ਟੋਕੀਓ — ਜਾਪਾਨ 'ਚ ਇਕ ਟਰੇਨ ਆਪਣੇ ਨਿਰਧਾਰਤ ਸਮੇਂ ਤੋਂ 25 ਸਕਿੰਟ ਪਹਿਲਾਂ ਰਵਾਨਾ ਹੋ ਗਈ ਤਾਂ ਰੇਲਵੇ ਕੰਪਨੀ ਨੇ ਲੋਕਾਂ ਨੂੰ ਹੋਈ ਅਸੁਵਿਧਾ ਲਈ ਮੁਆਫੀ ਮੰਗੀ ਹੈ। ਹਾਲ ਹੀ ਦੇ ਮਹੀਨਿਆਂ 'ਚ ਦੂਜੀ ਵਾਰ ਅਜਿਹਾ ਹੋਇਆ ਸੀ। ਰੇਲ ਕੰਪਨੀ ਨੇ ਕਿਹਾ, 'ਸਾਡੇ ਕਾਰਨ ਸਾਡੇ ਯਾਤਰੀਆਂ ਨੂੰ ਜਿਹੜੀ ਅਸੁਵਿਧਾ ਹੋਈ ਹੈ ਉਹ ਅਸਲ 'ਚ ਮੁਆਫੀ ਦੇ ਲਾਇਕ ਨਹੀਂ ਹੈ। ਜੇਕਰ ਇਸ ਘਟਨਾ ਨੂੰ ਸੰਖੇਪ 'ਚ ਦੇਖੀਏ ਤਾਂ ਅਜਿਹਾ ਲੱਗਦਾ ਹੈ ਕਿ ਯਾਤਰੀਆਂ ਲਈ ਟਰੇਨ ਸੇਵਾ ਦੇ ਪੱਧਰ ਹੇਠਾਂ ਡਿੱਗਦਾ ਜਾ ਰਿਹਾ ਹੈ। ਕਿਉਂਕਿ ਪਿਛਲੇ ਸਾਲ ਨਵੰਬਰ 'ਚ ਇਕ ਹੋਰ ਟਰੇਨ 20 ਸਕਿੰਟ ਪਹਿਲਾਂ ਰਵਾਨਾ ਹੋ ਗਈ ਸੀ, ਇਸ ਵਾਰ ਤਾਂ ਇਹ ਪੂਰੇ 25 ਸਕਿੰਟ ਪਹਿਲਾਂ ਰਵਾਨਾ ਹੋ ਗਈ ਹੈ।
ਸ਼ੋਸਲ ਮੀਡੀਆ 'ਤੇ ਇਹ ਮੁੱਦਾ ਛਾ ਗਿਆ ਅਤੇ ਇਕ ਕਹਾਣੀ ਬਣ ਗਈ। ਇਕ ਸਥਾਨਕ ਅਖਬਾਰ ਮੁਤਾਬਕ ਸ਼ੁੱਕਰਵਾਰ ਨੂੰ ਟਰੇਨ ਕੰਡਕਟਰ ਨੂੰ ਇਹ ਲੱਗਾ ਕਿ ਉਸ ਦੀ ਟਰੇਨ ਨੋਟੋਗਾਵਾ ਲਈ 7:11 'ਤੇ ਰਵਾਨਾ ਹੋਵੇਗੀ ਜਦਕਿ ਉਸ ਨੂੰ 7:12 'ਤੇ ਰਵਾਨਾ ਹੋਣਾ ਸੀ। ਕੰਡਕਟਰ ਨੇ ਇਕ ਮਿੰਟ ਪਹਿਲਾਂ ਹੀ ਟਰੇਨ ਦੇ ਦਰਵਾਜ਼ੇ ਮੁਸਾਫਿਰਾਂ ਲਈ ਬੰਦ ਕਰ ਦਿੱਤੇ। ਹਾਲਾਂਕਿ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਜਲਦ ਹੀ ਹੋ ਗਿਆ। ਉਸ ਸਮੇਂ ਵੀ ਕੰਡਕਟਰ ਕੋਲ ਆਪਣੀ ਗਲਤੀ ਸੁਧਾਰਣ ਦਾ ਇਕ ਮੌਕਾ ਸੀ ਪਰ ਉਸ ਨੇ ਪਲੇਟਫਾਰਮ 'ਤੇ ਕਿਸੇ ਵੀ ਯਾਤਰਾ ਨੂੰ ਟਰੇਨ ਦਾ ਇੰਤਜ਼ਾਰ ਕਰਦੇ ਹੋਏ ਨਹੀਂ ਦੇਖਿਆ। ਇਸ ਕਾਰਨ ਕੰਡਕਟਰ ਨੇ ਟਰੇਨ ਨੂੰ ਸਮੇਂ ਤੋਂ 25 ਸਕਿੰਟ ਪਹਿਲਾਂ ਪਲੇਟਫਾਰਮ ਛੱਡਣ ਦਾ ਫੈਸਲਾ ਕੀਤਾ।
ਦੁਨੀਆ ਭਰ 'ਚ ਜਾਪਾਨ ਦੀਆਂ ਟਰੇਨਾਂ ਸਮੇਂ ਦੀ ਪਾਬੰਦੀ ਕਾਰਨ ਮਸ਼ਹੂਰ ਰਹੀਆਂ ਹਨ। ਪਰ ਉਸ ਦਿਨ ਕੰਡਕਟਰ ਦੇ ਯਕੀਨ ਦੇ ਓਲਟ ਪਲੇਟਫਾਰਮ 'ਤੇ ਕਈ ਅਜਿਹੇ ਲੋਕ ਸਨ ਜਿਨ੍ਹਾਂ ਨੂੰ ਟਰੇਨ 'ਚ ਸਵਾਰ ਹੋਣਾ ਸੀ ਅਤੇ ਉਹ ਇਸ ਤੋਂ ਖੁੰਝ ਗਏ। ਉਨ੍ਹਾਂ ਨੇ ਰੇਲਵੇ ਕੰਪਨੀ ਤੋਂ ਇਸ ਦੀ ਸ਼ਿਕਾਇਤ ਕੀਤੀ ਅਤੇ ਥੋੜੀ ਦੇਰ ਬਾਅਦ ਹੀ ਕੰਪਨੀ ਨੇ ਅਧਿਕਾਰਕ ਰੂਪ ਤੋਂ ਮੁਆਫੀ ਮੰਗ ਲਈ। ਪਿਛਲੇ ਸਾਲ ਨਵੰਬਰ 'ਚ ਸੁਕੂਬਾ ਐਕਸਪ੍ਰੈਸ ਲਾਈਨ 'ਤੇ ਇਕ ਹੋਰ ਟਰੇਨ ਇਨ੍ਹਾਂ ਕਾਰਨਾਂ ਤੋਂ 20 ਸਕਿੰਟ ਪਹਿਲਾਂ ਸਟੇਸ਼ਨ ਤੋਂ ਛੁਟ ਗਈ ਸੀ। ਹਾਲਾਂਕਿ ਉਦੋਂ ਇਕ ਵੀ ਯਾਤਰੀ ਪਲੇਟਫਾਰਮ 'ਤੇ ਨਹੀਂ ਛੁਟਿਆ ਸੀ ਪਰ ਇਸ ਦੇ ਬਾਵਜੂਦ ਰੇਲਵੇ ਕੰਪਨੀ ਨੇ ਯਾਤਰੀਆਂ ਦੀ ਅਸੁਵਿਧਾ ਲਈ ਮੁਆਫੀ ਮੰਗੀ ਸੀ।
ਈ. ਓ. ਨੇ ਬਗੈਰ ਨੋਟਿਸ ਦਿੱਤੇ ਚੁਕਵਾਇਆ ਖੋਖਾ, ਨਗਰ ਵਾਸੀਆਂ ਨੇ ਦਿੱਤੀ ਚੇਤਾਵਨੀ
NEXT STORY