ਜੈਪੁਰ— ਝੁੰਝੁਨੂ ਜ਼ਿਲੇ ਦੇ ਕੋਤਵਾਲੀ ਥਾਣਾ ਇਲਾਕੇ 'ਚ ਪੁਲਸ ਨੇ ਇਕ ਟਰੱਕ 'ਚ ਬੋਰੀਆਂ 'ਚ ਲੁਕਾ ਕੇ ਲਿਆਂਦੀ ਜਾ ਰਹੀ 651 ਕਿਲੋਗ੍ਰਾਮ ਡੋਡਾ ਪੋਸਤ ਜ਼ਬਤ ਕੀਤੀ ਹੈ। ਕੋਤਵਾਲੀ ਥਾਣਾ ਅਧਿਕਾਰੀ ਗੋਪਾਲ ਸਿੰਘ ਢਾਕਾ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਤਿੰਨ ਨੰਬਰ ਰੋਡ 'ਤੇ ਟਰੱਕ ਨੂੰ ਰੋਕ ਕੇ ਉਸ ਦੀ ਤਲਾਸ਼ੀ ਲਈ ਗਈ। ਤਲਾਸ਼ੀ ਦੌਰਾਨ ਬੋਰੀਆਂ ਦੇ ਵਿਚਾਲੇ 651 ਕਿਲੋਗ੍ਰਾਮ ਡੋਡਾ ਪੋਸਤ ਮਿਲੀ। ਢਾਕਾ ਨੇ ਦੱਸਿਆ ਕਿ ਡੋਡਾ ਪੋਸਤ ਜ਼ਬਤ ਕਰਕੇ ਟਰੱਕ ਸਵਾਰ ਜਸਵੰਤ ਸਿੰਘ ਤੇ ਸੁਰਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ। ਦੋਵੇਂ ਹਰਿਆਣਾ ਦੇ ਸਿਰਸਾ ਦੇ ਰਹਿਣ ਵਾਲੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਡੋਡਾ ਪੋਸਤ ਸਿਰਸਾ ਲਿਜਾ ਰਹੇ ਸਨ। ਦੋਸ਼ੀਆਂ ਤੋਂ ਮਾਮਲੇ ਸਬੰਧੀ ਪੁੱਛਗਿੱਛ ਕੀਤੀ ਜਾ ਰਹੀ ਹੈ।
ਭਾਰਤ 'ਚ 5-ਜੀ ਨਾਲ ਪੈਦਾ ਹੋਣਗੇ ਵੱਡੇ ਕਾਰੋਬਾਰੀ ਮੌਕੇ
NEXT STORY