ਚੰਡੀਗੜ੍ਹ, (ਵਿਜੇ)- ਮਨਿਸਟਰੀ ਆਫ ਨਿਊ ਐਂਡ ਰੀਨਿਊਏਬਲ ਐਨਰਜੀ (ਐੱਮ. ਐੱਨ. ਆਰ. ਈ.) ਵਲੋਂ ਦਿੱਤੇ ਗਏ ਟੀਚੇ ਨੂੰ ਪੂਰਾ ਕਰਨ ਲਈ ਚੰਡੀਗੜ੍ਹ ਪ੍ਰਸ਼ਾਸਨ ਸ਼ਹਿਰ ਦੀਆਂ ਸਾਰੀਆਂ ਸਰਕਾਰੀ ਇਮਾਰਤਾਂ 'ਚ ਸੋਲਰ ਪਲਾਂਟ ਲਾਉਣ ਦੀ ਮੁਹਿੰਮ 'ਚ ਜੁਟਿਆ ਹੋਇਆ ਹੈ । ਹੁਣ ਇਸ ਲਈ ਗੌਰਮਿੰਟ ਮੈਡੀਕਲ ਕਾਲਜ ਤੇ ਹਸਪਤਾਲ (ਜੀ. ਐੱਮ. ਸੀ. ਐੱਚ.) ਸੈਕਟਰ- 32 ਦੀ ਛੱਤ 'ਤੇ ਸੋਲਰ ਫੋਟੋਵੋਲਟਿਕ ਪਾਵਰ ਪਲਾਂਟ ਲਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ ।
ਇਹ ਪਲਾਂਟ ਗਰਿੱਡ ਕੁਨੈਕਟਡ ਹੋਵੇਗਾ । ਭਾਵ ਲੋੜ ਅਨੁਸਾਰ ਬਿਜਲੀ ਹਸਪਤਾਲ 'ਚ ਇਸਤੇਮਾਲ ਹੋਣ ਮਗਰੋਂ ਬਾਕੀ ਬਚੀ ਹੋਈ ਬਿਜਲੀ ਗਰਿੱਡ ਵਿਚ ਭੇਜੀ ਜਾ ਸਕੇਗੀ । ਚੰਡੀਗੜ੍ਹ ਰੀਨਿਊਏਬਲ ਐਨਰਜੀ ਐਂਡ ਸਾਇੰਸ ਐਂਡ ਟੈਕਨੋਲਾਜੀ ਪ੍ਰਮੋਸ਼ਨ ਸੋਸਾਇਟੀ (ਕ੍ਰੈਸਟ) ਵਲੋਂ ਇਹ ਪ੍ਰਾਜੈਕਟ ਤਿਆਰ ਕੀਤਾ ਜਾ ਰਿਹਾ ਹੈ । ਜੀ. ਐੱਮ. ਸੀ. ਐੱਚ. -32 ਦੇ ਏ., ਬੀ., ਸੀ. ਤੇ ਡੀ. ਬਲਾਕ ਵਿਚ ਸੋਲਰ ਪੈਨਲ ਲਾਏ ਜਾਣਗੇ । ਇਸ ਸਾਰੇ ਬਲਾਕ ਦੀਆਂ ਛੱਤਾਂ 'ਤੇ 400 ਕਿਲੋਵਾਟ ਦੇ ਪੈਨਲ ਲੱਗਣਗੇ । ਇਸ 'ਤੇ ਲਗਭਗ 2. 50 ਕਰੋੜ ਰੁਪਏ ਖਰਚ ਹੋਣਗੇ। ਅਧਿਕਾਰੀਆਂ ਅਨੁਸਾਰ ਕੰਪਨੀਆਂ ਵਲੋਂ 27 ਜੂਨ ਤਕ ਬਿਡ ਮੰਗਵਾਈ ਗਈ ਹੈ । ਕੰਪਨੀ ਨੂੰ ਕਾਂਟ੍ਰੈਕਟ ਅਲਾਟ ਹੋਣ ਮਗਰੋਂ ਉਸ ਨੂੰ 5 ਮਹੀਨਿਆਂ 'ਚ ਪੂਰਾ ਕਰਨਾ ਹੋਵੇਗਾ।
