ਸ਼੍ਰੀਨਗਰ— ਜੰਮੂ-ਕਸ਼ਮੀਰ ਪੁਲਸ ਦੇ ਦੋ ਅਧਿਕਾਰੀਆਂ ਨੂੰ ਅੱਤਵਾਦੀ ਹਮਲੇ ਦੀ ਜਾਣਕਾਰੀ ਦੇਣ ਤੋਂ ਬਾਅਦ ਪੁੱਛਗਿੱਛ ਲਈ ਹਿਰਾਸਤ 'ਚ ਲੈ ਲਿਆ ਗਿਆ। ਦੋਹਾਂ ਨੇ ਅਧਿਕਾਰੀਆਂ ਨੂੰ ਕਿਹਾ ਸੀ ਕਿ ਅੱਤਵਾਦੀ ਉਨ੍ਹਾਂ ਦੀ ਸੁਰੱਖਿਆ ਚੌਂਕੀ 'ਤੇ ਹਮਲਾ ਕਰ ਉਨ੍ਹਾਂ ਦੀ ਰਾਇਫਲ ਖੋਹ ਕੇ ਲੈ ਗਏ। ਕਥਿਤ ਘਟਨਾ ਵੀਰਵਾਰ ਸ਼ਾਮ ਸ਼ਹਿਰ ਦੇ ਇਕ ਹੋਟਲ 'ਚ ਸੁਰੱਖਿਆ ਚੌਂਕੀ 'ਤੇ ਹੋਈ। ਪੁਲਸ ਅਧਿਕਾਰੀਆਂ ਨੇ ਪੁਲਸ ਮੁੱਖ ਦਫਤਰ ਨੂੰ ਦੱਸਿਆ ਕਿ ਅੱਤਵਾਦੀਆਂ ਦਾ ਇਕ ਸਮੂਹ ਉਨ੍ਹਾਂ ਦੀ ਚੌਂਕੀ 'ਚ ਵੜ੍ਹ ਗਿਆ ਤੇ ਉਨ੍ਹਾਂ ਦੀ ਰਾਇਫਲ ਖੋਹ ਕੇ ਲੈ ਗਏ।
ਹਾਲਾਂਕਿ ਮੁਢਲੀ ਜਾਂਚ 'ਚ ਖੁਲਾਸਾ ਹੋਇਆ ਕਿ ਭੀੜ੍ਹ ਵਾਲੀ ਥਾਂ 'ਤੇ ਹੋਈ ਘਟਨਾ ਦਾ ਕੋਈ ਚਸ਼ਮਦੀਦ ਨਹੀਂ ਹੈ ਤੇ ਪੁਲਸ ਅਧਿਕਾਰੀਆਂ ਵੱਲੋਂ ਕੋਈ ਵਿਰੋਧ ਨਹੀਂ ਹੋਇਆ। ਜੰਮੂ-ਕਸ਼ਮੀਰ ਪੁਲਸ ਨਾਲ ਸੰਬੰਧਿਤ ਦੋਹਾਂ ਪੁਲਸ ਅਧਿਕਾਰੀਆਂ ਨੂੰ ਤੁਰੰਤ ਹਿਰਾਸਤ 'ਚ ਲੈ ਲਿਆ ਗਿਆ ਤੇ ਪੁਲਸ ਤੀਜੇ ਅਧਿਕਾਰੀ ਦੀ ਭਾਲ ਕਰ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 19 ਮਈ ਨੂੰ ਕਸ਼ਮੀਰ ਦਾ ਦੌਰਾ ਕਰਨ ਵਾਲੇ ਹਨ ਤੇ ਉਸ ਤੋਂ ਪਹਿਲਾਂ ਸੁਰੱਖਿਆ ਪ੍ਰਤੀਸ਼ਠਾਨ 'ਚ ਘਟਨਾ ਨਾਲ ਖਤਰੇ ਦੀ ਘੰਟੀ ਵੱਜ ਗਈ ਹੈ।
ਬਿਆਸ ਦਰਿਆ 'ਚ ਫੈਲਿਆ ਸੀਰਾ ਬਣਿਆ ਮੱਛੀਆਂ ਦੀ ਮੌਤ ਦਾ ਕਾਰਨ
NEXT STORY