ ਜਮਾਤ ਦੇ ਇਕ ਵਿਦਿਆਰਥੀ ਦੀ ਜਾਨ ਲੈ ਲਈ। ਮਾਮਲਾ ਅਸ਼ੋਕਾ ਗਾਰਡਨ ਇਲਾਕੇ ਦਾ ਹੈ। ਜਿੱਥੇ 11 ਸਾਲ ਦੇ ਬੱਚੇ ਮੁਜਾਮਿਲ ਨੂੰ ਘਰਦਿਆਂ ਤੋਂ ਮੋਬਾਇਲ ਫੋਨ ਲਈ ਪੈਸੇ ਨਹੀਂ ਮਿਲੇ ਤਾਂ ਉਸ ਨੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ।
ਮ੍ਰਿਤਕ ਬੱਚੇ ਦੇ ਪਿਤਾ ਮੁਕੀਮ ਅੰਸਾਰੀ ਨੇ ਪੁਲਸ ਨੂੰ ਦੱਸਿਆ ਕਿ ਮੁਜਾਮਿਲ ਤਿੰਨ ਦਿਨ ਤੋਂ ਮੋਬਾਇਲ ਫੋਨ ਲੈਣ ਦੀ ਜਿੱਦ ਕਰ ਰਿਹਾ ਸੀ ਤਾਂ ਉਸ ਦੀ ਉਮਰ ਦੇਖਦੇ ਹੋਏ ਉਨ੍ਹਾਂ ਨੇ ਉਸ ਨੂੰ ਸਮਝਾਇਆ ਪਰ ਉਹ ਮੰਨਣ ਲਈ ਤਿਆਰ ਨਹੀਂ ਹੋਇਆ। ਮੁਜਾਮਿਲ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਨੇ ਉੁਸ ਨੂੰ ਮਨਾਉਣ ਲਈ ਕੱਪੜੇ ਖਰੀਦਣ ਲਈ 1 ਹਜ਼ਾਰ ਰੁਪਏ ਦਿੱਤੇ ਪਰ ਉਹ ਨਹੀਂ ਮੰਨਿਆ ਤਾਂ 500 ਰੁਪਏ ਹੋਰ ਦੇ ਦਿੱਤੇ। ਸ਼ੁੱਕਰਵਾਰ ਸਵੇਰੇ ਉਸ ਨੇ ਨਮਾਜ਼ 'ਚ ਜਾਣ ਤੋਂ ਮਨਾਂ ਕਰਦੇ ਹੋਏ ਸੌਣ ਦੇਣ ਲਈ ਕਿਹਾ। ਵਾਪਸ ਆ ਕੇ ਦੇਖਿਆ ਤਾਂ ਉਹ ਫਾਹੇ ਨਾਲ ਲਟਕ ਰਿਹਾ ਸੀ। ਪਰਿਵਾਰਕ ਮੈਂਬਰ ਫੰਦਾ ਖੋਲ੍ਹ ਕੇ ਉਸ ਨੂੰ ਹਸਪਤਾਲ ਲੈ ਗਏ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਪੁਲਸ ਨੇ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਦੇਖੋ 'ਕੈਰੀ ਆਨ ਜੱਟਾ 2' ਫਿਲਮ ਬਾਰੇ ਕੀ ਬੋਲ ਰਹੀ ਹੈ ਸਪਨਾ ਚੌਧਰੀ (ਵੀਡੀਓ)
NEXT STORY