ਨਵੀਂ ਦਿੱਲੀ -ਸਵੀਡਨ ਦੀ ਦੂਰਸੰਚਾਰ ਉਪਕਰਨ ਬਣਾਉਣ ਵਾਲੀ ਕੰਪਨੀ ਐਰਿਕਸਨ ਦਾ ਕਹਿਣਾ ਹੈ ਕਿ 5-ਜੀ ਮੋਬਾਇਲ ਸੇਵਾਵਾਂ ਨਾਲ ਦੇਸ਼ 'ਚ 2026 ਤੱਕ 27 ਅਰਬ ਡਾਲਰ ਤੋਂ ਜ਼ਿਆਦਾ ਦੇ ਵਪਾਰਕ ਮੌਕੇ ਪੈਦਾ ਹੋਣ ਦੀ ਉਮੀਦ ਹੈ। ਇਸ ਦੇ ਅਨੁਸਾਰ ਦੂਰਸੰਚਾਰ ਕੰਪਨੀਆਂ ਲਈ ਉਨ੍ਹਾਂ ਦੇ 4-ਜੀ ਨੈੱਟਵਰਕ 'ਤੇ ਵੱਧ ਤੋਂ ਵੱਧ ਸਪੀਡ ਇਸ ਸਮੇਂ ਲਗਭਗ 22 ਐੱਮ. ਬੀ. ਪੀ. ਐੱਸ. ਹੈ, ਜਦੋਂ ਕਿ 5-ਜੀ ਸੇਵਾ 'ਤੇ ਡਾਊਨਲੋਡ ਸਪੀਡ 1000 ਐੱਮ. ਬੀ. ਪੀ. ਐੱਸ. ਜਾਂ 1 ਜੀ. ਬੀ. ਪੀ. ਐੱਸ. ਤੱਕ ਹੋਵੇਗੀ।
ਐਰਿਕਸਨ ਇੰਡੀਆ ਦੇ ਪ੍ਰਬੰਧ ਨਿਰਦੇਸ਼ਕ ਨਿਤੀਨ ਬਾਂਸਲ ਨੇ ਕਿਹਾ ਕਿ 5-ਜੀ ਨਾਲ ਭਾਰਤ 'ਚ 27 ਅਰਬ ਡਾਲਰ ਦੇ ਕਾਰੋਬਾਰੀ ਮੌਕੇ ਪੈਦਾ ਹੋਣਗੇ। ਇਸ 'ਚੋਂ 13 ਅਰਬ ਡਾਲਰ ਤਾਂ ਦੇਸ਼ ਦੀਆਂ ਮੋਬਾਇਲ ਕੰਪਨੀਆਂ ਲਈ ਕਮਾਈ ਦੇ ਮੌਕੇ ਦੇ ਰੂਪ 'ਚ ਆਉਣਗੇ। ਉਨ੍ਹਾਂ 5-ਜੀ 'ਤੇ ਇਕ ਸਰਵੇਖਣ ਦੇ ਹਵਾਲੇ ਨਾਲ ਕਿਹਾ ਹੈ ਕਿ ਉਦਯੋਗ ਖੇਤਰ ਦੇ ਰੂਪ 'ਚ ਨਿਰਮਾਣ ਨੂੰ ਸਭ ਤੋਂ ਜ਼ਿਆਦਾ ਫਾਇਦਾ ਹੋਣ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਭਾਰਤ ਇਸ ਸਮੇਂ ਦੂਰਸੰਚਾਰ ਸੇਵਾਵਾਂ ਦੀ ਅਗਲੀ ਪੀੜ੍ਹੀ ਯਾਨੀ 5-ਜੀ ਦੀਆਂ ਸੇਵਾਵਾਂ ਸ਼ੁਰੂ ਕਰਨ ਦੀ ਤਿਆਰੀ 'ਚ ਹੈ। ਬਾਂਸਲ ਨੇ ਕਿਹਾ ਕਿ ਐਰਿਕਸਨ ਨੇ ਭਾਰਤੀ ਦੂਰਸੰਚਾਰ ਕੰਪਨੀਆਂ ਦੇ ਨਾਲ ਮਿਲ ਕੇ ਇਸ ਤਕਨੀਕ ਦਾ ਪ੍ਰੀਖਣ ਸ਼ੁਰੂ ਕੀਤਾ ਹੈ, ਜਿਸ ਨਾਲ ਉਨ੍ਹਾਂ ਨੂੰ 4-ਜੀ ਤੋਂ 5-ਜੀ ਵੱਲ ਜਾਣ 'ਚ ਮਦਦ ਮਿਲੇਗੀ।
ਬਰਫ ਦੀ ਸਿਲੀ 'ਚੋ ਨਿਕਲੀ ਮਰੀ ਛਿਪਕਲੀ *(ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)
NEXT STORY