2022 ਤਕ 50 ਮੈਗਾਵਾਟ ਦਾ ਟੀਚਾ
ਐੱਮ. ਐੱਨ. ਆਰ. ਈ. ਵਲੋਂ ਪਹਿਲਾਂ ਹੀ ਚੰਡੀਗੜ੍ਹ ਨੂੰ ਸੋਲਰ ਐਨਰਜੀ ਲਈ ਇਕ ਹੋਰ ਟੀਚਾ ਦਿੱਤਾ ਜਾ ਚੁੱਕਾ ਹੈ । ਇਸ ਅਨੁਸਾਰ ਚੰਡੀਗੜ੍ਹ ਨੂੰ 2022 ਤਕ 50 ਮੈਗਾਵਾਟ ਸੋਲਰ ਐਨਰਜੀ ਜਨਰੇਟ ਕਰਨੀ ਹੋਵੇਗੀ । ਮੌਜੂਦਾ ਸਮੇਂ 'ਚ ਚੰਡੀਗੜ੍ਹ ਆਪਣੇ ਸਾਰੇ ਪ੍ਰਾਜੈਕਟਾਂ ਰਾਹੀਂ 16 ਮੈਗਾਵਾਟ ਸੋਲਰ ਐਨਰਜੀ ਹਾਸਲ ਕਰਨ 'ਚ ਕਾਮਯਾਬ ਰਿਹਾ ਹੈ ।
ਪਾਰਕਿੰਗ 'ਚ ਲੱਗ ਚੁੱਕੇ ਹਨ ਸੋਲਰ ਪੈਨਲ
ਜੀ. ਐੱਮ. ਸੀ. ਐੱਚ.-32 ਦੀ ਟੂ-ਵ੍ਹੀਲਰ ਪਾਰਕਿੰਗ 'ਚ ਇਸ ਤੋਂ ਪਹਿਲਾਂ 450 ਕਿਲੋਵਾਟ ਰੂਫਟਾਪ ਸੋਲਰ ਫੋਟੋਵੋਲਟਿਕ ਪਾਵਰ ਪਲਾਂਟ ਲਾਇਆ ਜਾ ਚੁੱਕਾ ਹੈ । ਇਸ ਪ੍ਰਾਜੈਕਟ ਲਈ ਐੱਮ. ਐੱਨ. ਆਰ. ਈ. ਵਲੋਂ 30 ਫ਼ੀਸਦੀ ਫਾਇਨੈਂਸ਼ੀਅਲ ਅਸਿਸਟੈਂਸ ਵੀ ਦਿੱਤੀ ਗਈ ਸੀ । ਇਸ ਪ੍ਰਾਜੈਕਟ ਨੂੰ ਤਿਆਰ ਕਰਨ 'ਚ 2.74 ਕਰੋੜ ਰੁਪਏ ਦੀ ਲਾਗਤ ਆਈ ਸੀ । ਇਸ 'ਚ 10 ਸਾਲ ਦੇ ਮੇਨਟੀਨੈਂਸ ਚਾਰਜ ਵੀ ਸ਼ਾਮਲ ਹਨ। ਹਰ ਸਾਲ ਇਸ ਪਲਾਂਟ ਤੋਂ 5,40,000 ਕਿਲੋਵਾਟ ਸੋਲਰ ਐਨਰਜੀ ਪੈਦਾ ਕੀਤੀ ਜਾ ਰਹੀ ਹੈ । ਇਸ ਨਾਲ 372 ਮੀਟਰਿਕ ਟਨ ਕਾਰਬਨ ਡਾਈਆਕਸਾਈਡ ਹੋਵੇਗੀ ਜੋ ਕਿ ਹਰ ਸਾਲ 40,386 ਦਰੱਖਤ ਲਾਉਣ ਦੇ ਬਰਾਬਰ ਹੈ । ਇਹ ਪਾਰਕਿੰਗ ਏਰੀਆ 27000 ਸਕੇਅਰ ਫੁੱਟ ਦਾ ਹੈ।
ਨਸ਼ੇ ਵਾਲੀ ਕੋਲਡ ਡਰਿੰਕ ਪਿਲਾ ਕੇ ਕੀਤਾ ਗੁਆਂਢਣ ਨਾਲ ਜਬਰ-ਜ਼ਨਾਹ
NEXT STORY