ਲੁਧਿਆਣਾ,(ਰਿਸ਼ੀ)—ਸੀ. ਆਈ. ਏ-2 ਦੀ ਪੁਲਸ ਨੇ ਸੂਚਨਾ ਦੇ ਆਧਾਰ 'ਤੇ ਟਿੱਬਾ ਰੋਡ 'ਤੇ ਕਾਰ ਸਵਾਰ ਦੋ ਦੋਸਤਾਂ ਨੂੰ 10 ਗ੍ਰਾਮ ਹੈਰੋਇਨ ਸਣੇ ਗ੍ਰਿਫਤਾਰ ਕੀਤਾ। ਜਿਸ ਦੌਰਾਨ ਥਾਣਾ ਟਿੱਬਾ 'ਚ ਐੱਨ. ਡੀ. ਪੀ. ਐੱਸ. ਐਕਟ ਤਹਿਤ ਉਕਤ ਦੋਸਤਾਂ ਖਿਲਾਫ ਕੇਸ ਦਰਜ ਕੀਤਾ ਹੈ।
ਜਾਂਚ ਅਧਿਕਾਰੀ ਸਤਵੰਤ ਸਿੰਘ ਮੁਤਾਬਕ ਫੜੇ ਗਏ ਦੋਸ਼ੀਆਂ ਦੀ ਪਛਾਣ ਪ੍ਰੇਮ ਸਿੰਘ ਨਿਵਾਸੀ ਜਗਦੀਸ਼ ਨਗਰ ਅਤੇ ਹੇਮ ਰਾਜ ਨਿਵਾਸੀ ਨਿਊ ਜਨਤਾ ਨਗਰ ਦੇ ਰੂਪ ਵਿਚ ਹੋਈ ਹੈ। ਦੋ ਹੋਰ ਮਾਮਲਿਆਂ 'ਚ ਥਾਣਾ ਬਸਤੀ ਜੋਧੇਵਾਲ ਦੀ ਪੁਲਸ ਨੇ ਮੰਗਲਵਾਰ ਨੂੰ ਕੈਲਾਸ਼ ਨਗਰ ਦੇ ਕੋਲ ਪੈਦਲ ਜਾ ਰਹੇ ਸਮੱਗਲਰ ਪ੍ਰੇਮ ਗੋਇਲ ਨਿਵਾਸੀ ਨਿਊ ਪੰਜਾਬੀ ਬਾਗ ਨੂੰ 3 ਗ੍ਰਾਮ ਹੈਰੋਇਨ ਅਤੇ ਨੂਰਵਾਲਾ ਰੋਡ ਤੋਂ ਹਰਪ੍ਰੀਤ ਸਿੰਘ ਨਿਵਾਸੀ ਨਵਾਂਸ਼ਹਿਰ ਨੂੰ 2 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕਰ ਕੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕੀਤਾ ਹੈ।
ਬੈਂਕਾਂ ਦੀ ਹੜਤਾਲ ; 800 ਮੁਲਾਜ਼ਮਾਂ ਵੱਲੋਂ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ
NEXT STORY